1922 ਈਸਵੀ ਵਿਚ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਇਕ ਮਹਾਨ ਘਟਨਾ ਵਾਪਰੀ ਜਦੋਂ ਕਿ ਸ੍ਰੀ ਪੰਜਾ ਸਾਹਿਬ ਦੇ ਅਸਥਾਨ ਤੇ ਸਿੰਘਾਂ ਨੇ ਆਪਣੀਆਂ ਜਵਾਨੀਆਂ ਭੇਂਟ ਕਰ ਕੇ ਉਹ ਰੇਲ ਗੱਡੀ ਰੋਕੀ ਜੋਂ ਗੁਰੂ ਕੇ ਬਾਗ ਦੇ ਮੋਰਚੇ ਵਿਚ ਗਿਰਫ਼ਤਾਰ ਹੋਏ ਸਿੰਘਾਂ ਨੂੰ ਅਟਕ ਤੇ ਕੈਲਪੁਰ ਦੀਆਂ ਜੇਲ੍ਹਾਂ ਵਲ ਲਿਜਾ ਰਹੀ ਸੀ। ਗੱਡੀ ਦੇ ਅੱਗੇ ਸਿੱਖ ਸੰਗਤ ਲੇਟ ਗਈਆਂ ਤੇ ਦੋ ਸਿੰਘ ਸ਼ਹੀਦ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਗੱਡੀ ਦੇ ਥੱਲੇ ਆ ਕੇ ਸ਼ਹੀਦ ਹੋ ਗਏ।
ਸ਼ਹੀਦ ਪ੍ਰਤਾਪ ਸਿੰਘ
16ਨਵੰਬਰ1922 ਨੂੰ ਆਪਣੇ ਵਲੋਂ ਕੋਸ਼ਿਸ਼ ਇਹ ਕਰਨਾ ਚਾਹੁੰਦੇ ਸਨ । ਸਟੇਸ਼ਨ ਮਾਸਟਰ ਨੂੰ ਕਿਹਾ ਅਸੀਂ ਭੋਜਨ ਛਕਾਣਾ ਚਾਹੁੰਦੇ ਹਾਂ।
ਸਟੇਸ਼ਨ ਮਾਸਟਰ ਨੇ ਕਿਹਾ ਚੰਗਾ ਹੈ ਤੁਸੀਂ ਬਹੁਤ ਚੰਗਾ ਕਿਹਾ ਹੈ ਕਿ ਅਸੀਂ ਸਿੱਖਾਂ ਨੂੰ ਭੋਜਨ ਛਕਾਣਾ ਹੈ। ਸੋ ਅੱਜ ਅਕਾਲੀ ਵੀਰਾਂ ਦੀ ਗੱਡੀ ਅਟਕ ਜੇਲ੍ਹ ਜਾ ਰਹੀ ਹੈ। ਦੇ ਭੋਜਨ ਛਕਾਣਾ ਹੋਵੇ ਤਾਂ ਸਵੇਰੇ 8-30 ਵੱਜੇ ਪਹੁੰਚ ਜਾਣਾ।
ਸਵੇਰੇ ਚਾਰ ਵੱਜੇ ਲੰਗਰ ਪਕਾਣਾਂ ਸ਼ੁਰੂ ਹੋ ਗਿਆ। 8 ਵੱਜੇ ਅਰਦਾਸਾਂ ਕੀਤਾ ਕਿ ਮਹਾਰਾਜ ਸਾਡੇ ਵੀਰ ਭੋਜਨ ਛਕਣ ਤੇ ਅਸੀਂ ਵਾਪਸ ਆਈਏ ।ਉਥੇ ਬਾਊ ਨੇ ਕਿਹਾ ਕਿ ਹੁਕਮ ਆ ਗਿਆ ਹੈ ਕਿ ਗੱਡੀ ਖੜੀ ਨਹੀਂ ਹੋ ਸਕਦੀ ਸੋ ਲੰਗਰ ਵਾਪਸ ਲੈਣ ਜਾਵੋ। ਸ਼ਹੀਦ ਸਾਹਿਬ ਨੇ ਕਿਹਾ ਅਸੀਂ ਅਰਦਾਸਾਂ ਸੋਧ ਕੇ ਆਏ ਹਾਂ ਹੁਣ ਗੁਰੂ ਆਪੇ ਗੱਡੀ ਖਲ੍ਹਾਰੇਗਾ। ਲਾਇਨ ਤੇ ਬੈਠ ਗਏ ਸੰਗਤਾਂ ਸਭ ਨਾਲ ਸਨ। ਗੱਡੀ ਆਈ ਤੇ ਕੁਝ ਬੰਦਿਆਂ ਦੇ ਉੱਤੋਂ ਲੰਘ ਕੇ ਰੁਕ ਗਈ। ਸਿੰਘਾਂ ਨੇ ਕੈਦੀ ਵੀਰਾਂ ਨੂੰ ਪ੍ਰਸ਼ਾਦਿ ਛਕਾਇਆ। ਸ਼ਹੀਦ ਪ੍ਰਤਾਪ ਸਿੰਘ ਆਪਣੀ ਯਾਤਰਾ ਇਉਂ ਸੰਪੂਰਨ ਕਰ ਕੇ ਚਲੇ ਗਏ ਪਰ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਰਹੇਗਾ।
ਸ਼ਹੀਦ ਕਰਮ ਸਿੰਘ
ਪੰਜਾਂ ਸਾਹਿਬ ਦੇ ਇਸ ਸ਼ਹੀਦੀ ਸਾਕੇ ਦੇ ਦੂਜੇ ਸ਼ਹੀਦ ਸ, ਕਰਮ ਸਿੰਘ ਸਨ। ਜੋਂ ਕਿ ਅਨੰਦਪੁਰ ਸਾਹਿਬ ਦੇ ਮਹੰਤ ਭਾਈ ਭਗਵਾਨ ਸਿੰਘ ਜੀ ਦੇ ਸਪੁੱਤਰ ਸਨ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚਲੀ ਤਾਂ ਭਾਈ ਕਰਮ ਸਿੰਘ ਨੇ ਆਪ ਮਹੰਤੀ ਛੱਡ ਦਿੱਤੀ ਤੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕਰ ਦਿੱਤਾ। ਸ੍ਰੀ ਅੰਮ੍ਰਿਤਸਰ ਆ ਗਏ ਤੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਪੰਥਕ ਸੇਵਾ ਨਿਭਾਉਣ ਲਗੇ। ਆਪ ਨੂੰ ਗੁਰੂ ਅਸਥਾਨਾਂ ਦੀ ਸੇਵਾ ਤੇ ਦਰਸ਼ਨ ਦੀਦਾਰੇ ਕਰਨ ਦੀ ਲਗਨ ਸੀ ਇਸ ਲਈ ਨਨਕਾਣਾ ਸਾਹਿਬ ਤੋਂ ਹੋ ਕੇ ਪੰਜਾਬ ਸਾਹਿਬ ਪੁਜ ਗਏ ਤੇ ਉਥੇ ਕੀਰਤਨ ਦੀ ਸੇਵਾ ਕਰਨ ਲਗੇ।
31ਅਕਤੂਬਰ1922 ਈਸਵੀ ਨੂੰ ਜਦੋਂ ਗੁਰੂ ਕੇ ਬਾਗ ਦੇ ਕੈਦੀ ਸਿੰਘਾਂ ਦੀ ਭਰੀ ਗੱਡੀ ਹਸਨ ਅਬਦਾਲੀ ਸਟੇਸ਼ਨ ਤੋਂ ਲੰਘਣੀ ਸੀ ਤਾਂ ਵੀਰ ਕੈਦੀਆਂ ਨੂੰ ਲੰਗਰ ਛਕਾਉਣ ਵਾਲਿਆਂ ਵਿਚ ਆਪ ਵੀ ਸਟੇਸ਼ਨ ਤੇ ਪਹੁੰਚੇ। ਸਗੋਂ ਸਵੇਰ ਦੇ ਆਸਾ ਦੀ ਵਾਰ ਦੇ ਕੀਰਤਨ ਵਿਚ ਪ੍ਰਰੇਨਾ ਕਰ ਕੇ ਸੰਗਤਾਂ ਨੂੰ ਸਟੇਸ਼ਨ ਤੇ ਲੈ ਆਏ
ਜਦ ਗੱਡੀ ਆਈ ਤੇ ਸਟੇਸ਼ਨ ਮਾਸਟਰ ਨੇ ਸਿੱਧੇ ਅਰੁਕ ਲੰਘ ਜਾਣ ਲਈ ਸਿਗਨਲ ਦੇ ਦਿੱਤਾ ਤਾਂ ਸੰਗਤਾਂ ਰੇਲ ਪਟੜੀ ਤੇ ਬੈਠ ਗਏ। ਸਭ ਤੋਂ ਅੱਗੇ ਸ, ਕਰਮ ਸਿੰਘ ਤੇ ਪ੍ਰਤਾਪ ਸਿੰਘ ਸਨ ਜਿਨ੍ਹਾਂ ਦੇ ਇੰਜਣ ਥੱਲੇ ਆ ਜਾਣ ਨਾਲ ਰੇਲ ਗੱਡੀ ਰੁਕ ਗਈ ਤੇ ਸੰਗਤਾਂ ਨੇ ਲੰਗਰ ਛਕਾ ਲਿਆ। ਪਿਛੋਂ ਸ਼ਹੀਦਾਂ ਦੇ ਸਰੀਰ ਇੰਜਣ ਹੇਠੋਂ ਕਢੇ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18