1 ਜੁਲਾਈ 1942 ਈ. ਨੂੰ ਪਿੰਡ ਉਮਰੀ ਜ਼ਿਲ੍ਹਾ ਮੁਰਾਦਾਬਾਦ (ਉੱਤਰ ਪ੍ਰਦੇਸ਼) ਵਿਖੇ ਜਨਮੇ ਕੁੰਵਰ ਬੇਚੈਨ ਦਾ ਬਚਪਨ ਚੰਦੌਸੀ ਵਿੱਚ ਬੀਤਿਆ। ਉਸਦਾ ਅਸਲੀ ਨਾਂ ਕੁੰਵਰ ਬਹਾਦਰ ਸਕਸੈਨਾ ਸੀ। ਉਸਨੇ ਐਮਕਾਮ., ਐਮਏ, ਪੀਐਚਡੀ. ਦੀ ਵਿਦਿਆ ਹਾਸਲ ਕਰਕੇ ਐਮ ਐਮ ਐਚ ਕਾਲਜ ਗਾਜ਼ੀਆਬਾਦ ਵਿਖੇ ਹਿੰਦੀ ਵਿਭਾਗ ਵਿੱਚ ਪ੍ਰਾਧਿਆਪਕ ਵਜੋਂ ਕਾਰਜ ਕੀਤਾ, ਜਿੱਥੋਂ ਉਹ 2001 ਵਿੱਚ ਵਿਭਾਗ-ਮੁਖੀ ਵਜੋਂ ਸੇਵਾਮੁਕਤ ਹੋਇਆ।
ਪੱਛਮੀ ਉੱਤਰ ਪ੍ਰਦੇਸ਼ ਦੀ ਧਰਤੀ ਛੰਦ ਦੀ ਦ੍ਰਿਸ਼ਟੀ ਤੋਂ ਬਹੁਤ ਜ਼ਰਖੇਜ਼ ਮੰਨੀ ਜਾਂਦੀ ਹੈ, ਜਿੱਥੇ ਗੀਤਾਂ ਦੇ ਇੱਕ ਤੋਂ ਇੱਕ ਮਹਾਨ ਕਵੀ ਪੈਦਾ ਹੋਏ। ਨੀਰਜ, ਭਾਰਤ ਭੂਸ਼ਣ, ਕ੍ਰਿਸ਼ਨ ਸਰੋਜ, ਬਲਬੀਰ ਸਿੰਘ ਰੰਗ, ਰਮੇਸ਼ ਰੰਜਕ ਅਤੇ ਰਾਮ ਅਵਤਾਰ ਤਿਆਗੀ ਜਿਹੇ ਬਹੁਤ ਸਾਰੇ ਗੀਤਕਾਰ ਇਸੇ ਇਲਾਕੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿੱਚੋਂ ਹਰੇਕ ਗੀਤਕਾਰ ਦਾ ਆਪਣਾ ਰੰਗ ਰਿਹਾ ਹੈ ਅਤੇ ਮੰਚ ਦੀ ਦੁਨੀਆਂ ਇਨ੍ਹਾਂ ਤੋਂ ਹੀ ਪਹਿਚਾਣੀ ਜਾਂਦੀ ਰਹੀ ਹੈ। ਇਹੋ ਕਾਰਨ ਹੈ ਕਿ ਕੁੰਵਰ ਬਹਾਦਰ ਸਕਸੈਨਾ ਤੋਂ ਕੁੰਵਰ ਬੇਚੈਨ ਬਣੇ ਇਸ ਕਵੀ ਨੇ ਜਦੋਂ ਲਿਖਣਾ ਸ਼ੁਰੂ ਕੀਤਾ ਤਾਂ ਗੀਤਾਂ ਵਿੱਚ ਜਿਵੇਂ ਇੱਕ ਨਵੀਂ ਚਮਕ ਜਿਹੀ ਆ ਗਈ ਹੋਵੇ! ਉਸ ਨੇ ਬਹੁਤ ਸਾਰੇ ਕਵੀ- ਸੰਮੇਲਨਾਂ ਵਿਚ ਹਿੱਸਾ ਲਿਆ ਸੀ, ਜਿਸ ਵਿੱਚ ਸਬ ਟੀਵੀ ਤੇ ਕਵਿਤਾ ਦੇ ਪ੍ਰੋਗਰਾਮ “ਵਾਹ ਵਾਹ ਕਿਆ ਬਾਤ ਹੈ!” ਵੀ ਸ਼ਾਮਲ ਹੈ। ਉਹ ਪ੍ਰਸਿੱਧ ਹਿੰਦੀ ਕਵੀ ਡਾ. ਕੁਮਾਰ ਵਿਸ਼ਵਾਸ ਦਾ ਪੀਐੱਚ ਡੀ ਦਾ ਸਲਾਹਕਾਰ ਵੀ ਰਿਹਾ।
ਕੁੰਵਰ ਬੇਚੈਨ ਗ਼ਜ਼ਲ ਲਿਖਣ ਵਾਲੇ ਆਧੁਨਿਕ ਤੇ ਜਾਗਰੂਕ ਰਚਨਾਕਾਰਾਂ ਵਿੱਚੋਂ ਸੀ। ਉਹਨੇ ਆਧੁਨਿਕ ਗ਼ਜ਼ਲ ਨੂੰ ਸਮਕਾਲੀਨ ਜਾਮਾ ਪਹਿਨਾ ਕੇ ਆਮ ਆਦਮੀ ਦੇ ਦੈਨਿਕ ਜੀਵਨ ਨਾਲ਼ ਜੋੜਿਆ। ਇਹੋ ਕਾਰਨ ਹੈ ਕਿ ਉਹ ਹਿੰਦੀ ਕਵੀ ਨੀਰਜ ਪਿੱਛੋਂ ਮੰਚ ਤੇ ਸਲਾਹੇ ਜਾਣ ਵਾਲ਼ੇ ਕਵੀਆਂ ਵਿੱਚੋਂ ਸਭ ਤੋਂ ਅੱਗੇ ਸੀ। ਉਹਨੇ ਗੀਤਾਂ ਵਿੱਚ ਵੀ ਇਸੇ ਪਰੰਪਰਾ ਨੂੰ ਕਾਇਮ ਰੱਖਿਆ। ਉਹ ਨਾ ਸਿਰਫ਼ ਪੜ੍ਹਿਆ ਤੇ ਸੁਣਿਆ ਹੀ ਗਿਆ, ਸਗੋਂ ਕੈਸਿਟਾਂ ਦੀ ਦੁਨੀਆਂ ਵਿੱਚ ਵੀ ਬਹੁਤ ਲੋਕਪ੍ਰਿਯ ਰਿਹਾ। ਉਸ ਦੀਆਂ ਲਿਖੀਆਂ ਕਿਤਾਬਾਂ ਦੀ ਗਿਣਤੀ 35 ਤੋਂ ਵੀ ਵਧੇਰੇ ਹੈ, ਜਿਨ੍ਹਾਂ ਵਿੱਚ 9 ਗੀਤ-ਸੰਗ੍ਰਹਿ, 15 ਗ਼ਜ਼ਲ-ਸੰਗ੍ਰਹਿ, 2 ਕਾਵਿ-ਸੰਗ੍ਰਹਿ, ਇੱਕ ਮਹਾਂਕਾਵਿ, ਇੱਕ ਹਾਇਕੂ-ਸੰਗ੍ਰਹਿ, ਇੱਕ ਦੋਹਾ-ਸੰਗ੍ਰਹਿ, ਇੱਕ ਸਫ਼ਰਨਾਮਾ ਤੇ 2 ਨਾਵਲਾਂ ਸਮੇਤ ‘ਗ਼ਜ਼ਲ ਕਾ ਵਿਆਕਰਣ’ ਨਾਂ ਦੀ ਗ਼ਜ਼ਲ-ਸੰਰਚਨਾ ਸਮਝਣ-ਸਮਝਾਉਣ ਵਾਲ਼ੀ ਇੱਕ ਅਤਿਅੰਤ ਮਹੱਤਵਪੂਰਣ ਪੁਸਤਕ ਵੀ ਸ਼ਾਮਲ ਹੈ।
ਇਨ੍ਹਾਂ ਪੁਸਤਕਾਂ ਦੇ ਨਾਂ ਹਨ- ਪਿਨ ਬਹੁਤ ਸਾਰੇ, ਭੀਤਰ ਸਾਂਕਲ: ਬਾਹਰ ਸਾਂਕਲ, ਉਰਵਸ਼ੀ ਹੋ ਤੁਮ, ਝੁਲਸੋ ਮਤ ਮੋਰਪੰਖ, ਏਕ ਦੀਪ ਚੌਮੁਖੀ, ਨਦੀ ਪਸੀਨੇ ਕੀ, ਦਿਨ ਦਿਵੰਗਤ ਹੂਏ, ਸ਼ਾਮਿਆਨੇ ਕਾਂਚ ਕੇ, ਮਹਾਵਰ ਇੰਤਜ਼ਾਰੋਂ ਕਾ, ਰੱਸੀਆਂ ਪਾਨੀ ਕੀ, ਪੱਥਰ ਕੀ ਬਾਂਸੁਰੀ, ਦੀਵਾਰੋਂ ਪਰ ਦਸਤਕ, ਨਾਵ ਬਨਤਾ ਹੂਆ ਕਾਗਜ਼, ਆਗ ਪਰ ਕੰਦੀਲ, ਆਂਧੀਓਂ ਮੇਂ ਪੇੜ, ਆਠ ਸੁਰੋਂ ਕੀ ਬਾਂਸੁਰੀ, ਆਂਗਨ ਕੀ ਅਲਗਨੀ, ਤੋ ਸੁਬਹ ਹੋ, ਕੋਈ ਆਵਾਜ਼ ਦੇਤਾ ਹੈ, ਨਦੀ ਤੁਮ ਰੁਕ ਕਿਉਂ ਗਈ, ਸ਼ਬਦ: ਏਕ ਲਾਲਟੇਨ ਅਤੇ ਮਹਾਂਕਾਵਿ ਪੰਚਾਲੀ ਆਦਿ।
ਕੁੰਵਰ ਬੇਚੈਨ ਨੇ ਕਈ ਦੇਸ਼ਾਂ– ਮਾਰੀਸ਼ਸ, ਰੂਸ, ਸਿੰਘਾਪੁਰ, ਇੰਡੋਨੇਸ਼ੀਆ, ਮਸਕਟ, ਅਮਰੀਕਾ, ਕੈਨੇਡਾ, ਯੂ ਕੇ, ਦੁਬਈ, ਸੂਰੀਨਾਮ, ਹਾਲੈਂਡ, ਫਰਾਂਸ, ਜਰਮਨੀ, ਬੈਲਜ਼ੀਅਮ, ਸਵਿੱਟਜ਼ਰਲੈਂਡ, ਲਗਜ਼ਮਬਰਗ, ਪਾਕਿਸਤਾਨ, ਜਾਪਾਨ ਆਦਿ ਦੀ ਯਾਤਰਾ ਕੀਤੀ ਅਤੇ ਬਹੁਤ ਸਾਰੀਆਂ ਮਹੱਤਵਪੂਰਣ ਸੰਸਥਾਵਾਂ (ਕਰੀਬ ਢਾਈ ਸੌ ਤੋਂ ਵੱਧ) ਵੱਲੋਂ ਸਨਮਾਨ ਪ੍ਰਾਪਤ ਕੀਤੇ। ਹਿੰਦੀ ਗ਼ਜ਼ਲਾਂ ਅਤੇ ਗੀਤਾਂ ਦੇ ਇਸ ਮਹੱਤਵਪੂਰਣ ਹਸਤਾਖਰ ਦਾ 29 ਅਪ੍ਰੈਲ 2021 ਨੂੰ ਦੇਹਾਂਤ ਹੋ ਗਿਆ।
ਪਾਠਕਾਂ ਦੀ ਦਿਲਚਸਪੀ ਲਈ ਉਸ ਵੱਲੋਂ ਲਿਖੀਆਂ ਕੁਝ ਗ਼ਜ਼ਲਾਂ ਦਾ ਪੰਜਾਬੀ ਲਿਪੀਅੰਤਰ ਪੇਸ਼ ਹੈ:
-1-
ਮੌਤ ਤੋ ਆਨੀ ਹੈ ਤੋ ਫਿਰ ਮੌਤ ਕਾ ਕਿਉਂ ਡਰ ਰਖੂੰ
ਜ਼ਿੰਦਗੀ ਆ, ਤੇਰੇ ਕਦਮੋਂ ਪਰ ਮੈਂ ਅਪਨਾ ਸਰ ਰਖੂੰ
ਜਿਸਮੇਂ ਮਾਂ ਔਰ ਬਾਪ ਕੀ ਸੇਵਾ ਕਾ ਸ਼ੁਭ ਸੰਕਲਪ ਹੋ
ਚਾਹਤਾ ਹੂੰ ਮੈਂ ਭੀ ਕਾਂਧੇ ਪਰ ਵਹੀ ਕਾਂਵਰ ਰਖੂੰ
ਹਾਂ ਮੁਝੇ ਉੜਨਾ ਹੈ ਲੇਕਿਨ ਇਸਕਾ ਮਤਲਬ ਯਹ ਨਹੀਂ
ਅਪਨੇ ਸੱਚੇ ਬਾਜ਼ੂਓਂ ਮੇਂ ਇਸਕੇ-ਉਸਕੇ ਪਰ ਰਖੂੰ
ਆਜ ਕੈਸੇ ਇਮਤਿਹਾਂ ਮੇਂ ਉਸਨੇ ਡਾਲਾ ਹੈ ਮੁਝੇ
ਹੁਕਮ ਯਹ ਦੇਕਰ ਕਿ ਆਪਣਾ ਧੜ ਰਖੂੰ ਯਾ ਸਰ ਰਖੂੰ
ਕੌਨ ਜਾਨੇ ਕਬ ਬੁਲਾਵਾ ਆਏ ਔਰ ਜਾਨਾ ਪੜੇ
ਸੋਚਤਾ ਹੂੰ ਹਰ ਘੜੀ ਤੈਯਾਰ ਅਬ ਬਿਸਤਰ ਰਖੂੰ
ਐਸਾ ਕਹਨਾ ਹੋ ਗਯਾ ਹੈ ਮੇਰੀ ਆਦਤ ਮੇਂ ਸ਼ੁਮਾਰ
ਕਾਮ ਵੋ ਤੋ ਕਰ ਲਿਆ ਹੈ ਕਾਮ ਯੇ ਭੀ ਕਰ ਰਖੂੰ
ਖੇਲ੍ਹ ਭੀ ਚਲਤਾ ਰਹੇ ਔਰ ਬਾਤ ਭੀ ਹੋਤੀ ਰਹੇ
ਤੁਮ ਸਵਾਲੋਂ ਕੋ ਰਖੋ ਮੈਂ ਸਾਮਨੇ ਉੱਤਰ ਰਖੂੰ
-2-
ਬੜਾ ਉਦਾਸ ਸਫ਼ਰ ਹੈ ਹਮਾਰੇ ਸਾਥ ਰਹੋ
ਬਸ ਏਕ ਤੁਮ ਪੇ ਨਜ਼ਰ ਹੈ ਹਮਾਰੇ ਸਾਥ ਰਹੋ
ਹਮ ਆਜ ਐਸੇ ਕਿਸੀ ਜ਼ਿੰਦਗੀ ਕੇ ਮੋੜ ਪੇ ਹੈਂ
ਨ ਕੋਈ ਰਾਹ ਨ ਘਰ ਹੈ ਹਮਾਰੇ ਸਾਥ ਰਹੋ
ਤੁਮਹੇਂ ਹੀ ਛਾਂਵ ਸਮਝਕਰ ਹਮ ਆ ਗਏ ਹੈਂ ਇਧਰ
ਤੁਮਹਾਰੇ ਗੋਦ ਮੇਂ ਸਰ ਹੈ ਹਮਾਰੇ ਸਾਥ ਰਹੋ
ਯੇ ਨਾਵ ਦਿਲ ਕੀ ਅਭੀ ਡੂਬ ਹੀ ਨ ਜਾਏ ਕਹੀਂ
ਹਰੇਕ ਸਾਂਸ ਭੰਵਰ ਹੈ ਹਮਾਰੇ ਸਾਥ ਰਹੋ
ਜ਼ਮਾਨਾ ਜਿਸਕੋ ਮੁਹੱਬਤ ਕਾ ਨਾਮ ਦੇਤਾ ਰਹਾ
ਅਭੀ ਅਜਾਨੀ ਡਗਰ ਹੈ ਹਮਾਰੇ ਸਾਥ ਰਹੋ
ਇਧਰ ਚਰਾਗ਼ ਧੂਏਂ ਮੇਂ ਘਿਰੇ-ਘਿਰੇ ਹੈਂ ‘ਕੁੰਵਰ’
ਉਧਰ ਯੇ ਰਾਤ ਕਾ ਡਰ ਹੈ ਹਮਾਰੇ ਸਾਥ ਰਹੋ
-3-
ਉਂਗਲੀਆਂ ਥਾਮ ਕੇ ਖ਼ੁਦ ਚਲਨਾ ਸਿਖਾਇਆ ਥਾ ਜਿਸੇ
ਰਾਹ ਮੇਂ ਛੋੜ ਗਯਾ ਰਾਹ ਪੇ ਲਾਇਆ ਥਾ ਜਿਸੇ
ਉਸਨੇ ਪੋਂਛੇ ਹੀ ਨਹੀਂ ਅਸ਼ਕ ਮੇਰੀ ਆਂਖੋਂ ਸੇ
ਮੈਨੇ ਖੁਦ ਰੋ ਕੇ ਬਹੁਤ ਦੇਰ ਹਸਾਇਆ ਥਾ ਜਿਸੇ
ਬਸ ਉਸੀ ਦਿਨ ਸੇ ਖ਼ਫ਼ਾ ਹੈ ਵੋ ਮੇਰਾ ਇਕ ਚੇਹਰਾ
ਧੂਪ ਮੇਂ ਆਈਨਾ ਇਕ ਰੋਜ਼ ਦਿਖਾਇਆ ਥਾ ਜਿਸੇ
ਛੂ ਕੇ ਹੋਂਠੋ ਕੋ ਮੇਰੇ ਵੋ ਭੀ ਕਹੀਂ ਦੂਰ ਗਈ
ਇਕ ਗਜ਼ਲ ਸ਼ੌਕ ਸੇ ਮੈਨੇ ਕਭੀ ਗਾਇਆ ਥਾ ਜਿਸੇ
ਦੇ ਗਯਾ ਘਾਵ ਵੋ ਐਸੇ ਕਿ ਜੋ ਭਰਤੇ ਹੀ ਨਹੀਂ
ਅਪਨੇ ਸੀਨੇ ਸੇ ਕਭੀ ਮੈਨੇ ਲਗਾਇਆ ਥਾ ਜਿਸੇ
ਹੋਸ਼ ਆਇਆ ਤੋ ਹੂਆ ਯਹ ਕਿ ਮੇਰਾ ਇਕ ਦੁਸ਼ਮਨ
ਯਾਦ ਫਿਰ ਆਨੇ ਲਗਾ ਮੈਂਨੇ ਭੁਲਾਇਆ ਥਾ ਜਿਸੇ
ਵੋ ਬੜਾ ਕਯਾ ਹੂਆ ਸਰ ਪਰ ਹੀ ਚੜ੍ਹਾ ਜਾਤਾ ਹੈ
ਮੈਨੇ ਕਾਂਧੇ ਪੇ ‘ਕੁੰਵਰ’ ਹੰਸ ਕੇ ਬਿਠਾਇਆ ਥਾ ਜਿਸੇ
-4-
ਕੋਈ ਰਸਤਾ ਹੈ ਨ ਮੰਜ਼ਿਲ ਨ ਤੋ ਘਰ ਹੈ ਕੋਈ
ਆਪ ਕਹੀਏਗਾ ਸਫ਼ਰ ਯੇ ਭੀ ਸਫ਼ਰ ਹੈ ਕੋਈ
‘ਪਾਸ-ਬੁੱਕ’ ਪਰ ਤੋ ਨਜ਼ਰ ਹੈ ਕਿ ਕਹਾਂ ਰੱਖੀ ਹੈ
ਪਿਆਰ ਕੇ ਖ਼ਤ ਕਾ ਪਤਾ ਹੈ ਨ ਖ਼ਬਰ ਹੈ ਕੋਈ
ਠੋਕਰੇਂ ਦੇ ਕੇ ਤੁਝੇ ਉਸਨੇ ਤੋ ਸਮਝਾਇਆ ਬਹੁਤ
ਏਕ ਠੋਕਰ ਕਾ ਭੀ ਕਯਾ ਤੁਝਪੇ ਅਸਰ ਹੈ ਕੋਈ
ਰਾਤ-ਦਿਨ ਅਪਨੇ ਇਸ਼ਾਰੋਂ ਪੇ ਨਚਾਤਾ ਹੈ ਮੁਝੇ
ਮੈਨੇ ਦੇਖਾ ਤੋ ਨਹੀਂ, ਮੁਝ ਮੇਂ ਮਗਰ ਹੈ ਕੋਈ
ਏਕ ਭੀ ਦਿਲ ਮੇਂ ਨਾ ਉਤਰੀ, ਨ ਕੋਈ ਦੋਸਤ ਬਨਾ
ਯਾਰ ਤੂ ਯਹ ਤੋ ਬਤਾ ਯਹ ਭੀ ਨਜ਼ਰ ਹੈ ਕੋਈ
ਪਿਆਰ ਸੇ ਹਾਥ ਮਿਲਾਨੇ ਸੇ ਹੀ ਪੁਲ ਬਨਤੇ ਹੈਂ
ਕਾਟ ਦੋ, ਕਾਟ ਦੋ ਗਰ ਦਿਲ ਮੇਂ ਭੰਵਰ ਹੈ ਕੋਈ
ਮੌਤ ਦੀਵਾਰ ਹੈ, ਦੀਵਾਰ ਕੇ ਉਸ ਪਾਰ ਸੇ ਅਬ
ਮੁਝ ਕੋ ਰਹ-ਰਹ ਕੇ ਬੁਲਾਤਾ ਹੈ ਉਧਰ ਹੈ ਕੋਈ
ਸਾਰੀ ਦੁਨੀਆ ਮੇਂ ਲੁਟਾਤਾ ਹੀ ਰਹਾ ਪਿਆਰ ਅਪਨਾ
ਕੌਨ ਹੈ, ਸੁਨਤੇ ਹੈਂ, ‘ਬੇਚੈਨ ਕੁੰਵਰ’ ਹੈ ਕੋਈ
**
ਪ੍ਰੋ. ਨਵ ਸੰਗੀਤ ਸਿੰਘ 1, ਲਤਾ ਗਰੀਨ ਐਨਕਲੇਵ, ਪਟਿਆਲਾ-147002 (9417692015)