ਇੱਕ ਸਮਾਂ ਸੀ ਜਦੋ ਮੈ ਵਪਾਰ ਦੀਆਂ ਉਚਾਈਆਂ ਛੂਹ ਰਿਹਾਂ ਸੀ,
ਦੁਨੀਆਂ ਦੀ ਨਜ਼ਰ ਵਿੱਚ ਮੈ ਇੱਕ ਚੰਗਾ ਵੱਡਾ ਕਾਰੋਬਾਰੀ ਬਣ
ਚੁੱਕਾ ਸੀ, ਮੇਰੇ ਕਾਰੋਬਾਰ ਦੀਆਂ ਗੱਲਾਂ ਸੰਸਾਰ ਪੱਧਰ ਤੇ ਹੋ ਰਹੀਆ ਸਨ,ਪਰ, ਮੈ ਅੱਜ ਖੁਦ ਨੂੰ ਲਾਚਾਰ, ਬਿਮਾਰ ਬੈਡ ਤੇ ਪਿਆ ਮਹਿਸੂਸ ਕਰ। ਰਿਹਾ ਹਾਂ, ਮੌਤ ਦੇ ਬਹੁਤ ਨਜ਼ਦੀਕ ….
ਪੂਰੀ ਜਿੰਦਗੀ ਕਾਮਯਾਬ ਹੋਣ ਦੇ ਲਈ ਬਹੁਤ ਸਖਤ ਮੇਹਨਤ ਕੀਤੀ
ਤੇ ਬਹੁਤ ਹੀ ਪਾਪੜ ਵੇਲੇ….ਆਪਣੇ ਲਈ ਸਮੇ ਦੀ ਪ੍ਰਵਾਹ ਨਹੀ ਕੀਤੀ, ਬਸ ਕੰਮ ਹੀ ਕੰਮ….ਜਦੋ ਮੈਨੂੰ ਕਾਮਯਾਬੀ ਮਿਲੀ ਤਾਂ ਮੇਰੇ ਦਿਲ ਨੂੰ ਬਹੁਤ ਫਕਰ ਹੋਇਆ,ਪਰ, ਹੁਣ ਮੈ ਮੌਤ ਦੇ ਐਨੇ ਨਜ਼ਦੀਕ ਪਾਹੁੰਚ ਗਿਆ ਹਾਂ ਕਿ, ਸਾਰੀਆਂ ਸਹੂਲਤਾਂ , ਹੁਣ ਮੈਨੂੰ ਫਿੱਕੀਆਂ ਫਿੱਕੀਆਂ ਜਿਹੀਆਂ ਮਹਿਸੂਸ ਹੋ ਰਹੀਆਂ ਹਨ, ਅੱਜ ਮੈ ਹਸਪਤਾਲ ‘ਚ ਇਲਾਜ਼ ਵਾਲੀਆਂ ਕਈ ਮਸ਼ੀਨਾਂ ‘ਚ ਘਿਰ, ਉਲਝਿਆ ਕੇ ਰਹਿ ਗਿਆ ਹਾਂ….ਹੁਣ ਮੈ ਸੱਚ ਕਹਿ ਰਿਹਾ ਹਾਂ ਕਿ ਮੌਤ ਦੇ ਯਮਦੂਤ ਮੇਰੇ
ਬਹੁਤ ਹੀ ਨਜ਼ਦੀਕ ਖੜੇ ਹਨ, ਉਹ ਆਪਸ ‘ਚ ਮੇਰੇ ਵਾਰੇ ਹੀ ਸਲਾਹ ਮਸ਼ਵਰੇ ਕਰ ਰਹੇ ਹਨ, ਇਹ ਸਭ ਕੁਝ ਮੈਨੂੰ ਮਹਿਸੂਸ ਹੋ ਰਿਹਾ ਏ !
ਅੱਜ ਮੇਰੇ ਮਨ ‘ਚ ਇੱਕ ਵਿਚਾਰ ਆ ਰਿਹਾ ਹੈ, ਕਿ ਜੇ ਇਨਸਾਨ ਨੇ
ਮਿਹਨਤ-ਮੁਸੱਕਤਾਂ ਕਰ ਕੇ, ਆਪਣੇ ਜੀਵਣ ‘ਚ ਵਧੀਆ ਭਵਿੱਖ ਜਿਉਣ ਲਈ, ਬਹੁਤ ਕਮਾਈ ਕਰਕੇ ਕੇ, ਬਹੁਤ ਸਾਰਾ ਧੰਨ ਕਮਾ ਲਿਆ ਹੈ, ਉਸ ਨੂੰ ਇਹ ਵੀ ਸੋਚਣਾ ਚਾਹੀਦਾ ਹੈ, ਕਿ ਜਿੰਦਗੀ ਦਾ ਬਾਕੀ ਹਿੱਸਾ ਹੁਣ ਆਪਣੇ ਲਈ ਵੀ ਕੱਢਣਾ ਚਾਹੀਦਾ ਹੈ,..!!
ਹੋਰ ਪੈਸਿਆਂ ਦੀ ਲਾਲਸਾ ‘ਚ ਨਹੀ ਪੈਣਾ ਚਾਹੀਦਾ, ਬਸ ਆਪਣੀ
ਖੁਦ ਦੀ ਖੁਸ਼ੀ ਦੇ ਲਈ ਵੀ, ਬੰਦੇ ਨੂੰ ਜਿਉਣਾ ਚਾਹੀਦਾ ਹੈ…..
ਕੋਈ ਆਪਣੀ ਜਿੰਦਗੀ ਦੀ ਬਾਕੀ ਬਚੀ ਖੁਸ਼ੀ ਵੀ ਹਾਸਲ ਕਰ ਲੈਣੀ ਚਾਹੀਦੀ ਹੈ !! ਬਚਪਣ ਦਾ ਕੋਈ ਅਧੂਰਾ ਸ਼ੌਕ, ਜਾਂ ਜਵਾਨੀ ਦੀ ਕੋਈ ਖਵਾਹਿਸ਼,…. ਕੁਝ ਇਸ ਤਰਾਂ ਦੇ, ਜਿਸ ਨਾਲ ਦਿਲ ਨੂੰ ਤਸੱਲੀ ਜਿਹੀ ਮਿਲੇ ਤੇ ਮਨੀ ਰਾਮ ਨੂੰ ਸਕੂਨ ਜਿਹਾ ਮਹਿਸੂਸ ਹੋਵੇ….!!
ਕਿਸੇ ਆਪਣੇ ਚਾਹੁੰਣ ਵਾਲੇ ਨਾਲ ਸਮਾਂ ਬਤਾਇਆ ਜਾਵੇ, ਜਿਸ ਨਾਲ
ਦੋਨਾਂ ਦੇ ਦਿਲਾਂ ‘ਚ ਖੁਸ਼ੀ ਮਹਿਸੂਸ ਹੋਵੇ,ਪਰ ਜੋ ਮੈ ਆਪਣੀ ਜਿੰਦਗੀ
ਵਿੱਚ ਹੱਦੋ ਵੱਧ ਪੈਸਾ ਕਮਾਇਆ ਏ, ਮੈ ਇਸ ਨੂੰ ਆਪਣੇ ਨਾਲ ਨਹੀ
ਲਿਜਾ ਸਕਦਾ,ਹਾਂ ਬਸ ਜੋ ਲਜਾ ਸਕਦਾ ਹਾਂ ਓਹ ਨੇ ਸਿਰਫ ਯਾਂਦਾ…
ਯਾਂਦਾ ਦੀ ਅਮੀਰੀ ਨਾਲ ਹੀ ਬੰਦਾ ਸਕੂਨ ਦੀ ਮੌਤ ਮਰ ਸਕਦਾ ਹੈ..!!
ਇੱਕ ਯਾਂਦਾ ਹੀ ਏਂਦਾ ਦੀ ਇੱਕ ਵੱਖਰੀ ਭਾਵਨਾ ਏ, ਜਿਸ ਨਾਲ ਬੰਦਾਂ
ਇੱਕਲਾ ਹੀ 100 ਕਿਲੋਮੀਟਰ ਦਾ ਸਫਰ ਕਰਨ ਤੇ ਨਾਲ,ਨਾਲ
ਚਲਦੀਆ ਰਹਿੰਦੀਆਂ ਹਨ,ਪਤਾ ਨਹੀ ਚੱਲਦਾ ਕਿ ਸਫਰ ਕਦੋ ਤਹਿ ਹੋ
ਗਿਆ….!!👫 ਤੁਸੀ ਜਿੱਥੇ ਤੱਕ ਆਪਣੀਆਂ ਯਾਦਾਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੇ ਹੋ, ਤੁਸੀ ਲੈ ਜਾ ਸਕਦੇ ਹੋ, ਭਾਵੇਂ ਜਿੰਨੀ ਮਰਜੀ ਉਚਾਈ ਹੋਵੇ…. ਇਹ ਤੁਹਾਡੇ ਸਾਥ ਨਿਭਾਉਦੀਆਂ ਹੀ ਰਹਿਣਗੀਆਂ ਕਿਉਂ ਕਿ ਇੰਨਾਂ ਤੇ ਤੁਹਾਡਾ ਹੱਕ ਹੁੰਦਾ ਹੈ…!!
ਜਿੰਦਗੀ ਦੇ ਇਸ ਮੋੜ ਤੇ ਹੁਣ ਮੈ ਬਹੁਤ ਕੁਝ ਮਹਿਸੂਸ ਕਰ ਰਿਹਾ ਹਾਂ !
ਜ਼ਿੰਦਗੀ ਦੇ ‘ਚ ਜੋ ਸਭ ਤੋ ਮਹਿੰਗੀ ਵਸਤੂ ਹੈ, ਓਹ ਹੈ, ” death bed ” ਮੌਤ ਦਾ ਮੰਜਾ..ਕਿਉ ਕਿ ਤੁਸੀ ਪੈਸੇ ਦੇ ਕੇ ਕਿਸੇ ਨੂੰ ਵੀ ਆਪਣੀ ਕਾਰ ਦਾ ਡਰਾਇਵਰ ਬਣਾ ਸਕਦੇ ਹੋ ! ਅਤੇ ਜਿੰਨੇ ਮਰਜੀ ਆਪਣੀ ਸੇਵਾ ‘ਚ ਨੌਕਰ ਚਾਕਰ ਰੱਖ ਸਕਦੇ ਹੋ….ਪਰ, ਇਸ ਡੈਥ ਬੈਡ ਤੇ ਆਉਣ ਤੇ ਬਾਦ…ਮੈਨੂੰ ਪਿਆਰ ਕਰਨ ਵਾਲੇ, ਮੇਰੀ ਸੇਵਾ ਕਰਨ ਵਾਲੇ….ਇਨਾਂ ਚੋ ਕੋਈ ਵੀ ਕਿਸੇ ਵੀ ਕੀਮਤ ਤੇ ਮੇਰੇ ਵਾਲੀ ਥਾਂ ਤੇ ਆਉਣ ਨੂੰ ਤਿਆਰ ਨਹੀ ਹੋਵੇਗਾ…ਜੇ ਕਰ ਮੈ ਸਾਰੀ ਜਿੰਦਗੀ ਦੀ ਕਮਾਈ, ਦੌਲਤ ਕਿਸੇ ਨੂੰ ਦੇ ਕੇ ਕਹਿ ਦੇਵਾ ….ਕਿ ਤੂੰ ਮੇਰੇ ਡੈਥ ਬੈੱਡ ਤੇ ਆ ਜਾ, ਤੇ ਤੂੰ ਮੈਨੂੰ ਤਦਰੁਸਤ ਜਿੰਦਗੀ ਦੈ ਦੇ…ਪਰ, ਇਹ ਕਦੇ ਵੀ ਨਹੀ ਹੋ ਸਕਦਾ ਆ…!!
ਬਸ, ਆਖਰ ‘ਚ ਮੇਰੀ ਇੱਕੋ ਬੇਨਤੀ ਹੈ, ਕਿ ਮੇਹਨਤ ਵੀ ਕਰੋ,ਆਪਣੇ
ਪਰਿਵਾਰ ਵਾਲਿਆ ਨੂੰ ਸਮਾਂ ਵੀ ਦਿਓ, ਇਹ ਜ਼ਿੰਦਗੀ ਦਾ ਬਹੁਤ ਵੱਡਾ ਖਜਾਨਾ ਹੈ, ਆਪਣੇ ਰੁਸੇ ਹੋਏ ਦੋਸਤ- ਮਿੱਤਰਾਂ ਨੂੰ ਮਨਾ ਕੇ……..ਉਨਾਂ ਨਾਲ ਸਾਂਝ ਪਗਾਉ, ……ਰੁੱਸੇ ਗਿੱਲਿਆਂ ਨੂੰ ਭੁਲਾਓ ਐਵੇਂ ਹੀ
ਨਿੱਕੀ ਨਿੱਕੀ ਗੱਲਾਂ ਪਿੱਛੇ …ਆਪਣਿਆ ਤੋ ਦੂਰ ਨਾ ਹੋਵੋ, ਨਾ ਖੁਦ ਦੂਰ ਹੋਵੋ ਓ…..ਆਪਣੇ ਜੀਵਨ ਸਾਥੀ ਨੂੰ ਵੱਧ ਤੋ ਵੱਧ ਸਮਾਂ ਦਿਓ, …ਬੱਚੇ ਤੁਹਾਡੀ ਅਗਲੀ ਪੀੜੀ ਹੁੰਦੀ ਹੈ,…ਵੱਧ ਤੋ ਵੱਧ ਇੰਨਾ ਨੂੰ ਪਿਆਰ ਦਿਓ,ਇਕੱਲਾ ਪੈਸਾ ਹੀ ਕੁਝ ਵੀ ਨਹੀ, ਆਪਣੇ ਆਪ ਨੂੰ ਪਿਆਰ ਕਰੋ,
. ਤੁਹਾਡਾ ਆਪਣਾ…
ਐਪਲ ਕੰਪਨੀ ਦਾ ਮਾਲਕ ਸਟੀਵ ਜਾਬਸ( ਜੀਵਣ ਦੇ ਆਖਰੀ ਸਮੇ ਦੇ ਸਬਦ…..) ( 1955—-2011 ) ਕਾਪੀ & ਸਰਚ 🙏
ਕੁਲਦੀਪ ( ਦੀਪ ਰੱਤੀ )

