ਰੱਬਾ ਉਪਰ ਮੁਲਖ਼ ਵਸਾਇਆ ਕਿਹੜਾ
ਜਹਾਨੋਂ ਤੁਰ ਗਏ ਆਖ਼ਰ ਮੁੜਕੇ ਆਉਂਦੇ ਕਿਉਂ ਨੀ
ਰੋ ਰੋ ਅੱਖੀਆਂ ਵਿੱਚੋਂ ਹੰਝੂ ਮੁੱਕ ਗਏ
ਇੱਕ ਵਾਰ ਆਣ ਵਰਾਉਂਦੇ ਕਿਉਂ ਨੀ
ਤਸਵੀਰਾਂ ਤੱਕ ਤੱਕ ਯਾਦਾਂ ਦੇ ਸੰਗ ਵਕ਼ਤ ਲੰਘਾਈਏ
ਐਨੇ ਕਾਹਤੋਂ ਬੇਮੁੱਖ ਹੋ ਗਏ ਇੱਕ ਵਾਰੀ ਸੀਨੇ ਲਾਉਂਦੇ ਕਿਉਂ ਨੀ
ਕੰਧ ਤੇ ਜਿਹੜੇ ਮੂਰਤ ਬਣ ਕੇ ਬਹਿ ਗਏ
ਦੁੱਖ ਸੁੱਖ ਸਾਡੇ ਨਾਲ ਵੰਡਾਉਂਦੇ ਕਿਉਂ ਨੀ
ਦੋ ਬੋਲ ਸੁਣਨ ਲਈ ਕੰਨ ਤਾਂ ਤਰਸੇ ਪਏ ਆ
ਪਤਾ ਨਹੀਂ ਘੁੱਟ ਗਲਵੱਕੜੀ ਪਾਉਂਦੇ ਕਿਉਂ ਨੀ
ਖੌਰੇ ਕਿਹੜੇ ਦਰ ਮੱਲ ਕੇ ਬਹਿ ਗਏ
ਸਾਡੇ ਬੂਹੇ ਪੈਰ ਟਿਕਾਉਂਦੇ ਕਿਉਂ ਨੀ
ਸਾਹਾਂ ਦੇ ਸੰਗ ਸੰਧੂਆਂ ਜਿਹੜੇ ਸ਼ਾਹ ਸੀ ਲੈਂਦੇ
ਹੁਣ ਸਾਹਮਣੇ ਬੈਠ ਬੁਲਾਉਂਦੇ ਕਿਉਂ ਨੀ
ਸਾਹਮਣੇ ਬੈਠ ਬੁਲਾਉਂਦੇ ਕਿਉਂ ਨੀ
ਬੁਲਾਉਂਦੇ ਕਿਉਂ ਨੀ,,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158