ਯਾਦ ਮਾਰਦੀ…

  1. ਬੱਚਿਆ ਵਾਗ ਜਿਹਨਾਂ ਦੀ ਕੀਤੀ ਸੇਵਾ ਪ੍ਰਵਾਹ,
    ਅਜੇ ਵੀ ਕਦੇ ਕਦੇ ਉਸਦੀ ਪਿਆਰੀ ਯਾਦ ਮਾਰਦੀ।
  2. ਬਹਿ ਕੇ ਸੱਥ ਵਿਚ ਖੇਡਦੇ ਸੀ ਤਾਸਾ, ਮਾਰਦੇ ਸੀ ਗੱਪਾਂ,
    ਬੱਸ ੳ ਮਿਤਰਾ ਪੁਰਾਣੇ ਯਾਰਾਂ ਦੀ ਯਾਦ ਮਾਰਦੀ।
  3. ਪੜ੍ਹ ਲਿਖ ਕੇ ਜਵਾਨੀ ਵਿਚ ਖੇਡਣੀ ਕਬੱਡੀ ਤੁੜਾਉਣੇ ਹੱਡ ਗੋਡੇ,
    ਵਿਆਹ ਵੇਲੇ ਜੋਬ ਸਰਕਾਰੀ ਰੁਜ਼ਗਾਰ ਮਾਰਦੀ।
  4. ਸਕੂਲਾਂ ਵਿਚ ਬੱਚਿਆ ਦੀ ਪੜਾਈੇ, ਕੱਪੜੇ ਅਤੇ ਨਿਕਰ ਸੁਕੱਰ,
    ਪ੍ਰਾਈਵੇਟ ਸਕੂਲਾ ਦੀਆਂ, ਕਿਤਾਬਾਂ, ਵਰਦੀਆਂ ਦੀ ਖ਼ਰੀਦਦਾਰੀ ਮਾਰਦੀ।
  5. ਪੜ੍ਹ ਲਿਖ ਕੇ ਗਏ ਵਿਦੇਸ਼, ਹੋਏ ਪੱਕੇ, ਵੀਡੀਉ ਕਾਲ,
    ਮਾਪਿਆਂ ਨੂੰ ਉਹਨਾਂ ਦੀ ਜੁਦਾਈ ਮਾਰਦੀ।
  6. ਆਇਆ ਬੁਢਾਪਾ.. ਹੈਲਥ ਵਿਭਾਗ ਦਾ ਬੁਰਾ ਹਾਲ, ਲੱਗੀਆ ਬੀਮਾਰੀਆਂ, ਬੱਸ ਉਏ ਰੱਬਾ ਪ੍ਰਾਈਵੇਟ ਡਾਕਟਰਾਂ ਦੀ ਦਿੱਤੀ ਦਵਾਈ ਮਾਰਦੀ।

7 ਅਸਾਂ ਵੋਟਾਂ ਦਿੱਤੀਆ ਲਿਆਉਣੇ ਸੀ ਚੰਗੇ ਬੰਦੇ,
ਮਾੜੇ ਸਮਿਆਂ ‘ਚ ਰਹੀ ਸਦਾ ਲੋਟੂ ਸਰਕਾਰ ਮਾਰਦੀ।

  1. ਵਿਕੇ ਭਾਵੇਂ ਰੇਡੀੳ, ਟੀ ਵੀ, ਨਿਊਜ ਚੈਨਲ
    ਵਿਕ ਹੀ ਜਾਵੇ ਜੋ… ਯਾਰ ਉਹ ਅਖ਼ਬਾਰ ਮਾਰਦੀ।
  2. ਸੇਵਾਵਾ ਕਰਦੀਆਂ ਸੰਸਥਾਵਾਂ, ਨੇਕੀ ਦਾ ਕੰਮ ਹੈ, ਜੋ ਕਰੇ ਨਜ਼ਾਇਜ਼.. ਨਾ ਪੁੱਛੇ ਆਪਣਿਆ ਨੂੰ, ਇਹੋ ਜਿਹੀ ਕੀਤੀ ਮਨਦੀਪ ਸਿੰਘ ਸੇਵਾ ਮਾਰਦੀ।

Comments

No comments yet. Why don’t you start the discussion?

Leave a Reply

Your email address will not be published. Required fields are marked *