ਅੱਜ ਅਸੀਂ ਇਕੀਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕੇ ਹਾਂ, ਜਿੱਥੇ ਹਰ ਪਾਸੇ ਤਕਨਾਲੋਜੀ ਦਾ ਭੋਲਭਾਲਾ ਹੈ। ਅਧੁਨਿਕ ਮੀਡੀਆ, ਦੂਰਦਰਸ਼ਨ, ਟੀ ਵੀ ਚੈਨਲਾਂ, ਅਤੇ ਅੰਤਰ-ਰਾਸ਼ਟਰੀ ਸੈਟੇਲਾਈਟ ਨੇ ਦੇਸ਼ਾਂ- ਵਿਦੇਸ਼ਾਂ ਵਿਚ ਵਸਦੇ ਮਨੁੱਖੀ-ਭਾਈਚਾਰੇ ‘ਤੇ ਆਪਣੀ ਗਹਿਰੀ ਛਾਪ ਛੱਡੀ ਹੈ। ਅਸੀਂ ਸਾਰੇ ਇਕ ਅਜਿਹੇ ਅਧੁਨਿਕ-ਯੁੱਗ ਵਿਚ ਵਸਦੇ ਹਾਂ, ਜਿੱਥੇ ਕੋਈ ਵੀ ਵਿਅਕਤੀ ਅੰਤਰ-ਰਾਸ਼ਟਰੀ ਭਾਈਚਾਰੇ ਤੋਂ ਅਲੱਗ ਨਹੀਂ ਰਹਿ ਸਕਦਾ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਪੂਰੀ ਸ਼ਾਨ-ਓ-ਸ਼ੌਕਤ ਨਾਲ ਆਯੋਜਿਤ ਕੀਤੇ ਗਏ ਸੌਂਹ-ਚੁੱਕ ਸਮਾਗਮ ਦੀ ਝਲਕ ਟੀ ਵੀ ਚੈਨਲਾਂ ‘ਤੇ ਦੇਖਣ ਨੂੰ ਮਿਲੀ। ਭਾਰਤ ਦੇ ਵੱਖ- ਵੱਖ ਖ਼ੇਤਰਾਂ ‘ਤੋਂ ਜਨਤਾ ਵਲੋਂ ਚੁਣੇ ਗਏ ਨੇਤਾਵਾਂ ਨੇ ਸਰਕਾਰੀ ਸੌਂਹ-ਚੁੱਕ ਸਮਾਗਮ ਵਿਚ ਹਿੱਸਾ ਲਿਆ। ਪਰ ਦੁੱਖ ਉਸ ਵੇਲੇ ਹੋਇਆ ਜਦੋਂ ਪੰਜਾਭ ਅਤੇ ਪੰਜਾਭੀ-ਭਾਸ਼ਾ ਦਾ ਸਹਾਰਾ ਲੈ ਕੇ ਰਾਜ- ਮੰਤਰੀ ਦੇ ਮੁਕਾਮ ਤਕ ਪਹੁੰਚਣ ਵਾਲੇ ਰਵਨੀਤ ਭਿੱਟੂ ਨੇ ਸੌਂਹ ਚੁੱਕਦੇ ਸਮੇਂ ਆਪਣੀ ਮਾਂ-ਭੋਲੀ ਪੰਜਾਭੀ ਤੋਂ ਮੁੱਖ ਮੋੜ ਲਿਆ। ਸਮਾਗਮ ਦੌਰਾਨ ਭਿੱਟੂ ਵਲੋਂ ਅੰਗਰੇਜ਼ੀ ਭਾਸ਼ਾ ਵਿਚ ਕਹੇ ਗਏ ਭੋਲ ਸੀਨਾ ਵਿੰਨ੍ਹ ਗਏ। ਐਸਾ ਲੱਗਦਾ ਹੈ ਕਿ ਰਵਨੀਤ ਭਿੱਟੂ ਨੇ ਨਾ ਸਿਰਫ਼ ਅੰਗਰੇਜ਼ੀ-ਭਾਸ਼ਾ ਵਿਚ ਸੌਂਹ ਚੁੱਕਣ ਵਿਚ ਫ਼ਖ਼ਰ ਹੀ ਮਹਿਸੂਸ ਕੀਤਾ ਹੋਵੇ ਭਲਕਿ ਆਪਣੀ ਮਾਂ-ਭੋਲੀ ਪੰਜਾਭੀ ਨੂੰ ਨਜ਼ਰ-ਅੰਦਾਜ਼ ਕਰਨ ਵਿਚ ਵੀ ਉਨਾਂ ਨੂੰ ਭਹੁਤ ਵੱਡੀ ਸ਼ਾਨ ਨਜ਼ਰ ਆਉਂਦੀ ਹੋਵੇ। ਆਪਣੇ ਮੰਤਰੀ-ਪਦ ਦੀ ਸੌਂਹ ਚੁੱਕਣ ਵਾਲੇ ਰਵਨੀਤ ਭਿੱਟੂ ਨੂੰ ਆਪਣੀ ਮਾਂ-ਭੋਲੀ ਤੋਂ ਭੇ-ਮੁੱਖ ਹੁੰਦਿਆਂ ਵੇਖ, ਮੈਨੂੰ ਸਾਡੇ ਪੰਜਾਭੀ ਸਿਆਸਤਦਾਨਾਂ ਦੇ ਚਿਹਰੇ ਧੁੰਦਲੇ ਦਿਖਾਈ ਦੇਣ ਲੱਗੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਦਲਭੀਰ ਸਿੰਘ ਕਥੂਰੀਆ, ਚੇਅਰਮੈਨ, ਵਿਸ਼ਵ ਪੰਜਾਭੀ ਸਭਾ ਕੈਨੇਡਾ ਵਲੋਂ ਕੀਤਾ ਗਿਆ।
ਡਾ. ਕਥੂਰੀਆ ਨੇ ਅੱਗੇ ਕਿਹਾ ਕਿ ਹਰ ਇਨਸਾਨ ਦੀਆਂ ਦੋ ਮਾਂਵਾਂ ਹੁੰਦੀਆਂ ਹਨ….ਇਕ ਸਾਨੂੰ ਜਨਮ ਦੇਣ ਵਾਲੀ ‘ਮਾਂ’ ਅਤੇ ਦੂਸਰੀ ਮਨੁੱਖ ਭਚਪਨ ਵਿਚ ਆਪਣੀ ‘ਮਾਂ’ ਤੋਂ ਜਿਹੜੀ ਭਾਸ਼ਾ ਵਿਚ ਲੋਰੀਆਂ ਸੁਣਦਾ ਹੈ, ਝਿੜਕਾਂ ਖਾਂਦਾ ਹੈ, ਪਾਠਸ਼ਾਲਾ ਤੋਂ ਮੁੱਢਲੀ-ਸਿੱਖਿਆ ਗ੍ਰਹਿਣ ਕਰਦਾ ਹੈ ਅਤੇ ਆਪਣੇ ਦੇਸ਼ ਨਾਲ ਪਿਆਰ ਕਰਨ ਲਈ ਜਿਹੜੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ, ਉਹ ਸਾਡੀ ਮਾਂ-ਭੋਲੀ ਅਖਵਾਉਂਦੀ ਹੈ। ਤੇ ਹੁਣ ਭਿੱਟੂ ਸਾਹਿਭ, ਜਦੋਂ ਤੁਸੀਂ ਆਪਣੀ ਮਾਂ-ਭੋਲੀ ਨੂੰ ਪਿੱਠ ਦਿਖਾ ਰਹੇ ਹੋ ਤਾਂ ਸਪਸ਼ਟ ਹੈ ਕਿ ਤੁਸੀਂ ਆਪਣੀ ‘ਮਾਂ’ ਦੀ ਪਿੱਠ ਵਿਚ ਛੁਰਾ ਮਾਰ ਰਹੇ ਹੋ। ਭਿੱਟੂ ਜੀ, ਪਤਾ ਨਹੀਂ ਤੁਸੀਂ ਕਿਉਂ ਭੁੱਲ ਗਏ ਹੋ ਕਿ ਆਪਣੀ ਮਾਂ-ਭੋਲੀ ਨਾਲ ਮਤਰੇਆ ਸਲੂਕ ਕਰਨ ਵਾਲਾ ਭੰਦਾ, ਹਮੇਸ਼ਾਂ ਦੂਸਰਿਆਂ ਪਾਸੋਂ ਵੀ ਮਤਰੇਈ ਸਲੂਕ ਦਾ ਹੀ ਪਾਤਰ ਭਣਦਾ ਹੈ। ਯਾਦ ਰੱਖੋ! ਕਿ ਆਪਣੀ ‘ਮਾਂ’ ਨੂੰ ਮਾਰ ਕੇ ਆਏ ਵਿਅਕਤੀ ਨੂੰ ਤਾਂ ਕੋਈ ਭੰਦਾ ਆਪਣੇ ਘਰ ਦੇ ਵਿਹੜੇ ‘ਚ ਵੀ ਵਾੜਨ ਦੇ ਕਾਭਲ ਨਹੀਂ ਸਮਝਦਾ। ਪਰ ਅਫਸੋਸ ਕਿ ਮਾਂ-ਭੋਲੀ ਪੰਜਾਭੀ ਦੇ ਮਾਮਲੇ ਵਿਚ ਤੁਸੀਂ ਇਨੇਂ ਅਵੇਸਲੇ ਕਿਉਂ ਹੋ ਗਏ? ਅੰਗਰੇਜ਼ੀ ਭਾਸ਼ਾ ਦੀ ਗੁਲਾਮੀ ਕਰਨਾ ਪਤਾ ਨਹੀਂ ਤੁਹਾਨੂੰ ਕਿਉਂ ਪਸੰਦ ਆਇਆ, ਇਹ ਗੱਲ ਸਮਝ ਨਹੀਂ ਆਉਂਦੀ। ਮੰਨਿਆ ਕਿ ਤੁਸੀਂ ਵਫਾਦਾਰੀਆਂ ਭਦਲਣ ਵਿਚ ਭਹੁਤ ਮਾਹਿਰ ਹੋ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੀ ‘ਮਾਂ’ ਨਾਲ ਵੀ ਵਫ਼ਾ ਨਹੀਂ ਕਮਾ ਰਹੇ।

Posted inਸਾਹਿਤ ਸਭਿਆਚਾਰ