ਜਦੋਂ ਜ਼ੁਲਮ ਹਨੇਰੀ ਚਲਦੀ ਸੀ
ਉਸ ਵੇਲੇ ਕਿਸੇ ਦੀ ਨਾ ਕੋਈ ਪੇਸ਼ ਜਾਏ।
ਜਦੋਂ ਮੁਗਲ ਸਰਕਾਰ ਹਿੰਦ ਅੰਦਰ।
ਥਾਂ ਥਾਂ ਸ਼ਰਾਂ ਦੇ ਲਾਂਬੂ ਆਣ ਲਗਾਏ।
ਲੱਖਾਂ ਅੱਖਾਂ ਦੂ ਚਾਨਣ ਬੁਝਾ ਦਿੱਤੇ।
ਝੂਠ ਨਸ਼ੇ ਵਿਚ ਸੀ ਸੱਚ ਦੇ ਸਾਹ ਸੁਕਾਏ।
ਰੂਹ ਪੀਰਾਂ ਫ਼ਕੀਰਾਂ ਦੀ ਕੰਬ ਉੱਠੀ
ਕੌਣ ਇਸ ਨੂੰ ਠੱਲ ਪਾਏ।
ਫਿਰ ਉਠਿਆ ਇਕ ਤੂਫਾਨ ਹਿੰਦ ਵਿਚੋਂ।
ਰੋਕੀ ਇਸ ਦੀ ਨਾ ਰਫ਼ਤਾਰ ਜਾਏ।
ਨਾਰ੍ਹਾ ਇਕੋ ਸੀ ਇਨ੍ਹਾਂ ਦੇ ਹੋਠੋਂ ਉਤੇ।
ਰਹਿਤ ਪਿਆਰੀ ਮੁਝ ਕੋ ਜਾਨ ਪਿਆਰੀ ਨਾਹਿ।
ਕੰਘਾ, ਕੜਾ ਕ੍ਰਿਪਾਨ, ਕਛਿਹਰਾ ਕੇਸ ਅਪਣਾਏ।
ਸੋਹਣੀ ਸਿਰ ਤੇ ਦਸਤਾਰ ਸਜਾਏ।
ਸਿਰ ਦੇ ਕੇ ਜੋ ਅਮ੍ਰਿਤ ਮਿਲਿਆ ਛੱਕ ਕੇ।
ਕਲਗੀਧਰ ਦਾ ਸਿੰਘ ਸੂਰਮਾ ਕਹਾਏ।
ਰਹਿਤ ਨਾ ਜਿਸਨੂੰ ਪਿਆਰੀ ਏ ਨਸ਼ਿਆਂ ਨੇ ਮੱਤ ਮਾਰੀ ਏ।
ਉਹ ਦਸ਼ਮੇਸ਼ ਦਾ ਪੁਤ ਨਾ ਕਹਾਏ।
ਸਾਬਤ ਸੂਰਤ ਦਸਤਾਰ ਸਿਰਾ ਰੂਪ ਖਾਲਸਾ।
ਨਾਮ ਦਾਨ ਪੰਜ ਬਾਣੀਆਂ ਨਿਤਨੇਮ ਕਰਾਏ।
ਸਿਰ ਦੇ ਕੇ ਵੀ ਮੁੱਲ ਮੁੜਨੇ ਨਹੀਂ।
ਦਸ਼ਮੇਸ਼ ਦੀਆਂ ਅਹਿਸਾਨਾਂ ਦੇ ਜਿੰਨੇ ਸਰਬੰਸ ਨੇ ਲੇਖੇ ਲਾਏ।
ਰਹਿਤ ਪਿਆਰੀ ਕਿਵੇਂ ਨਾ ਹੋਵੇ।
ਰਹਿਤ ਪਿਆਰੀ ਮੁਝ ਕੋ ਜਾਨ ਪਿਆਰੀ ਨਾਹਿ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
,8130660205
ਨਵੀਂ ਦਿੱਲੀ 18