ਬੀਤੇ ਦਿਨੀਂ ਰਾਜਵੀਰ ਜਵੰਦਾ ਦੇ ਨਵੇਂ ਆਏ ਗੀਤ “ਜ਼ੋਰ” ਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ ਇਸ ਗੀਤ ਦੀਆਂ ਸਤਰਾਂ ਬਹੁਤ ਬਾਕਮਾਲ ਹਨ ਗੀਤ ਜੋਸ਼ੀਲਾ ਤੇ ਫਿਲਮਾਂਕਣ ਬਹੁਤ ਹੀ ਸਿਹਤ ਦੇਣ ਵਾਲਾ ਫ਼ਿਲਮਾਇਆ ਗਿਆ ਹੈ ਗੱਲਬਾਤ ਦੌਰਾਨ ਗੀਤ ਦੇ ਰਚੇਤਾ ਉੱਘੇ ਗੀਤਕਾਰ ਖਾਰੇ ਆਲੇ ਗੋਪੀ ਨੇ ਦੱਸਿਆ ਕਿ ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਹੈਮੀ ਮਾਂਗਟ ਨੇ ਕੀਤਾ ਹੈ ਗੀਤ ਦਾ ਵੀਡੀਓ VIGGFX ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਹੈ। ਗੋਪੀ ਨੇ ਦੱਸਿਆ ਕਿ ਉਸਦੇ ਲਿਖੇ ਹੋਰ ਕਈ ਗੀਤ ਜ਼ਲਦ ਹੀ ਸਰੋਤਿਆਂ ਨੂੰ ਵੱਖ ਵੱਖ ਕਲਾਕਾਰਾਂ ਦੀ ਅਵਾਜ਼ ਵਿੱਚ ਸੁਣਨ ਨੂੰ ਮਿਲਣਗੇ।
ਪ੍ਰੀਤ ਘੱਲ ਕਲਾਂ