ਪੰਜਾਬੀ ਸਿਨੇਮਾਂ, ਲਘੂ ਫ਼ਿਲਮਜ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕਈ ਨਿਰਮਾਤਾ ਅਤੇ ਨਿਰਦੇਸ਼ਕ ਇਨੀ ਦਿਨੀ ਅਲਹਦਾ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਅਤੇ ਕੀਤੇ ਜਾ ਰਹੇ ਇੰਨਾਂ ਹੀ ਸਾਰਥਿਕ ਯਤਨਾਂ ਦੀ ਲੜੀ ਵਜੋ ਸਾਹਮਣੇ ਆਉਣ ਜਾ ਰਹੀ ਪੰਜਾਬੀ ਲਘੂ ਫ਼ਿਲਮ ‘ਤਿਆਗ’, ਜੋ ਜਲਦ ਹੀ ਸ਼ੋਸ਼ਲ ਪਲੇਟਫ਼ਾਰਮ ‘ਸਬਕੁਜ’ ਉਪਰ ਰਿਲੀਜ਼ ਹੋਣ ਜਾ ਰਹੀ ਹੈ । ‘ਸਬਕੁਜ ਫ਼ਿਲਮਜ ਅਤੇ ਪ੍ਰੋਡੋਕਸ਼ਨ ਕੈਨੇਡਾ ਦੇ ਬੈਨਰ ਹੇਠ ਬਣਾਈ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਹਰਪਵਨਵੀਰ ਸਿੰਘ ਅਤੇ ਹਰਮਨਵੀਰ ਸਿੰਘ ,ਜਦਕਿ ਨਿਰਦੇਸ਼ਨ ਸਰਵਜੀਤ ਖੇੜਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਪੀਟੀਸੀ ਕਈ ਬਾਕਸ-ਆਫਿਸ ਲਈ ਕਈ ਬੇਹਤਰੀਣ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ । ਮੇਨ ਸਟ੍ਰੀਮ ਫਿਲਮਾਂ ਤੋਂ ਬਿਲਕੁਲ ਹੱਟ ਕੇ ਬਣਾਈ ਗਈ ਇਸ ਭਾਵਨਾਤਮਕ ਫ਼ਿਲਮ ਦੇ ਥੀਮ ਸਬੰਧੀ ਜਾਣਕਾਰੀ ਸਾਂਝਿਆ ਕਰਦਿਆ ਨਿਰਮਾਣ ਟੀਮ ਨੇ ਦੱਸਿਆ ਕਿ ਮਾਂ ਅਤੇ ਪੁੱਤ ਦੇ ਪਿਆਰ ਅਤੇ ਬਲਿਦਾਨ ਦੀ ਗੱਲ ਕਰਦੀ ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾਂ ਦੀ ਮੰਝੀ ਹੋਈ ਅਦਾਕਾਰਾ ਸੀਮਾ ਕੌਸ਼ਲ ਵੱਲੋ ਲੀਡ ਭੂਮਿਕਾ ਨਿਭਾਈ ਗਈ ਹੈ, ਜਿੰਨਾਂ ਤੋਂ ਇਲਾਵਾ ਪਾਲੀ ਸੰਧੂ, ਮਨਪ੍ਰੀਤ ਮਾਨ, ਬਿੰਦੂ ਭੁੱਲਰ, ਸਤਵੰਤ ਸਿੰਘ, ਪ੍ਰੀਤ ਸਿੰਘ, ਹਰਵਿੰਦਰ ਹੈਰੀ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ । ਸਮਾਜਿਕ ਸਰੋਕਾਰਾ ਨਾਲ ਜੁੜੀ ਅਤੇ ਮਾਂ ਦੀਆਂ ਅਪਣੇ ਪੁੱਤ ਪ੍ਰਤੀ ਹਮੇਸ਼ਾ ਰਹਿਣ ਵਾਲੀਆਂ ਕੋਮਲ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਇਹ ਫ਼ਿਲਮ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਦੇ ਤਾਣੇ -ਬਾਣੇ ਅਧੀਨ ਬੁਣੀ ਗਈ ਹੈ, ਜਿਸ ਵਿਚ ਇਹ ਵੀ ਦਰਸਾਇਆ ਗਿਆ ਹੈ ਕਿ ਪੁੱਤ ਨਾਲਾਇਕੀ ਜਾਂ ਫਿਰ ਕੋਈ ਗਲਤੀ ਵੀ ਕਰ ਜਾਵੇ ਤਾਂ ਮਾਂ ਉਸ ਦੇ ਔਗੁਣਾਂ ਅਤੇ ਹੋਈਆਂ ਭੁੱਲਾ ਨੂੰ ਅਪਣੇ ਸਿਰ ਲੈਣੋ ਅਤੇ ਆਪਾ ਤੱਕ ਵਾਰ ਜਾਣ ਤੋਂ ਵੀ ਪਿੱਛੇ ਨਹੀ ਹਟਦੀ । ਪੰਜਾਬ ਦੇ ਮੁਹਾਲੀ-ਖਰੜ ਆਸਪਾਸ ਫਿਲਮਾਂਈ ਗਈ ਇਹ ਫ਼ਿਲਮ 29 ਅਕਤੂਬਰ ਨੂੰ ‘ਸਬਕੁਜ’ ਸ਼ੋਸ਼ਲ ਪਲੇਟਫ਼ਾਰਮ ਉਪਰ ਸਟਰੀਮ ਹੋਣ ਜਾ ਰਹੀ ਹੈ, ਜਿਸ ਦਾ ਟ੍ਰੇਲਰ ਵੀ ਜਲਦ ਜਾਰੀ ਹੋਣ ਜਾ ਰਿਹਾ ਹੈ ।
ਸ਼ਿਵਨਾਥ ਦਰਦੀ ਫ਼ਰੀਦਕੋਟ
ਜਰਨਲਿਸਟ
ਸੰਪਰਕ:- 9855155392