ਨਰਤਕੀ ਨੇ ਰਿਸ਼ੀ ਨੂੰ ਕਿਹਾ
ਰਿਸ਼ੀ ਇਹ ਮੇਨਕਾ ਨਹੀਂ
ਤੂੰ ਕਿੱਤੇ ਇਸ ਦੇ ਪ੍ਰੇਮ ਜਾਲ ਵਿਚ ਨਾ ਫਸ ਜਾਈ।
ਇਸ ਦੇ ਤਾਂਬੀ ਸੋਲ੍ਹਾਂ ਸ਼ਿੰਗਾਰ ਨੂੰ।
ਸੋਨੇ ਹੀਰਿਆਂ ਦਾ ਸ਼ਿੰਗਾਰ ਸਮਝ
ਇਸ ਦੇ ਭਰਮ ਜਾਲ ਵਿਚ ਨਾ ਫਂਸੀ।
ਇਹ ਨਰਤਕੀ ਮੇਨਕਾ ਨਹੀਂ
ਮ੍ਰਿਗਜਾਲ ਹੈ
ਰਿਸ਼ੀ ਚੁੱਪ ਰਿਹਾ
ਨਰਤਕੀ ਨੇ ਮੁੜ ਕਿਹਾ
ਇਹ ਜੋ ਕੰਨਿਆ
ਅਰੂਹੀ ਨਿਰਮੋਹੀ
ਜਾਣਦੀ ਹੈ ਸਾਰੀ ਭਾਵ, ਭੰਗਿਮਾਂ
ਕਿਤੇ ਇਸ ਦੀ ਅਦਾ ਕਾਰੀ ਨੂੰ
ਪ੍ਰੇਮਸਮਝ ਕੇ ਨਾ ਭਟਕੀ
ਰਿਸ਼ੀ ਥੋੜਾ ਮੁਸਕਰਾ ਪਿਆ
ਨਰਤਕੀ ਫਿਰ ਕਿਹਾ
ਰਿਸ਼ੀ ਇਹ ਬੱਦਲਾਂ ਦੀ ਗਰਜ਼
ਇਹ ਬਿਜਲੀ ਦੀ ਚਮਕ
ਇਹ ਬੱਦਲਾਂ ਦੀ ਗਰਜਨ ਵਿਚ
ਹੋਈ ਬਰਸਾਤ ਨਹੀਂ ਹੈ
ਇਹ ਸੁਪਨ ਈ ਬਾਰਸ਼ ਹੈ
ਹੁਣ ਰਿਸ਼ੀ ਬੱਦਲਾਂ ਦੀ ਗਰਜ਼
ਜਿਹਾ ਹੱਸ ਪਿਆ।
ਨਰਤਕੀ ਨੇ ਸੋਚਿਆ
ਮੇਰਾ ਜਾਦੂ ਚਲ ਗਿਆ
ਨਰਤਕੀ ਵਲ ਜਿੱਤ ਤੇ ਸਵਾਲੀਆ ਨਜ਼ਰੀਂ ਨਾਲ ਤੱਕਿਆ।
ਰਿਸ਼ੀ ਨੇ ਕਿਹਾ
ਜਿਹੜੇ ਮੁਹਾਣੇ ਤੂੰ ਮੁੜਣਾ ਚਾਹੇ ਨਰਤਕੀ
ਜਿਸ ਨਦੀ ਤੇ ਮੇਰਾ ਰੁੱਖ ਪਲਟਣਾ ਚਾਹੇਂ
ਉਹ ਪਾਣੀ ਤਾਂ ਮੇਰੇ ਅੰਦਰ ਵਗਦਾ ਹੈ
ਉਸ ਦੇ ਛਲਾਵੇ ਕਿ ਕਲਾਵੇ
ਮੇਰੇ ਅੰਗ ਸੰਗ ਰਹਿੰਦੇ ਹਨ
ਉਹ ਮੇਨਕਾ
ਮੈਂ ਮੇਨਕਾ
ਉਹ ਨਰਤਕੀ ਮੈ ਤਾਲ ਉਸ ਦੀ ਲੈਅ
ਹੁਣ ਨਰਤਕੀ ਤਨ ਅਗਨਸਾਰ ਹੋਇਆ
ਮਨ ਅਗਨ ਬਾਣ ਹੋਇਆ
ਉਸ ਦਾ ਜਗ ਸੁਆਹ ਹੋਇਆ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18