ਚਾਰੇ ਪਾਸੇ ਜਿੰਨੇ ਜ਼ਿਆਦਾ ਹੋਣਗੇ ਰੁੱਖ,
ਇਹ ਸਾਨੂੰ ਉੱਨੇ ਜ਼ਿਆਦਾ ਦੇਣਗੇ ਸੁੱਖ।
ਇਨ੍ਹਾਂ ਲਈ ਨਾ ਕੋਈ ਛੋਟਾ, ਨਾ ਕੋਈ ਵੱਡਾ ਏ,
ਇਨ੍ਹਾਂ ਦਾ ਆਕਸੀਜਨ ਭੰਡਾਰ ਸਭ ਲਈ ਖੁੱਲ੍ਹਾ ਏ।
ਜਿਹੜਾ ਪ੍ਰਦੂਸ਼ਣ ਮਨੁੱਖ ਦੇ ਕੰਮ ਫੈਲਾਂਦੇ ਨੇ,
ਉਸ ਨੂੰ ਇਹ ਆਕਸੀਜਨ ਨਾਲ ਘਟਾਂਦੇ ਨੇ।
ਇਹ ਤੇਜ਼ ਹਵਾਵਾਂ ਦੀ ਗਤੀ ਨੂੰ ਘਟਾਂਦੇ ਨੇ,
ਏਦਾਂ ਉਪਜਾਊ ਮਿੱਟੀ ਉੱਡਣ ਤੋਂ ਬਚਾਂਦੇ ਨੇ।
ਇਹ ਚਾਰੇ ਪਾਸੇ ਠੰਢੀਆਂ ਹਵਾਵਾਂ ਚਲਾਂਦੇ ਨੇ,
ਇਹ ਧਰਤੀ ਦੇ ਉੱਤੇ ਵਰਖਾ ਲਿਆਂਦੇ ਨੇ।
ਇਹ ਅਨੇਕਾਂ ਦਵਾਈਆਂ ਦਾ ਭੰਡਾਰ ਨੇ,
ਇਹ ਏਸੇ ਲਈ ਮਨੁੱਖ ਦੇ ਸੱਚੇ ਯਾਰ ਨੇ।
‘ਮਾਨ’ ਇਨ੍ਹਾਂ ਨੂੰ ਕੱਟਣ ਦੇ ਨਾ ਲੱਭੋ ਬਹਾਨੇ ,
ਧੁਰ ਤੱਕ ਨਿਭਾਓ ਪਾ ਕੇ ਇਨ੍ਹਾਂ ਨਾਲ ਯਰਾਨੇ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554

