ਆ ਬੈਠ ਤੈਨੂੰ ਦਰਦ ਸੁਣਾਵਾਂ,ਡਾਢਾ ਮੈਂ ਦੁਖਿਆਰਾ।
ਜਿੰਨਾਂ ਨੇ ਮਾਣੀ ਛਾਂ ਮੇਰੀ,ਅੱਜ ਚੁੱਕੀ ਫਿਰਦੇ ਆਰਾ।
ਪਤਾ ਨੀ ਕਦੋਂ ਵਾਰੀ ਆ ਜਾਏ,ਗਿਣ ਗਿਣ ਦਿਨ ਲੰਘਾਵਾਂ।
ਮੇਰੇ ਨਾਲ ਦੇ ਰੁੱਖ ਜਿੰਨੇ ਸੀ ,ਛੱਡ ਗਏ ਘਣੀਆਂ ਛਾਵਾਂ।
ਵੱਡੀਆਂ ਸੜਕਾਂ, ਉੱਚੇ ਪੁੱਲਾਂ ਨੇ,ਕਿੰਨੇ ਰੁੱਖ ਮੁਕਾਏ।
ਵਧੀ ਅਬਾਦੀ, ਘਰ ਕੋਠੀਆਂ ,ਸਾਨੂੰ ਵੱਢ ਵੱਢ ਪਾਏ।
ਜਿਹੜੇ ਦਿਸਦੇ, ਔਹ ਖੜੇ ਨੇ ,ਮੇਰੇ ਨਾਲ ਦੇ ਸਾਥੀ।
ਸਾਨੂੰ ਕੱਟਣਾ, ਲਾਉਣ ਸਕੀਮਾਂ, ਜੋ ਕਰਦੇ ਸੀ ਰਾਖੀ।
ਬੜਾ ਰੁੱਖ, ਦੁੱਖੀ ਸੀ ਲੱਗਦਾ,ਹੁੱਬਕੀਂ ਹੁੱਬਕੀਂ ਰੋਵੇ,l।
ਥਾਂ ਉਸ ਨੂੰ, ਕੋਈ ਨਾ ਦਿਸਦੀ,ਜਿੱਥੇ ਜਾ ਖਲੋਵੇ।
ਦੇ ਕੇ ਸ਼ੁੱਧ ਹਵਾ ਅਸੀਂ ਵਾਤਾਵਰਨ ਬਚਾਈਏ।
ਪਰ “ਪੱਤੋ” ਮਨੁੱਖ ਗੁਣ ਨਾ ਜਾਣੇ,ਅਸੀਂ ਜਾਨ ਗਵਾਈਏ।
ਪਿੰਡ :: ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ :; 94658-21417.