ਪਾਰਕ ਦੇ ਬਾਹਰ ਇੱਕ ਪੰਜ-ਛੇ ਸਾਲ ਦਾ ਬੱਚਾ ਆਪਣੇ ਹੱਥ ਵਿੱਚ ਗੁਬਾਰੇ ਲੈ ਕੇ ਵੇਚਣ ਲਈ ਖੜ੍ਹਾ ਸੀ। ਪਾਰਕ ਦੇ ਅੰਦਰ ਬਹੁਤ ਸਾਰੇ ਬੱਚੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡ ਰਹੇ ਸਨ। ਉਹ ਬੱਚਾ ਬੜੀ ਉਤਸੁਕਤਾ ਨਾਲ ਉਨ੍ਹਾਂ ਬੱਚਿਆਂ ਨੂੰ ਖੇਡਦੇ ਹੋਏ ਵੇਖ ਰਿਹਾ ਸੀ।
“ਤੂੰ ਗੁਬਾਰੇ ਵੇਚਦਾ ਹੈਂ?” ਮੈਂ ਉਸ ਬੱਚੇ ਨੂੰ ਫ਼ਜ਼ੂਲ ਜਿਹਾ ਪ੍ਰਸ਼ਨ ਕੀਤਾ।
“ਜੀ ਹਾਂ।” ਉਹਨੇ ਸਿਰ ਹਿਲਾ ਕੇ ਕਿਹਾ।
“ਤੂੰ ਵੀ ਇਸ ਗੁਬਾਰੇ ਨਾਲ ਖੇਡ।” ਮੈਂ ਉਹਦੇ ਹੱਥ ਵਿੱਚ ਫੜੇ ਗੁਬਾਰਿਆਂ ਵੱਲ ਇਸ਼ਾਰਾ ਕੀਤਾ।
“ਕਿਵੇ ਖੇਡਦੇ ਹਨ ਇਹਦੇ ਨਾਲ?” ਉਹਨੇ ਮੇਰੇ ਵੱਲ ਵੇਖਦੇ ਹੋਇਆਂ ਭੋਲੇਪਣ ਨਾਲ ਪੁੱਛਿਆ।
ਮੈਂ ਸਹਿਜ ਭਾਵ ਨਾਲ ਪੁੱਛੇ ਗਏ ਇਸ ਪ੍ਰਸ਼ਨ ਦੀ ਭਿਆਨਕਤਾ ਤੋਂ ਖ਼ਾਮੋਸ਼ ਹੋ ਕੇ ਓਥੋਂ ਖਿਸਕ ਗਿਆ।

~ ਮੂਲ : ਸੁਰੇਸ਼ ਬਰਨਵਾਲ, ਸਿਰਸਾ-125055 (ਹਰਿਆਣਾ) 9466200712
~ ਅਨੁ : ਪ੍ਰੋ. ਨਵ ਸੰਗੀਤ ਸਿੰਘ, 9417692015.
navsangeetsingh6957@gmail.com
