ਜਦੋਂ ਮਰ ਜਾਏ ਨਿਆ
ਤੇ ਮਿਲੇ ਨਾ ਇਨਸਾਫ਼
ਅਣਸੁਣਿਆ ਕੀਤਾ ਜਾਵੇ ‘ਸੱਚ’
ਤੇ ਸਿਖਰਾਂ ਹੋਵੇ ਭਰਿਸ਼ਟਾਚਾਰ
ਤਾਂ ਕੁਦਰਤੀ ਹੈ ਰੋਹ ਭੜਕਣਾ।
ਜਦੋਂ ਮੁੱਠੀ ਭਰ ਲੋਕ
ਕਰਨ ਐਸ਼ੋ-ਆਰਾਮ
ਤੇ ਲੁੱਟਣ ਮੌਜ਼ਾ ਗਲਤ ਮਲਤ ਰਸਤੇ ਅਪਣਾ ਕੇ
ਹੋ ਜਾਣ ਸਤਾ ਕਾਬਜ਼
ਤੇ ਫਿਰ
ਲੋਕਾਂ ਤੇ ਬੇਰੁਜ਼ਗਾਰਾਂ ਦਾ ਕਰਨ ਨਾ ਖਿਆਲ।
ਉਲਟਾ ਲੋਕਾਂ ਦੇਣ ਸਦੇਸ਼
ਮੰਨੀ ਚੱਲੋ ਉਹਦਾ ਭਾਣਾ ਆਉਂਦੇ ਪੰਜ ਸਾਲ ਤੱਕ।
ਉਨਾਂ ਚਿਰ ਸੁਣੀ ਚੱਲੋ ਚੁਟਕਲੇ
ਇਨਾਂ ਯੁਮਲੇਬਾਜ਼ਾ ਦੇ।
ਜਾਗੋ ਦੇਸ਼ ਦੇ ਲੋਕੋਂ
ਕਿੰਨਾਂ ਚਿਰ ਵੋਟ ਵਟੋਰੂਆ ਨੂੰ
ਵੋਟਾਂ ਦੇ ਕੇ ਕਰਾਉਂਦੇ ਰਹੋਗੇ ਅਪਮਾਨ।
ਆਓ ਹੁਣ ਵੇਲਾ ਸੜਕਾਂ ਨਿਕਲਣ ਦਾ।

ਪ੍ਰਸ਼ੋਤਮ ਪੱਤੋ