ਆਉ ਸਾਰੇ ਦੀਪ ਜਲਾਈਏ,
ਜਾਤ ਪਾਤ ਸਭ ਭੇਦ ਮਿਟਾ ਕੇ,
ਰੌਸ਼ਨੀਆਂ ਦਾ ਤਿਉਹਾਰ ਮਨਾਈਏ।
ਦੀਪ ਗਿਆਨ ਦਾ ਜਦੋਂ ਵੀ ਜਗਦਾ,
ਅੰਧਕਾਰ ਉਦੋਂ ਦੂਰ ਹੈ ਭੱਜਦਾ।
ਝੂਠ ਦੇ ਕਦੇ ਹੋਣ ਪੈਰ ਨਾ,
ਪਰ ਸੱਚ ਕੋਠੇ ਚੜ੍ਹ ਕੇ ਗੱਜਦਾ।
ਸਬਰ ਵਾਲਾ ਥੋੜਾ ਖਾ ਲੈਂਦਾ
ਪਰ ਲਾਲਚੀ ਕਦੇ ਨਾ ਰੱਜਦਾ
ਬੰਦੀ ਛੋੜ ਜਾ ਕਹੋ ਦੀਵਾਲੀ,
ਹੁੰਦੀ ਅੰਬਰਸਰ ਦੀ ਦੇਖਣ ਵਾਲੀ।
ਬਾਹਰ ਦੀਪ ਤਾਂ ਹਰ ਸਾਲ ਜਗਾਉਂਦੇ,
ਪਰ ਇਸ ਵਾਰ ਮਨ ਅੰਦਰ ਜਗਾਈਏ।
ਸਾਫ਼ ਵਾਤਾਵਰਨ ਵੀ ਬੜਾ ਜ਼ਰੂਰੀ
ਇਸ ਲਈ ਕੋਈ ਪਟਾਕਾ
ਨਾ ਚਲਾਉਣ ਦੀ ,
ਸਾਰੇ ਮਿਲ ਕੇ ਸਹੁੰ ਅਸੀਂ ਖਾਈਏ।
ਪਟਾਕਿਆਂ ਦੇ ਨਾਲ ਪ੍ਰਦੂਸ਼ਣ ਹੁੰਦਾ,
ਇਹ ਗੱਲ ਹਰ ਇੱਕ ਨੂੰ ਸਮਝਾਈਏ।
ਪਟਾਕਿਆਂ ਦੀ ਜਗ੍ਹਾ ਬੂਟਾ ਲਾ ਕੇ,
ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969