ਅੰਮ੍ਰਿਤਸਰ-24 ਦਸੰਬਰ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼)
ਰਸ਼ਪਿੰਦਰ ਕੌਰ ਗਿੱਲ-ਸਿਆਸਤ ਵਿੱਚ ਰੌਸ਼ਨ ਜੁਬਾਨ ਹੋਈ। ਖੁਦ ਨੂੰ ਕੌਮ ਦਾ ਦਰਦੀ ਅਤੇ ਪੰਥ ਦਾ ਸੇਵਾਦਾਰ ਦੱਸਣ ਵਾਲਾ ਰੌਸ਼ਨ ਜੁਬਾਨ ਮਰਦ ਆਪਣੇ ਚਿੱਟੇ ਲਿਬਾਸ ਪਿੱਛੇ ਆਪਣੀ ਰੌਸ਼ਨ ਜੁਬਾਨ ਨਾ ਲੁਕਾ ਪਾਇਆ ਅਤੇ ਉਸਦੀ ਅਸਲਿਅਤ ਉਸ ਸਮੇਂ ਸਾਹਮਣੇ ਆ ਗਈ ਜਦੋਂ ਉਸਨੇ ਆਪਣੀ ਹੀ ਸਿਆਸੀ ਪਾਰਟੀ ਦੀ ਇੱਕ ਮਹਿਲਾ ਅਹੁੱਦੇਦਾਰ ਨੂੰ ਆਪਣੀ ਰੌਸ਼ਨ ਜੁਬਾਨ ਨਾਲ ਨਿਸ਼ਾਨਾ ਬਣਾਇਆ। ਕਾਰਨ ਸਿਰਫ ਇਹ ਸਾਹਮਣੇ ਆਇਆ ਕਿ ਉਹ ਮਹਿਲਾ ਅਹੁੱਦੇਦਾਰ ਆਪਣੇ ਰੁਤਬੇ ਦੇ ਮੁਤਾਬਿਕ ਇਮਾਨਦਾਰੀ ਨਾਲ ਪਾਰਟੀ ਦਾ ਕੰਮ ਕਰ ਰਹੀ ਹੈ। ਜੋ ਕਿ ਰੌਸ਼ਨ ਜ਼ੁਬਾਨ ਮਰਦ ਨੂੰ ਹਰ ਸਮੇਂ ਖੱਟਕਦਾ ਹੈ। ਕਿਉਂਕਿ ਕੌਮ ਅਤੇ ਪੰਥ ਵੱਲੋਂ ਮਿਲੇ ਸਤਿਕਾਰ ਭਾਵਨਾ ਨੇ ਰੌਸ਼ਨ ਜੁਬਾਨ ਮਰਦ ਨੂੰ ਅਹੰਕਾਰ ਦੇ ਚਨੇ ਦੇ ਝਾੜ ਉੱਪਰ ਇਸ ਕਦਰ ਚੜਾ ਦਿੱਤਾ ਹੈ ਕਿ ਉਹ ਹੁਣ ਹਰ ਕਿਸੇ ਨੂੰ ਹੀਣ ਭਾਵਨਾ ਨਾਲ ਦੇਖਦਾ ਹੈ ਅਤੇ ਖੁਦ ਨੂੰ ਪੰਥਕ ਸਫ਼ਾ ਵਿੱਚ ਉੱਚ ਅਹੁੱਦੇ ‘ਤੇ ਮੰਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦ ਕਿ ਉਸਦੀ ਬੋਲਚਾਲ, ਉਸਦਾ ਵਿਹਾਰ ਉਸਨੂੰ ਕੌਮ ਅਤੇ ਪੰਥ ਦਾ ਦੋਖੀ ਸਾਬਿਤ ਕਰ ਰਹੇ ਹਨ। ਇਨਸਾਨ ਜਿੰਨਾਂ ਮਰਜੀ ਆਪਣੀ ਅੰਦਰਲੀ ਸੋਚ ਨੂੰ ਲੋਕਾਂ ਤੋਂ ਲੁਕਾ ਕੇ ਰੱਖੇ ਪਰ ਉਸਦੀ ਅਸਲਿਅਤ ਇੱਕ ਨਾ ਇੱਕ ਦਿਨ ਉਜਾਗਰ ਜਰੂਰ ਹੁੰਦੀ ਹੈ। ਇਸੇ ਤਰਾਂ ਰੌਸ਼ਨ ਜ਼ੁਬਾਨ ਦੀ ਸੱਚਾਈ ਦੱਸੇ ਬਿਨਾਂ ਮੇਰੀ ਕਲਮ ਰਹਿ ਹੀ ਨਹੀਂ ਸਕਦੀ। ਮੇਰੀ ਕਲਮ ਜੋ ਬਿਆਨ ਕਰਨ ਜਾ ਰਹੀ ਹੈ ਸੱਚੀ ਘਟਨਾ ਤੇ ਅਧਾਰਿਤ ਹੈ। ਚਿੱਟੇ ਲਿਬਾਸਾਂ ਵਿੱਚ ਰਹਿਣ ਵਾਲੇ ਦਾਗ਼ੀ ਕਿਰਦਾਰ, ਦਾਗ਼ੀ ਦਿਮਾਗ ਅਤੇ ਦਾਗ਼ੀ ਜ਼ੁਬਾਨ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਸਿਆਸਤ ਤਾਂ ਅੱਗੇ ਹੀ ਬਦਨਾਮ ਹੈ ਪਰ ਜੇਕਰ ਦਾਗ਼ੀ ਦਿਮਾਗ ਅਤੇ ਦਾਗ਼ੀ ਜ਼ੁਬਾਨ ਵਾਲੇ ਸ਼ਖ਼ਸ ਸਿਆਸਤ ਵਿੱਚ ਪੈਰ ਜਮਾ ਗਏ ਤਾਂ ਪੰਜਾਬ ਦੀ ਸਿਆਸਤ ਲਈ ਖ਼ਤਰਾ ਹੋਰ ਭਿਆਨਕ ਰੂਪ ਲੈ ਜਾਏਗਾ। 84 ਦੇ ਦੌਰ ਦੇ ਵਿੱਚ ਲਏ ਗਏ ਫੈਂਸਲੇ ਸ਼ਾਇਦ ਇਹ ਹੀ ਸੋਚ ਕੇ ਲਏ ਗਏ ਹੋਣਗੇ। ਸ਼ਾਇਦ ਉਹ ਫੈਂਸਲੇ ਸਹੀ ਸੀ। ਆਪਣੇ ਆਪ ਨੂੰ ਸਿਆਸਤ ਦਾ ਇੱਕ ਸੀਨਿਅਰ ਅਹੁੱਦੇਦਾਰ ਸਮਝਣ ਵਾਲਾ ਨੀਵੇਂ ਕਿਰਦਾਰ ਦਾ ਸ਼ਖ਼ਸ ਆਪਣੀ ਹੀ ਪਾਰਟੀ ਦੀ ਇੱਕ ਮਹਿਲਾ ਅਹੁੱਦੇਦਾਰ ਨੂੰ ਕੁੱ…… ਹ……. ਗਾਲਾਂ ਨਾਲ ਸ਼ਰੇਆਮ ਪਾਰਟੀ ਦਫ਼ਤਰ ਵਿੱਚ 10 ਹੋਰ ਪਾਰਟੀ ਦੇ ਮਰਦ ਅਹੁੱਦੇਦਾਰਾਂ ਦੇ ਸਾਹਮਣੇ ਸੰਭੋਧਿਤ ਕਰਦਾ ਹੈ। ਸਿਰਫ ਇਸ ਲਈ ਕਿ ਉਹ ਮਹਿਲਾ ਅਹੁੱਦੇਦਾਰ ਉਸ ਮਰਦ ਸੀਨੀਅਰ ਅਹੁੱਦੇਦਾਰ ਅੱਗੇ ਝੁੱਕਦੀ ਨਹੀਂ, ਉਸ ਅੱਗੇ ਦੱਬ ਕੇ ਨਹੀਂ ਰਹਿੰਦੀ। ਪਿੱਠ ਪਿੱਛੇ ਉਸ ਰੌਸ਼ਨ ਜੁਬਾਨ ਮਰਦ ਅਹੁੱਦੇਦਾਰ ਵੱਲੋਂ ਉਸ ਮਹਿਲਾ ਅਹੁੱਦੇਦਾਰ ਦੀ ਕਿਰਦਾਰਕੁਸ਼ੀ ਕਈ ਵਾਰ ਕੀਤੀ ਗਈ। ਉਸ ਮਹਿਲਾ ਅਹੁੱਦੇਦਾਰ ਦੇ ਸੋਸ਼ਲ ਅਕਾਉਂਟ ਨੂੰ ਵੱਖ-ਵੱਖ ਮਰਦਾਂ ਨੂੰ ਸ਼ੇਅਰ ਕਰਕੇ ਭੱਦੇ ਕਮੈਂਟ ਕਈ ਵਾਰ ਕੀਤੇ ਗਏ। ਜਦ ਕਿ ਉਸ ਰੌਸ਼ਨ ਜੁਬਾਨ ਮਰਦ ਅਹੁੱਦੇਦਾਰ ਦੇ ਕਿਰਦਾਰ ਦੀਆਂ ਧੱਜੀਆਂ ਖੁਦ ਉਸਦੇ ਪਰਿਵਾਰ ਵਿੱਚ ਹੀ ਉੱਡੀਆਂ ਹੋਈਆਂ ਹਨ। ਜਦੋਂ ਉਸ ਰੌਸ਼ਨ ਜੁਬਾਨ ਮਰਦ ਅਹੁੱਦੇਦਾਰ ਨੇ ਦੇਖਿਆ ਕਿ ਪਿੱਠ ਪਿੱਛੇ ਕਿਰਦਾਰਕੁਸ਼ੀ ਕਰਣ ਦਾ ਕੋਈ ਫ਼ਾਇਦਾ ਦਿੱਸ ਨਹੀਂ ਰਿਹਾ ਕਿਉਂਕਿ ਜਿੰਨਾਂ ਅੱਗੇ ਉਸ ਮਹਿਲਾ ਅਹੁੱਦੇਦਾਰ ਦੀ ਉਹ ਬੁਰਾਈ ਕਰਦਾ ਸੀ, ਉਹ ਮੈਂਬਰ ਰੌਸ਼ਨ ਜ਼ੁਬਾਨ ਮਰਦ ਦੇ ਭੱਦੇ ਕਮੈਂਟ ਸੁਣ ਕੇ ਅਤੇ ਹੱਸ ਕੇ ਗੱਲ ਟਾਲ ਦਿੰਦੇ ਸਨ ਅਤੇ ਨਾਲ ਹੀ ਉਸ ਮਹਿਲਾ ਅਹੁੱਦੇਦਾਰ ਨੂੰ ਦੱਸ ਵੀ ਦਿੰਦੇ ਸਨ ਕਿ ਇਹ ਰੌਸ਼ਨ ਜ਼ੁਬਾਨ ਮਰਦ ਆਪ ਜੀ ਬਾਰੇ ਇਹ ਸਭ ਬੋਲਦਾ ਫਿਰ ਰਿਹਾ ਹੈ। ਫਿਰ ਉਸ ਰੌਸ਼ਨ ਜ਼ੁਬਾਨ ਮਰਦ ਅਹੁੱਦੇਦਾਰ ਨੇ ਪੈਂਤਰਾ ਬਦਲਿਆ ਖੁਦ ਉਸ ਮਹਿਲਾ ਅਹੁੱਦੇਦਾਰ ਨੂੰ ਫੋਨ ਕਰਕੇ ਦੱਸਿਆ ਕਿ ਤੇਰੇ ਬਾਰੇ ਪਾਰਟੀ ਵਿੱਚ ਮਰਦ ਅਹੁੱਦੇਦਾਰਾਂ ਵਿੱਚ ਇਹ ਚਰਚਾ ਚੱਲ ਰਹੀ ਹੈ। ਪਰ ਉਸ ਰੌਸ਼ਨ ਜ਼ੁਬਾਨ ਮਰਦ ਅਹੁੱਦੇਦਾਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਮਹਿਲਾ ਅਹੁੱਦੇਦਾਰ ਸਿਰਫ ਕਾਲਜ ਯੂਨੀਵਰਸਿਟੀ ਦੀਆਂ ਡਿਗਰੀਆਂ ਨਹੀਂ ਲੈ ਕੇ ਬੈਠੀ ਬਲਕਿ ਜ਼ਿੰਦਗੀ ਦੀ ਹਕੀਕਤ ਦੇ ਕੌੜੇ ਸੱਚ ਦੀਆਂ ਡਿਗਰੀਆਂ ਵੀ ਸੰਭਾਲੀ ਬੈਠੀ ਹੈ। ਉਸ ਮਹਿਲਾ ਅਹੁੱਦੇਦਾਰ ਨੂੰ ਪਹਿਲੇ ਦਿਨ ਤੋਂ ਹੀ ਇਸ ਰੌਸ਼ਨ ਜੁਬਾਨ ਵਾਲੇ ਮਰਦ ਅਹੁੱਦੇਦਾਰ ਦੀ ਅਸਲੀਅਤ ਪਾਰਟੀ ਦੇ ਬਾਕੀ ਮੈਂਬਰ ਦੱਸਦੇ ਰਹਿੰਦੇ ਸਨ, ਜਿਸ ਕਰਕੇ ਉਹ ਮਹਿਲਾ ਅਹੁੱਦੇਦਾਰ ਇਸ ਰੌਸ਼ਨ ਜ਼ੁਬਾਨ ਮਰਦ ਤੋਂ ਦੂਰੀ ਬਣਾ ਕੇ ਰੱਖਦੀ ਸੀ। ਜਦ ਉਸ ਮਹਿਲਾ ਅਹੁੱਦੇਦਾਰ ਨੇ ਉਸ ਰੌਸ਼ਨ ਜ਼ੁਬਾਨ ਮਰਦ ਦੀ ਦੱਸੀ ਹਰ ਗੱਲ ਨੂੰ ਅਣਸੁਣਿਆ ਕਰ ਦਿੱਤਾ ਤਾਂ ਉਸ ਰੌਸ਼ਨ ਜ਼ੁਬਾਨ ਮਰਦ ਨੇ ਫਿਰ ਦੁਬਾਰਾ ਪੈਂਤਰਾ ਬਦਲ ਕੇ ਉਸ ਮਹਿਲਾ ਅਹੁੱਦੇਦਾਰ ਅੱਗੇ ਬਹੁਤ ਹੀ ਤਮੀਜ਼ ਨਾਲ ਪੇਸ਼ ਆਉਣਾ ਸ਼ੁਰੂ ਕਰ ਦਿੱਤਾ। ਪਰ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੁੰਦੀ ਇਹ ਸਿੱਧ ਹੋ ਚੁੱਕਾ ਹੈ। ਇਸ ਰੌਸ਼ਨ ਜ਼ੁਬਾਨ ਮਰਦ ਨੇ ਇਸ ਮਹਿਲਾ ਅਹੁੱਦੇਦਾਰ ਦੇ ਖਿਲਾਫ ਪਾਰਟੀ ਦੀਆਂ ਬਾਕੀ ਮਹਿਲਾ ਮੈਂਬਰਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉੱਚ ਅਹੁੱਦੇ ਦਾ ਲਾਲਚ ਮਿਲਿਆ ਹੋਵੇ ਤਾਂ ਔਰਤ ਹੀ ਔਰਤ ਦੀ ਦੁਸ਼ਮਣ ਬਨਣੀ ਸੁਭਾਵਿਕ ਹੈ। ਇਹ ਰੌਸ਼ਨ ਜ਼ੁਬਾਨ ਮਰਦ ਔਰਤਾਂ ਨੂੰ ਆਪਸ ਵਿੱਚ ਲੜਾ ਕੇ ਖੁਦ ਤਮਾਸ਼ਾ ਦੇਖਣਾ ਚਾਹੁੰਦਾ ਸੀ। ਪਰ ਉਹ ਮਹਿਲਾ ਅਹੁੱਦੇਦਾਰ ਇਸ ਰੌਸ਼ਨ ਜ਼ੁਬਾਨ ਮਰਦ ਦੀ ਅਤੇ ਬਾਕੀ ਦੀਆਂ ਮਹਿਲਾ ਮੈਂਬਰਾਂ ਦੀਆਂ ਚਲਾਕੀਆਂ ਬਾਖੂਬੀ ਸਮਝ ਰਹੀ ਸੀ, ਇਸ ਲਈ ਉਹ ਮਹਿਲਾ ਅਹੁੱਦੇਦਾਰ ਆਪਣੀ ਸਮਝ ਮੁਤਾਬਿਕ ਸਭ ਤੋਂ ਦੂਰੀ ਬਣਾ ਕੇ ਚੱਲ ਰਹੀ ਸੀ। ਜਦੋਂ ਰੌਸ਼ਨ ਜ਼ੁਬਾਨ ਮਰਦ ਦਾ ਔਰਤਾਂ ਨੂੰ ਆਪਸ ਵਿੱਚ ਲੜਾਉਣ ਦਾ ਪੈਂਤਰਾ ਵੀ ਕਾਮਯਾਬ ਨਾ ਹੋਇਆ ਤਾਂ ਰੌਸ਼ਨ ਜ਼ੁਬਾਨ ਮਰਦ ਨੇ ਮਹਿਲਾ ਵਿੰਗ ਦੀ ਪ੍ਰਧਾਨ ਨਾਲ ਮਿਲ ਕੇ ਇਸ ਮਹਿਲਾ ਅਹੁੱਦੇਦਾਰ ਨੂੰ ਪਾਰਟੀ ਵਿੱਚੋਂ ਨਿਸ਼ਕਾਸਿਤ ਕਰਨ ਦੀ ਯੋਜਨਾ ਬਣਾਈ। ਪਰ ਪਾਰਟੀ ਪ੍ਰਧਾਨ ਦੀ ਦਖਲਅੰਦਾਜ਼ੀ ਨਾਲ ਰੌਸ਼ਨ ਜ਼ੁਬਾਨ ਮਰਦ ਦਾ ਇਹ ਪੈਂਤਰਾ ਵੀ ਕਾਮਯਾਬ ਨਾ ਹੋ ਸਕਿਆ। ਪਾਰਟੀ ਪ੍ਰਧਾਨ ਵੱਲੋਂ ਉਸ ਮਹਿਲਾ ਅਹੁੱਦੇਦਾਰ ਦੇ ਕੰਮ ਦੀ ਤਾਰੀਫ ਕਰਨਾ ਉਸ ਰੌਸ਼ਨ ਜ਼ੁਬਾਨ ਮਰਦ ਨੂੰ ਆਪਣੀ ਸ਼ਿਖਸਤ ਵਾਂਗ ਮਹਿਸੂਸ ਹੋਇਆ। ਫਿਰ ਰੌਸ਼ਨ ਜ਼ੁਬਾਨ ਮਰਦ ਨੂੰ ਮੈਦਾਨ ਵਿੱਚ ਉਤਰ ਕੇ ਵਾਰ ਕਰਨਾ ਹੀ ਪਿਆ। ਜਿਸ ਨਾਲ ਇਸ ਰੌਸ਼ਨ ਜ਼ੁਬਾਨ ਮਰਦ ਦੀ ਅਸਲਿਅਤ ਸਭ ਦੇ ਸਾਹਮਣੇ ਉਜਾਗਰ ਹੋਈ। ਪਾਰਟੀ ਦਫਤਰ ਵਿੱਚ ਵੜਦਿਆਂ ਹੀ ਇਹ ਰੌਸ਼ਨ ਜ਼ੁਬਾਨ ਮਰਦ ਉਸ ਮਹਿਲਾ ਅਹੁੱਦੇਦਾਰ ਨੂੰ ਪਾਰਟੀ ਦੇ ਦਫਤਰ ਵਿੱਚੋਂ ਬਹੁਤ ਹੀ ਬਦਤਮੀਜ਼ੀ ਨਾਲ ਬਾਹਰ ਜਾਣ ਲਈ ਕਹਿੰਦਾ ਹੈ। ਜਦ ਕਿ ਮਹਿਲਾ ਅਹੁੱਦੇਦਾਰ ਇਸ ਰੌਸ਼ਨ ਜ਼ੁਬਾਨ ਮਰਦ ਦੇ ਸਤਿਕਾਰ ਵਿੱਚ ਖੜੀ ਹੋਈ ਸੀ। ਇਸ ਰੌਸ਼ਨ ਜ਼ੁਬਾਨ ਮਰਦ ਨੇ ਬਹੁਤ ਹੀ ਬਦਤਮਿਜ਼ੀ ਨਾਲ ਇਹ ਕਹਿ ਕੇ ਉਸ ਮਹਿਲਾ ਔਰਤ ਨੂੰ ਦਫਤਰ ਵਿੱਚੋਂ ਬਾਹਰ ਜਾਣ ਲਈ ਕਿਹਾ ਕਿ ਇਹ ਦਫਤਰ ਔਰਤਾਂ ਲਈ ਨਹੀਂ ਬਣਾਇਆ ਗਿਆ। ਉਸ ਸਮੇਂ ਉਸ ਦਫਤਰ ਵਿੱਚ 10 ਹੋਰ ਮਰਦ ਮੈਂਬਰ ਸਨ ਜੋ ਚੁੱਪਚਾਪ ਇਹ ਸਭ ਦੇਖ ਰਹੇ ਸਨ। ਉਹ ਮਹਿਲਾ ਅਹੁੱਦੇਦਾਰ ਬਿਨਾਂ ਕੁਝ ਕਹੇ ਚੁੱਪਚਾਪ ਉਸ ਦਫਤਰ ਤੋਂ ਬਾਹਰ ਜਾ ਕੇ ਬੈਠ ਗਈ। ਰੌਸ਼ਨ ਜ਼ੁਬਾਨ ਮਰਦ ਨੇ ਆਪਣਾ ਇੱਕ ਚਮਚਾ ਉਸ ਮਹਿਲਾ ਅਹੁੱਦੇਦਾਰ ਕੋਲ ਨਜ਼ਰ ਰੱਖਣ ਲਈ ਭੇਜ ਦਿੱਤਾ ਅਤੇ ਖੁਦ ਦਫਤਰ ਵਿੱਚ ਬੈਠ ਕੇ ਉਸ ਮਹਿਲਾ ਅਹੁੱਦੇਦਾਰ ਦੇ ਸੋਸ਼ਲ ਅਕਾਉਂਟ ਦੀਆਂ ਤਸਵੀਰਾਂ ਬਾਕੀ ਦੇ ਮਰਦ ਮੈਂਬਰਾਂ ਨੂੰ ਦਿਖਾ ਕੇ ਭੱਦੇ-ਭੱਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਨੈਟਵਰਕ ਦੇ ਜ਼ਮਾਨੇ ਵਿੱਚ ਇਹ ਹਰਕਤ ਨਾਲ ਦੀ ਨਾਲ ਉਸ ਮਹਿਲਾ ਅਹੁੱਦੇਦਾਰ ਨੂੰ ਦਫਤਰ ਵਿੱਚ ਮੌਜੂਦ ਮਰਦ ਦੱਸ ਰਹੇ ਸਨ। ਇਹ ਰੌਸ਼ਨ ਜ਼ੁਬਾਨ ਮਰਦ ਆਪਣਾ ਰੌਸ਼ਨ ਦਿਮਾਗ ਵਰਤ ਕੇ ਕੁਝ ਸਮੇਂ ਬਾਅਦ ਦਫਤਰ ਵਿੱਚੋਂ ਚਲਾ ਗਿਆ। ਇਸ ਰੌਸ਼ਨ ਜ਼ੁਬਾਨ ਮਰਦ ਦੇ ਜਾਣ ਤੋਂ ਬਾਅਦ ਦਫਤਰ ਵਿੱਚ ਮੌਜੂਦ ਸਭ ਮਰਦਾਂ ਨੇ ਉਸ ਮਹਿਲਾ ਅਹੁੱਦੇਦਾਰ ਨਾਲ ਕੀਤੇ ਇਸ ਰੌਸ਼ਨ ਜ਼ੁਬਾਨ ਮਰਦ ਵੱਲੋਂ ਮਾੜੇ ਵਿਹਾਰ ਦੀ ਨਿੰਦਾ ਕੀਤੀ ਅਤੇ ਉਸ ਮਹਿਲਾ ਅਹੁੱਦੇਦਾਰ ਨੂੰ ਪੂਰੀ ਇੱਜ਼ਤ ਨਾਲ ਦੁਬਾਰਾ ਦਫਤਰ ਵਿੱਚ ਬਿਠਾਇਆ। ਹੌਲੀ-ਹੌਲੀ ਦਫਤਰ ਦਾ ਮਾਹੌਲ ਪਾਰਟੀ ਦੇ ਕੰਮ-ਕਾਜ ਵੱਲ ਹੋ ਗਿਆ। ਤਕਰੀਬਨ 2 ਘੰਟੇ ਬਾਅਦ ਦਫਤਰ ਵਿੱਚ ਮੌਜੂਦ ਸਾਰੇ ਮੈਂਬਰ ਦੁਪਹਿਰ ਦੇ ਖਾਣੇ ਲਈ ਟੇਬਲ ‘ਤੇ ਪਹੁੰਚੇ। ਸਾਰੇ ਮੈਂਬਰਾਂ ਸਾਹਮਣੇ ਖਾਣੇ ਦੀ ਥਾਲੀ ਸਜੀ ਪਈ ਸੀ। ਮਹਿਲਾ ਅਹੁੱਦੇਦਾਰ ਖਾਣਾ ਖਾਣ ਲੱਗੀ ਤਾਂ ਉਸ ਦੇ ਪਿੱਛੇ ਖੜੇ ਰੌਸ਼ਨ ਜ਼ੁਬਾਨ ਮਰਦ ਦੀ ਅਵਾਜ਼ ਆਈ,
“ਇਸ ਜਨਾਨੀ ਨੂੰ ਕਹੋ ਕਿ ਮੇਰੇ ਨਾਲ ਸਿੱਧੇ ਤੌਰ ‘ਤੇ ਗੱਲ ਕਰੇ। ਮੇਰੇ ਪਿੱਠ ਪਿੱਛੇ ਗੱਲ ਕਰਨ ਦੀ ਲੋੜ ਨਹੀਂ।”
ਉਸ ਮਹਿਲਾ ਅਹੁੱਦੇਦਾਰ ਨੇ ਬਿਨਾਂ ਉਸ ਵੱਲ ਦੇਖੇ ਜਵਾਬ ਦਿੱਤਾ-
“ਪਿੱਠ ਪਿੱਛੇ ਕੌਣ ਗੱਲਾਂ ਕਰਦਾ ਸਭ ਨੂੰ ਪਤਾ ਹੈ, ਮੈਂ ਤੁਹਾਡੇ ਨਾਲ ਖਾਣਾ ਖਾ ਕੇ ਗੱਲ ਕਰਾਂਗੀ।”
ਰੌਸ਼ਨ ਜ਼ੁਬਾਨ ਮਰਦ ਉਸ ਮਹਿਲਾ ਅਹੁੱਦੇਦਾਰ ਦੇ ਸਾਹਮਣੇ ਆ ਕੇ ਬੋਲਿਆ- “ਤੇਰੀ ਔਕਾਤ ਹੈ ਕਿ ਤੂੰ ਮੇਰੇ ਸਾਹਮਣੇ ਖੜ ਕੇ ਗੱਲ ਕਰੇਂ।”
ਮਹਿਲਾ ਅਹੁੱਦੇਦਾਰ ਇਸ ਵਾਰ ਤਲਖ ਲਿਹਾਜ ਵਿੱਚ ਰੌਸ਼ਨ ਜ਼ੁਬਾਨ ਮਰਦ ਨੂੰ ਘੂਰ ਕੇ ਬੋਲੀ- “ਸਰ ਲਿਮਿਟ ਵਿੱਚ ਰਹਿ ਕੇ ਗੱਲ ਕਰੋ ਤੁਸੀਂ”
ਰੌਸ਼ਨ ਜ਼ੁਬਾਨ ਮਰਦ ਆਪਣੀ ਔਕਾਤ ਦਿਖਾਉਂਦਾ ਹੋਇਆ ਗਾਲਾਂ ਕੱਢਣ ਲੱਗ ਪਿਆ- “ਕੁੱ……, ਹਰਾ….. ਤੂੰ ਮੈਨੂੰ ਮੇਰੀ ਲਿਮਟ ਦੱਸੇਂਗੀ।”
ਉਸ ਮਹਿਲਾ ਅਹੁੱਦੇਦਾਰ ਦਾ ਖਾਣਾ ਉੱਥੇ ਹੀ ਛੁੱਟ ਗਿਆ ਅਤੇ ਆਪਣੀ ਅਣਖ ਨੂੰ ਮੁੱਖ ਰੱਖਦਿਆਂ ਉਸ ਮਹਿਲਾ ਅਹੁੱਦੇਦਾਰ ਨੂੰ ਇਸ ਬੋਲ ਕਬੋਲ ਦੇ ਜੰਗ ਮੈਦਾਨ ਵਿੱਚ ਉਤਰਨਾ ਪਿਆ। ਫਿਰ ਜਿਸ ਤਰਾਂ ਰੌਸ਼ਨ ਜ਼ੁਬਾਨ ਮਰਦ ਨੇ ਖੂਹ ਵਿੱਚ ਅਵਾਜ਼ ਦਿੱਤੀ ਮਹਿਲਾ ਅਹੁੱਦੇਦਾਰ ਨੇ ਸੂਦ ਸਮੇਤ ਉਸੇ ਹੀ ਭਾਸ਼ਾ ਵਿੱਚ ਜਵਾਬ ਦਿੱਤਾ। ਜਦੋਂ ਮੌਜੂਦ ਕੁਝ ਮਰਦ ਅਹੁੱਦੇਦਾਰਾਂ ਨੇ ਮਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੇਸ਼ਰਮ ਰੌਸ਼ਨ ਜ਼ੁਬਾਨ ਮਰਦ ਅਰਾਮ ਨਾਲ ਬੈਠ ਕੇ ਥਾਲੀ ਵਿੱਚ ਖਾਣਾ ਖਾਣ ਲੱਗ ਪਿਆ। ਰੌਸ਼ਨ ਜ਼ੁਬਾਨ ਮਰਦ ਬਾਰ-ਬਾਰ ਇਹ ਦੋਹਰਾ ਰਿਹਾ ਸੀ ਕਿ, “ਮਹਿਲਾ ਅਹੁੱਦੇਦਾਰ ਪਾਰਟੀ ਦਾ ਕੰਮ ਮੇਰੀ ਮਰਜ਼ੀ ਤੋਂ ਬਿਨਾਂ ਪੁੱਛੇ ਕਿਵੇਂ ਕਰ ਸਕਦੀ ਹੈ?” ਰੌਸ਼ਨ ਜ਼ੁਬਾਨ ਮਰਦ ਖਾਣਾ ਖਾ ਕੇ ਅਤੇ ਮਹਿਲਾ ਅਹੁੱਦੇਦਾਰ ਨੂੰ ਗਾਲਾਂ ਕੱਢ ਕੇ ਉੱਥੋਂ ਚਲਾ ਗਿਆ। ਪਾਰਟੀ ਦਫਤਰ ਵਿੱਚ ਮਹਿਲਾ ਅਹੁੱਦੇਦਾਰ ਨਾਲ ਹੋਈ ਇਸ ਬਦਸਲੂਕੀ ਲਈ ਮੌਜੂਦ ਸਭ ਮਰਦ ਮੈਂਬਰਾਂ ਨੇ ਪੁਰਜ਼ੋਰ ਨਖੇਧੀ ਕੀਤੀ ਅਤੇ ਇਸ ਰੌਸ਼ਨ ਜ਼ੁਬਾਨ ਮਰਦ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਦੇਖਦੇ-ਦੇਖਦੇ ਪਾਰਟੀ ਦੇ ਸਾਰੇ ਸਿਨਿਅਰ ਲੀਡਰਾਂ ਤੱਕ ਇਸ ਘਟਨਾ ਦੀ ਖਬਰ ਪਹੁੰਚ ਗਈ। ਮਹੌਲ ਸ਼ਾਂਤ ਹੋ ਗਿਆ। ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਦਾ ਉਸ ਮਹਿਲਾ ਅਹੁੱਦੇਦਾਰ ਨੂੰ ਫੋਨ ਆਇਆ ਇਹ ਦੱਸਣ ਲਈ ਕਿ ਉਸਨੂੰ ਪਤਾ ਲੱਗਾ ਕਿ ਦਫਤਰ ਵਿੱਚ ਕੋਈ ਘਟਨਾ ਘਟੀ ਹੈ। ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਸਟੇਜਾਂ ਉੱਤੇ ਗਰਜ-ਗਰਜ ਕੇ ਆਪਣੇ ਭਾਸ਼ਨਾ ਰਾਹੀਂ ਜਨਤਾ ਸਾਹਮਣੇ ਖੁਦ ਨੂੰ ਹਮੇਸ਼ਾਂ ਇੱਕ ਮਜਬੂਤ ਔਰਤ ਵਜੋਂ ਪੇਸ਼ ਕਰਦੀ ਹੈ, ਪਰ ਉਹ ਕਿੰਨੀ ਕਮਜ਼ੋਰ ਹੈ ਉਹ ਉਸਨੇ ਖੁਦ ਸਾਬਤ ਕਰ ਦਿੱਤਾ ਜਦੋਂ ਉਹ ਆਪਣੇ ਮਹਿਲਾ ਵਿੰਗ ਦੀ ਮੈਂਬਰ ਦੇ ਹੱਕ ਵਿੱਚ ਨਾ ਖੜ ਸਕੀ ਅਤੇ ਪਾਰਟੀ ਦਫਤਰ ਵਿੱਚ ਹੋਏ ਇਸ ਘਟਨਾਕ੍ਰਮ ਲਈ ਦੋਸ਼ੀ ਖਿਲਾਫ ਕੋਈ ਵੀ ਕਾਰਵਾਈ ਨਾ ਕਰ ਸਕੀ। ਇਸ ਘਟਨਾ ਕ੍ਰਮ ਨੂੰ ਲੈ ਕੇ ਪਾਰਟੀ ਵਿੱਚ ਉਥਲ-ਪੁਥਲ ਮੱਚ ਗਈ। ਫਿਰ ਸ਼ਤਰੰਜ ਦੀ ਬਿਸਾਤ ਬਿਛੀ। ਸਤਰੰਜ ਦੇ ਸਭ ਕਿਰਦਾਰ ਹਰਕਤ ਵਿੱਚ ਆਏ। ਕੁਝ ਕਿਰਦਾਰ ਮਹਿਲਾ ਅਹੁੱਦੇਦਾਰ ਦੇ ਹੱਕ ਵਿੱਚ ਨਿੱਤਰੇ ਕੁਝ ਕੁ ਰੌਸ਼ਨ ਜ਼ੁਬਾਨ ਮਰਦ ਦੇ ਹੱਕ ਵਿੱਚ। ਸ਼ਤਰੰਜ ਦੀ ਬਿਸਾਤ ਦੇ ਕੁਝ ਸਿਪਾਹੀਆਂ ਨੇ ਮਹਿਲਾ ਅਹੁੱਦੇਦਾਰ ਨੂੰ ਫੋਨ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ। ਸ਼ਤਰੰਜ ਦੀ ਬਿਸਾਤ ਦੇ ਵਜੀਰ ਰੌਸ਼ਨ ਜ਼ੁਬਾਨ ਮਰਦ ਨੂੰ ਨਿਸ਼ਾਨਾ ਬਨਾਉਣ ਲਈ ਮਹਿਲਾ ਅਹੁੱਦੇਦਾਰ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਰੌਸ਼ਨ ਜ਼ੁਬਾਨ ਮਰਦ ਉੱਤੇ ਵਾਰ ਕਰਨਾ ਚਾਹੁੰਦੇ ਸਨ ਪਰ ਮਹਿਲਾ ਅਹੁੱਦੇਦਾਰ ਨੇ ਵਜੀਰਾਂ ਨੂੰ ਆਪਣਾ ਮੋਢਾ ਵਰਤਣ ਨਹੀਂ ਦਿੱਤਾ। ਘੋੜੇ ਨੇ ਆਪਣੇ ਢਾਈ ਕਦਮ ਚੱਲ ਕੇ ਮਹਿਲਾ ਅਹੁੱਦੇਦਾਰ ਨੂੰ ਸ਼ਰੇਆਮ ਆਪਣਾ ਸਮਰਥਣ ਦਿੱਤਾ। ਹਾਥੀਆਂ ਨੇ ਮਹਿਲਾ ਅਹੁੱਦੇਦਾਰ ਨੂੰ ਆਸ਼ਵਾਸਨ ਦਿੱਤਾ ਕਿ ਉਹ ਰੌਸ਼ਨ ਜ਼ੁਬਾਨ ਮਰਦ ਦੇ ਖਿਲਾਫ ਆਪਣੀ ਲੰਬੀ ਮਾਰ ਲਈ ਰਾਣੀ ਅਤੇ ਰਾਜੇ ਦੇ ਫੈਂਸਲੇ ਦੀ ਉਡੀਕ ਕਰਨਗੇ। ਰਾਜੇ ਨੇ ਚਾਰੋ ਦਿਸ਼ਾ ਵਿੱਚ ਇੱਕ-ਇੱਕ ਕਦਮ ਉੱਪਰ ਮਹਿਲਾ ਅਹੁੱਦੇਦਾਰ ਨਾਲ ਵਾਪਰੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਸ਼ਤਰੰਜ ਦੀ ਬਿਸਾਤ ਦੇ ਆਖਰੀ ਕਿਰਦਾਰ ਰਾਣੀ ਉੱਪਰ ਸਭ ਦੀਆਂ ਨਜ਼ਰਾਂ ਟਿੱਕੀਆਂ, ਪਰ ਪਾਰਟੀ ਦੇ ਦਫਤਰ ਵਿੱਚ ਹੋਏ ਇਸ ਘਟਨਾ ਦੇ ਪ੍ਰਤਿ ਰਾਣੀ ਵੱਲੋਂ ਕੋਈ ਪ੍ਰਤਿਕਰਮ ਨਹੀਂ ਆਇਆ। ਸਭ ਹੈਰਾਨ! ਘੋਖ ਹੋਣੀ ਲਾਜ਼ਮੀ ਸੀ। ਨਤੀਜਾ ਨਿਕਲ ਕੇ ਇਹ ਆਇਆ ਕਿ ਰੌਸ਼ਨ ਜ਼ੁਬਾਨ ਮਰਦ ਸ਼ਤਰੰਜ ਦੀ ਬਿਸਾਤ ਦੇ ਆਖਰੀ ਕਿਰਦਾਰ ਰਾਣੀ ਦਾ ਪਾਲਤੂ ਹੈ। ਰਾਣੀ ਹਮੇਸ਼ਾਂ ਅਤੇ ਹਰ ਵਾਰ ਆਪਣੇ ਇਸ ਪਾਲਤੂ ਰੌਸ਼ਨ ਜ਼ੁਬਾਨ ਮਰਦ ਨੂੰ ਚੁੱਪਚਾਪ ਵਰਤਦੀ ਹੈ ਹਰ ਉਸ ਖਿਲਾਫ ਜੋ ਰਾਜਾ ਦਾ ਪਸੰਦੀਦਾ ਹੈ। ਰਾਣੀ ਨੂੰ ਰਾਜ-ਪਾਟ ਦੀ ਭੁੱਖ ਇਸ ਕਦਰ ਹੈ ਕਿ ਉਹ ਆਪਣੇ ਪਾਲਤੂ ਰਾਹੀਂ ਜਲਦ ਤੋਂ ਜਲਦ ਰਾਜ ਸਿੰਘਾਸਨ ਤੇ ਬੈਠਣਾ ਚਾਹੁੰਦੀ ਹੈ। ਇਸ ਲਈ ਉਹ ਆਪਣੇ ਪਾਲਤੂਆਂ ਰਾਹੀਂ ਰਾਜਾ ਦੇ ਖਿਲਾਫ ਬਗਾਵਤ ਦੇ ਬੀਜ ਬੋਆ ਰਹੀ ਹੈ। ਰਾਣੀ ਦੇ ਦਿਮਾਗ ਵਿੱਚ ਸ਼ਾਇਦ ਇਹ ਗੱਲ ਨਹੀਂ ਆ ਰਹੀ ਕਿ ਪਾਲਤੂ ਨੂੰ ਜਦੋਂ ਹਲਕ ਪੈ ਜਾਵੇ ਤਾਂ ਉਹ ਆਪਣੇ ਮਾਲਕ ਨੂੰ ਵੀ ਆਪਣੇ ਹਲਕ ਦਾ ਸ਼ਿਕਾਰ ਬਨਾਉਣ ਤੋਂ ਗੁਰੇਜ਼ ਨਹੀਂ ਕਰਦਾ। ਪਰ ਰਾਣੀ ਦੀ ਖਿਲਾਫਤ ਦਬੀ ਜ਼ੁਬਾਨ ਵਿੱਚ ਵਜ਼ੀਰ, ਹਾਥੀ, ਘੋੜੇ ਅਤੇ ਸਿਪਾਹੀ ਕਰ ਰਹੇ ਹਨ। ਰਾਣੀ ਦੀਆਂ ਅਤੇ ਉਸਦੇ ਪਾਲਤੂਆਂ ਦੀਆਂ ਚਾਲਾਂ ਦਾ ਸ਼ਿਕਾਰ ਕੌਣ-ਕੌਣ ਅਤੇ ਕਿਸ ਤਰਾਂ ਬਣ ਰਿਹਾ ਹੈ ਇਹ ਸ਼ਤਰੰਜ ਦੀ ਬਿਸਾਤ ਦੇ ਹਰ ਕਿਰਦਾਰ ਨੂੰ ਬਾਖੂਬੀ ਸਮਝ ਆ ਰਿਹਾ ਹੈ। ਇੰਜ ਕਹਿ ਲਉ ਜਵਾਲਾਮੁਖੀ ਭੱਖ ਰਹੀ ਹੈ ਅਤੇ ਜਦੋਂ ਵੀ ਇਹ ਜਵਾਲਾਮੁਖੀ ਫਟੀ ਸਭ ਕੁਝ ਰਾਖ ਕਰ ਦੇਵੇਗੀ। ਰਾਣੀ ਵੱਲੋਂ ਅਤੇ ਉਸਦੇ ਪਾਲਤੂ ਵੀ ਇਸ ਜਵਾਲਾਮੁਖੀ ਦੀ ਲਪੇਟ ਵਿੱਚ ਜਰੂਰ ਆਉਣਗੇ। ਫਿਰ ਵਿਛੇਗੀ ਸਿਆਸਤ ਦੀ ਬਿਸਾਤ ਜਿਸ ਉੱਤੇ ਕਾਬਜ ਹੋਵੇਗਾ ਰਾਜਕੁਮਾਰ। ਸ਼ਤਰੰਜ ਵਿੱਚ ਬੇਸ਼ੱਕ ਰਾਜਕੁਮਾਰ ਦਾ ਕਿਰਦਾਰ ਨਹੀਂ ਹੁੰਦਾ ਪਰ ਰਾਣੀ ਅਤੇ ਉਸਦੇ ਪਾਲਤੂ ਭੁੱਲ ਗਏ ਹਨ ਕਿ ਰਾਣੀ ਕਦੇ ਵੀ ਰਾਜਾ ਨਹੀਂ ਬਣ ਸਕਦੀ। ਰਾਜਾ ਹਮੇਸ਼ਾਂ ਹੀ ਰਿਆਸਤ ਦਾ ਰਾਜਕੁਮਾਰ ਹੀ ਬਣਦਾ ਹੈ। ਰਾਜਕੁਮਾਰ ਸ਼ਤਰੰਜ ਦੀ ਬਿਸਾਤ ਦੇ ਹਰ ਕਿਰਦਾਰ ਤੋਂ ਭਲੀਭਾਂਤ ਵਾਕਿਫ ਇਸ ਸਮੇਂ ਇੱਕ ਪਾਸੇ ਬੈਠ ਕੇ ਆਪਣੇ ਰਾਜ ਤਿਲਕ ਹੋਣ ਦੀ ਉਡੀਕ ਕਰ ਰਿਹਾ ਹੈ। ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਸਿਆਸਤ ਦੀਆਂ ਸਟੇਜਾਂ ਉੱਤੇ ਔਰਤਾਂ ਦੇ ਮਾਨ ਸਨਮਾਨ ਦੀਆਂ ਗੱਲਾਂ ਕਰਨ ਵਾਲੇ ਲੀਡਰ, ਔਰਤਾਂ ਨੂੰ ਆਪਣੀਆਂ ਸਟੇਜਾਂ ਤੋਂ ਸਨਮਾਨਿਤ ਕਰਨ ਵਾਲੇ ਲੀਡਰ ਆਪਣੀ ਹੀ ਪਾਰਟੀ ਦੀ ਮਹਿਲਾ ਅਹੁੱਦੇਦਾਰ ਨੂੰ ਗਾਲਾਂ ਕੱਢੇ ਜਾਣ ਤੇ ਚੁੱਪ ਕਿਉਂ ਹਨ? ਦੋਸ਼ੀ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਕਿ ਹੁਣ ਅਖੌਤੀ ਪੰਥਕ ਲੀਡਰਾਂ ਦੀਆਂ ਰੌਸ਼ਨ ਜ਼ੁਬਾਨਾਂ ਸਿਆਸਤ ਨੂੰ ਵਰਤ ਰਹੇ ਹਨ ਔਰਤਾਂ ਦੀ ਕਿਰਦਾਰਕੁਸ਼ੀ ਕਰਣ ਲਈ ਅਤੇ ਗਾਲਾਂ ਕੱਢਣ ਲਈ? ਅਖੌਤੀ ਰੌਸ਼ਨ ਦਿਮਾਗ ਲੀਡਰਾਂ ਦਾ ਖਾਤਮਾ ਕਰਨਾ ਇੱਕ ਸਹੀ ਫੈਂਸਲਾ ਸੀ ਅਤੇ ਰੌਸ਼ਨ ਜ਼ੁਬਾਨ ਲੀਡਰਾਂ ਦਾ ਸਫਾਇਆ ਕਰਨਾ ਵੀ ਅੱਜ ਦੇ ਸਮੇਂ ਦੀ ਮੰਗ ਹੈ। ਸਾਰਾ ਮੁੱਦਾ ਇਹ ਕਹਾਣੀ ਲਿਖਣ ਤੱਕ ਪਾਰਟੀ ਵਿੱਚ ਵਿਚਾਰਅਧੀਨ ਹੈ। ਕਿਸੇ ਵੀ ਤਰਾਂ ਦਾ ਕੋਈ ਫੈਂਸਲਾ ਪਾਰਟੀ ਵੱਲੋਂ ਨਹੀਂ ਲਿਆ ਗਿਆ। ਜਿਸ ਨਾਲ ਪਾਰਟੀ ਵਿੱਚ ਖੁਸਰ-ਫੁਸਰ ਚੱਲ ਰਹੀ ਹੈ। ਪਾਰਟੀ ਦੀ ਪਿਛਲੇ ਸਾਲਾਂ ਵਿੱਚ ਛਵੀ ਕਿਵੇਂ ਦੀ ਰਹੀ ਅਤੇ ਆਉਣ ਵਾਲੇ ਸਾਲਾਂ ਵਿੱਚ ਕਿਵੇਂ ਦੀ ਹੋਵੇਗੀ ਪਾਰਟੀ ਵੱਲੋਂ ਲਏ ਗਏ ਫੈਂਸਲਿਆਂ ਉੱਪਰ ਹੀ ਨਿਰਭਰ ਸੀ ਅਤੇ ਅੱਗੇ ਵੀ ਨਿਰਭਰ ਹੋਵੇਗੀ
