ਰੰਗ ਬਰੰਗੇ ਮੈਂ ਰੰਗ ਮੰਗਵਾਵਾਂ
ਤੇਰੇ ਗੋਰੇ ਮੁੱਖ ਤੇ ਰੰਗ ਮੈਂ ਲਾਵਾਂ
ਚੁੱਟਕੀ ਭੱਰ ਸ੍ਹੰਧੂਰ ਮੈਂ ਲੈਕੇ
ਆਜਾ ਤੇਰੀ ਮੈਂ ਮਾਂਗ ਸਜਾਵਾਂ
ਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ
ਇੱਕ ਮਿੱਕ ਹੋ ਜਾਵਾਂ ਨਾਲ ਮੈਂ ਤੇਰੇ
ਘੁੱਟ ਕਾਲਜੇ ਨਾਲ ਮੈਂ ਤੈਨੂੰ ਲਾਵਾਂ
ਚੁੱਟਕੀ ਭੱਰ ਸ੍ਹੰਧੂਰ ਮੈਂ ਲੈਕੇ
ਆਜਾ ਤੇਰੀ ਮੈਂ ਮਾਂਗ ਸਜਾਵਾਂ
ਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ
ਹੱਥਾਂ ਵਿੱਚ ਹੱਥ ਮੈਂ ਫੜਕੇ ਤੇਰਾ
ਪਿਆਰ ਦੀ ਮੈਂ ਪੀਂਘ ਝੁਟਾਵਾਂ
ਚੁੱਟਕੀ ਭੱਰ ਸ੍ਹੰਧੂਰ ਮੈਂ ਲੈਕੇ
ਆਜਾ ਤੇਰੀ ਮੈਂ ਮਾਂਗ ਸਜਾਵਾਂ
ਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ
ਸੂਟ ਜੇਹੜਾ ਤੂੰ ਪਾਵੇਂ ਅੜੀਏ
ਮੈਂ ਓਹਦੇ ਨਾਲ ਦੀ ਪੱਗ ਰੰਗਾਵਾਂ
ਚੁੱਟਕੀ ਭੱਰ ਸ੍ਹੰਧੂਰ ਮੈਂ ਲੈਕੇ
ਆਜਾ ਤੇਰੀ ਮੈਂ ਮਾਂਗ ਸਜਾਵਾਂ
ਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ
ਤੂੰ ਮੇਰੀ ਮੈਂ ਤੇਰਾ ਹਾਂ ਹਾਣਦੀਏ
ਸਿੱਧੂ ਨੂੰ ਇਹ ਗੱਲ ਸਮ੍ਹਝਾਵਾਂ
ਮੀਤੇ ਦੇ ਨਾਂ ਦਾ ਸ੍ਹੰਧੂਰ ਮੈਂ ਲੈਕੇ
ਆਜਾ ਤੇਰੀ ਮੈਂ ਮਾਂਗ ਸਜਾਵਾਂ
ਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ
ਅਮਰਜੀਤ ਸਿੰਘ ਸਿੱਧੂ ਬਠਿੰਡਾ
9780787779
