ਧਾਗਿਆਂ ਦੇ ਵਿਚ ਪਰੋਇਆ ਪਿਆਰ ਰੱਖੜੀ।
ਭੈਣ ਭਰਾ ਦਾ ਪਿਆਰ ਸਤਿਕਾਰ ਰੱਖੜੀ।
ਭਾਰਤ ਵਰਸ਼ ਦਾ ਇਹ ਤਿਉਹਾਰ ਰੱਖੜੀ।
ਰਕਸ਼ਾ ਬੰਧਨ ਤੋਂ ਹੋਈ ਬਲਕਾਰ ਰੱਖੜੀ।
ਸਾਵਣ ਦੇ ਮਹਿਨੇ ਆਏ ਰੱਖੜੀ
ਪੰਡਤਾਂ ਨੇ ਰਚਿਆ ਚੰਦਨ ਰੱਖੜੀ।
ਡੋਰਾਂ ਡੋਰੀਆਂ ਦੇ ਵਿਚ ਸਤਿਕਾਰ ਰੱਖੜੀ।
ਰੰਗੀਨ ਧਾਗਿਆਂ ਦਾ ਤਿਉਹਾਰ ਇਹ ਰੱਖੜੀ।
ਵੀਰਾਂ ਦੀ ਸੁੱਖ ਮੰਗਣ ਭੈਣਾਂ ਕਰਨ ਦੁਵਾਵਾਂ।
ਇਹ ਦਿਵਸ ਗਿਆ ਸ਼ਿੰਗਾਰਿਆ ਪੰਜ ਦਰਿਆਵਾਂ।
ਵਿਸ਼ਵ ਭਰ ਚਮਕ ਦਮਕ ਦਾ ਨਿਖਾਰ ਰੱਖੜੀ।
ਪਿੰਡਾਂ ਤਾਈਂ ਨੁਹਾਰ ਸਾਡਾ ਸੱਭਿਆਚਾਰ ਰੱਖੜੀ।
ਦੇਵੀ ਦੇਵਤੇ ਬੇਕੁੰਠ ਅਰਸ਼ੋ ਦੇਣ ਵਧਾਈਆਂ।
ਅਪੱਛਰਾਂ ਵੀ ਰਾਖੀ ਬੰਧਨ ਲਈ ਆਈਆਂ।
ਚਾਰ ਚੁਫੇਰੇ ਮੀਨਾਕਾਰੀ ਪ੍ਰਭੁ
ਮਹਿਰਾਂ ਵਰ੍ਹਾਈਆਂ।
ਫਰਸ਼ਾਂ ਤੇ ਰੱਖੀਂ ਹਮੇਸ਼ਾ ਆਪਣੀ ਨਜ਼ਰ ਸੁਹਾਈ ਵਾਹਿਗੁਰੂ ਮੇਰੇ ਸਾਈਆਂ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18