ਕਹਿੰਦੇ ਆਪਣੀ ਮਰਜ਼ੀ ਨਾਲ ਕੁੜੀ ਨੇ ਕੁੜੀ ਨਾਲ ਵਿਆਹ ਕਰਵਾਇਆਂ ਏ
ਅਪਰੇਸ਼ਨ ਜਿਹਾ ਕਰਵਾ ਕੇ ਬਈ ਮੁੰਡੇ ਨੇ ਕੁੜੀ ਦਾ ਭੇਸ ਵਟਾਇਆ ਏ
ਰੱਬਾ ਇਹ ਕੀ ਭਾਣਾ ਵਰਤ ਰਿਹਾ
ਬੱਸ ਦੁਨੀਆਂ ਦਾ ਬੇੜਾ ਗਰਕਣ ਤੇ ਆਇਆ ਏ,,,
ਕੋਈ ਮੂਤ ਗਾਵਾਂ ਦੇ ਪੀ ਰਿਹਾ ਕੋਈ ਨਰਕਾਂ ਦੀ ਜ਼ਿੰਦਗੀ ਜੀਅ ਰਿਹਾ
ਕੁੱਝ ਅਣਖ਼ ਦੀ ਖਾਤਿਰ ਜਾਂਨਾਂ ਵਾਰ ਗਏ ਜਿਉਂ ਜ਼ਿੰਦਗੀ ਦੇ ਦਿਨ ਚਾਰ ਗਏ
ਕਈ ਵਿਦੇਸ਼ ਨੂੰ ਜਾਣ ਲਈ ਤਰਲੋ ਮੱਛੀ ਹੁੰਦੇ ਨੇ ਮਾਮੇ ਜਾ ਭੂਆ ਦੇ ਪੁੱਤ ਨਾਲ ਧੀ ਤੋਰ ਕੇ ਬਈ ਕਈਆ ਨੇ ਡੀ ਜੇ ਤੇ ਭੰਗੜਾ ਪਾਇਆ ਏ ।
ਰੱਬਾ ਇਹ ਕੀ ਭਾਣਾ ਵਰਤ ਰਿਹਾ
ਬੱਸ ਦੁਨੀਆਂ ਦਾ ਬੇੜਾ ਗਰਕਣ ਤੇ ਆਇਆ ਏ,,,
ਕਿਤੇ ਤਾਂ ਕੁੱਤੇ ਬਿੱਲੀਆਂ ਨੂੰ ਸੋਫਿਆਂ ਤੇ ਬਿਠਾ ਕਾਜੂ ਬਿਸਕੁੱਟ ਮਿਲਦੇ ਨੇ
ਤੇ ਭੁੱਖੇ ਇਨਸਾਨ ਨੂੰ ਮਿਲਦਾ ਰੁੱਖਾਂ ਮਿੱਸਾ ਇੱਕ ਟਾਈਮ ਦਾ ਅੰਨ ਨਹੀਂ
ਸਾਰੇ ਪਿੰਡ ਦੇ ਵਿਆਹ ਦੇਖ ਆਇਆ ਕੋਈ ਆਪਣੀ ਵੀ ਚੜਿਆ ਜੰਝ ਨਹੀਂ
ਫਿਰ ਗੁਆਂਢ ਚ ਰਹਿੰਦੀ ਮਾਵਾਂ ਵਰਗੀ ਭਰਜਾਈ ਨਾਲ ਪੇਚ ਫਸਾਇਆ ਏ।
ਰੱਬਾ ਇਹ ਕੀ ਭਾਣਾ ਵਰਤ ਰਿਹਾ
ਬੱਸ ਦੁਨੀਆਂ ਦਾ ਬੇੜਾ ਗਰਕਣ ਤੇ ਆਇਆ ਏ ,,,
ਹੁਣ ਨਹੀਂ ਰਹਿ ਹੁੰਦਾ ਉਹ ਦੇ ਬਿਨ ਘਰ ਦਿਆਂ ਨੂੰ ਸ਼ਰੇਆਮ ਹੀ ਦੱਸ ਗਿਆ
ਮੁੱਛ ਫੁੱਟ ਦੀ ਤੇ ਚੜ੍ਹੀ ਜਵਾਨੀ ਚ ਕੋਈ ਸਕੀ ਚਾਚੀ ਨੂੰ ਲੈ ਨੱਸ ਗਿਆ
ਘਰ ਵਿੱਚ ਭੜਥੂ ਪੈਦਾ ਏ ਹੱਥਾਂ ਵਿੱਚ ਪਾਲ਼ੇ ਨੇ ਕਹਿੰਦੇ ਇਹ ਕੀ ਕਹਿਰ ਕਮਾਇਆ ਏ।
ਰੱਬਾ ਇਹ ਕੀ ਭਾਣਾ ਵਰਤ ਰਿਹਾ
ਬੱਸ ਦੁਨੀਆਂ ਦਾ ਬੇੜਾ ਗਰਕਣ ਤੇ ਆਇਆ ਏ,,,,
ਜ਼ਮੀਨ ਦੇ ਛੋਟੇ ਜਿਹੇ ਟੁਕੜੇ ਖਾਤਿਰ ਭਾਈ, ਭਾਈ ਨੂੰ ਮਾਰੀ ਜਾਂਦਾ ਏ
ਇੱਕੋ ਮਾਂ ਦਾ ਦੁੱਧ ਪੀ ਕੇ ਬਈ ਮਾਂ ਦੀ ਮਮਤਾ ਤੇ ਕਹਿਰ ਗੁਜ਼ਾਰੀ ਜਾਂਦਾ ਏ
ਮੈਂ ਖ਼ਬਰ ਪੜ੍ਹੀ ਤੇ ਬੜਾ ਹੈਰਾਨ ਹੋਇਆ ਸੰਧੂਆਂ ਉਏ
ਪੈਸੇ ਦੇ ਕੇ ਕਹਿੰਦੇ ਪੁੱਤ ਨੇ ਹੀ ਪਿਉ ਮਰਵਾਇਆ ਏ।
ਰੱਬਾ ਇਹ ਕੀ ਭਾਣਾ ਵਰਤ ਰਿਹਾ
ਬੱਸ ਦੁਨੀਆਂ ਦਾ ਬੇੜਾ ਗਰਕਣ ਤੇ ਆਇਆ ਏ,,,,

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158