ਰੱਬਾ ਕੈਸਾ ਰੱਬ ਏਂ ਤੂੰ
ਵੇਖੀ ਜਾਂਦਾ ਸਭ ਏਂ ਤੂੰ,
ਜਾਤਾਂ-ਪਾਤਾਂ,ਵਹਿਮਾਂ-ਭਰਮਾਂ ਦਾ,
ਮੁਕਾਉਂਦਾ ਕਿਉਂ ਨਹੀਂ ਜਭ੍ਹ ਏਂ ਤੂੰ,
ਨਿਤ ਧੀਆਂ ਦੀ ਅਸਮਤ ਲੁੱਟੀ ਜਾਂਦੀ,
ਕਿੱਥੇ ਰਿਹਾ ਹੁੰਦਾ ਫੱਬ ਏਂ ਤੂੰ,
ਬੇਈਮਾਨ-ਰਿਸ਼ਵਤ ਖੋਰਾਂ ਨੂੰ,
ਮਿੱਟੀ ਵਿੱਚ ਦਿੰਦਾ ਕਿਉਂ ਨਹੀਂ ਦੱਬ ਏਂ ਤੂੰ,
ਲੱਖਾਂ ਸੌਂਦੇ ਭੁੱਖਣ-ਭਾਣੇ,
ਬੁਝਾਉਂਦਾ ਕਿਉਂ ਨਹੀਂ ਢਿੱਡ ਦੀ ਅੱਗ ਏਂ ਤੂੰ,
ਕੀਹਦੇ ਲਈ ਤੂੰ ਖੇਡ ਰਚਾਈ,
ਕੀਹਦੇ ਲਈ ਕਰਦਾ ਕਰਤਬ ਏਂ ਤੂੰ,
ਆਪਣੀ ਉਸਤਤ ਦਾ ਹੈਂ ਭੁੱਖਾ,
ਜਾ ਫਿਰ ਕੋਈ ਸੱਜਣ ਠੱਗ ਏਂ ਤੂੰ,
ਜਦ ਕੋਈ ਜਾਲਮ ਜ਼ੁਲਮ ਕਮਾਉਂਦਾ,
ਸਿਰ ਕਰਦਾ ਕਿਉਂ ਨਹੀਂ ਧੜ ਤੋਂ ਅਲੱਗ ਏਂ ਤੂੰ,
ਸਿਰ ਕਰਦਾ ਕਿਉਂ ਨਹੀਂ ……………
💥 ਰਚਨਾ ਪਰਮਜੀਤ ਲਾਲੀ 💥
☎️98962-44038☎️