ਜਿਸ ਨੂੰ ਉੱਚੀ ਉੱਚੀ ਪੁਕਾਰਦਾ ਹੈ। ਉਹ ਤੇਰੇ ਦਿਲ ਘਰ ਵਿਚ ਟਿਕਿਆ ਹੋਇਆ ਹੈ। ਪਰ ਤੇਰਾ ਪੁਕਾਰਨਾ ਵੀ ਕੇਵਲ ਕਰਮ ਕਾਂਡ ਬਣ ਗਿਆ ਹੈ।
ਜਿਸ ਦੇ ਕੋਲ ਸਿਦਕ ਨਹੀਂ ਸੰਤੋਖ ਨਹੀਂ। ਤੂੰ ਕਿੱਥੇ ਜਾ ਰਿਹਾ ਹੈ ਹੱਜ ਕਰਨ ਵਾਸਤੇ ।ਦੇ ਤੇਰੇ ਦਿਲ ਦੀ ਸਫਾਈ ਨਹੀਂ ਜਿਥੇ ਰੱਬ ਬੈਠਾ ਹੈ। ਤੂੰ ਪਰਮਾਤਮਾ ਦੇ ਬੂਹੇ ਵਿਚ ਬੈਠ ਕੇ ਵੀ ਪਰਮਾਤਮਾ ਨੂੰ ਪਾ ਨਾ ਸਕਿਆ।
ਰੱਬ ਮੈਨੂੰ ਮਿਲ ਗਿਆ ਕਹਿਣ ਲੱਗਾ ਇਹ ਕਿਹੜੇ ਭੁਲੇਖੇ ਵਿਚ ਪੈ ਗਿਆ ਹੈ। ਫਿਰ ਆਖਦਾ ਹੈ ਪਰਮਾਤਮਾ ਮੇਰੇ ਕੋਲੋਂ ਨਰਾਜ਼ ਹੋ ਗਿਆ ਹੈ ਪਰ ਕਿਉਂ।
ਤੈਨੂੰ ਕਿਸੇ ਨੇ ਕਹਿ ਦਿੱਤਾ ਕਿ ਮੈਂ ਇੱਥੇ ਬੈਠਾ ਕਿ। ਫਿਰ ਮੈਂ ਕੀ ਕਰਾਂ। ਪਰਮਾਤਮਾ ਦਾ ਸਿਮਰਨ ਕਰਿਆ ਕਰ। ਜਿਸ ਨੂੰ ਬਾਹਰ ਲੱਭਣ ਲਈ ਤੁਰਿਆ ਹੈ ਬੰਦਗੀ ਕਰਨ ਤੇਰੇ ਅੰਦਰੋਂ ਖ਼ੁਦਾ ਪ੍ਰਗਟ ਹੋਣਾ ਹੈ। ਇਹ ਜਿਹੜੀ ਅੱਗ ਤੇਰੇ ਅੰਦਰ ਮੱਚਦੀ ਪੲ,ਹੈ ਹੈ ਇਹ ਤਾਂ ਬੁੱਝ ਜਾਏਗੀ ਤੂੰ ਆਪਣੇ ਦਿਲ ਨੂੰ ਖੋਜ਼ ਜਦੋਂ ਤੂੰ ਉਸ ਨੂੰ ਖੋਜੇ ਗਾ ਤਾਂ ਜਿੰਨਾਂ ਸੁੱਖ ਅੰਦਰ ਖੋਜਣ ਵਿਚ ਸੁੱਖ ਹੈ ਉੱਨਾਂ ਹੋਰ ਕਿਸੇ ਵਿਚ ਨਹੀਂ।
ਤੂੰ ਮੰਦਰ ਦੀਆਂ ਚਾਰ ਇੱਟਾਂ ਲਗਾ ਕੇ ਮਸੀਤ ਵਿਚ ਵੁਹ ਗੁਰਦੁਆਰਾ ਦੇ ਚਾਰ ਗੁੰਬਦ ਉੱਤੇ ਚੁੱਕ ਕੇ ਕਹੇਂ ਕਿ ਗੁਰੂ ਇੱਥੇ ਬੈਠਾ ਹੋ। ਇਕ ਕਹੀ ਜਾਏ ਮਸੀਤ ਵਿਚ ਦੂਜਾ ਆਖੇ ਮੰਦਰ ਵਿਚ। ਦੱਖਣ ਵਾਲੇ ਆਖਣ ਜਗਨਨਾਥ ਪੁਰੀ ਦਾ ਨਿਵਾਸ ਹੈ। ਮੇਰੇ ਪਿਆਰੇ ਭਗਤੋਂ ਬਾਹਰ ਦੀਆਂ ਇੱਟਾਂ ਢੋਈ ਜਾਂਦੇ ਹੋ।
ਰੱਬ ਤਾਂ ਤੇਰੇ ਦਿਲ ਹਿਰਦੇ ਵਿਚ ਬੈਠਾ ਹੈ। ਤੂੰ ਬਾਹਰ ਕਿਉਂ ਝਾਤੀ ਪਿਆ ਮਾਰਦਾ ਹੈ। ਇੱਥੇ ਗੁਰੂ ਸਾਹਿਬ ਆਖਦੇ ਹਨ
ਹਰਿ ਮੰਦਰੁ ਹਰਿ ਸਾਜਿਆ
ਹਰਿ ਵਸੈ ਜਿਸੁ ਨਾਲਿ ।
ਪਰਮਾਤਮਾ ਨੇ ਇਸ ਸਰੀਰ ਮੰਦਰ ਨੂੰ ਆਪ ਸਾਜਿਆ ਹੈ ਤੇ ਇਸਨੂੰ ਸਾਜਨ ਤੋਂ ਬਾਅਦ ਉਹ ਆਪ ਇਸਦੇ ਅੰਦਰ ਨਾਲ ਰਹਿੰਦਾ ਹੈ। ਗੁਰੂ ਦੀ ਮੱਤ ਨਾਲ ਉਸ ਹਰੀ ਨੂੰ ਆਪਣੇ ਅੰਦਰੋਂ ਪਾ ਲਿਆ ਹੈ। ਉਸ ਦੀ ਕ੍ਰਿਪਾ ਨਾਲ ਮਾਇਆ ਦਾ ਮੋਹ ਜਾਲ ਦਾ ਜਿਹੜਾ ਸੀ ਉਹ ਟੁੱਟ ਗਿਆ। ਇੱਥੇ ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਗੁਰੂ ਦੇ ਸਨਮੁੱਖ ਰਹਿ ਕੇ ਉਸ ਨੂੰ ਲੱਭ ਲਿਆ ਪਰ ਖੋਜਿਆ ਹੈ ਸ਼ਬਦ ਦੀ ਕਮਾਈ ਨਾਲ ਸ਼ਬਦ ਨੂੰ ਜੱਪ ਜੱਪ ਕੇ ਉਸ ਨੂੰ ਆਪਣੇ ਅੰਦਰੋਂ ਲੱਭ ਲਿਆ।
ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਸਰੀਰ ਰੂਪੀ ਕਿਲੇ ਵਿਚੋਂ ਰੱਬ ਨੂੰ ਪਾ ਲਿਆ ਹੈ। ਇਹ ਨਾਮ ਜੱਪਣ ਵਾਲੇ ਨੇਕ ਸ਼ਬਦ ਦੀ ਕਮਾਈ ਕੀਤੀ। ਜਿਸ ਨੇ ਰੱਬ ਨੂੰ ਖੋਜਿਆ ਹੈ ਉਸ ਨੂੰ ਜ਼ਰੂਰ ਮਿਲਦਾ ਹੈ । ਪਹਾੜੀ ਤੇ ਬੈਠਾ ਬੰਦਾ ਰੱਬ ਨੂੰ ਖੋਜਣ ਵਾਸਤੇ ਆਪਣੇ ਥੱਲੇ ਸੋਟਾ ਵਿਛਾ ਕੇ ਬੈਠ ਜਾਏ ਸਾਰੀ ਜ਼ਿੰਦਗੀ ਬੈਠ ਕੇ ਚਲਾ ਜਾਏ ਮਰ ਜਾਏ ਉਸ ਨੂੰ ਸੋਨੇ ਨਾਲ ਕੀ ਭਾਅ ਦੇ ਉਹ ਨੇ ਖੋਜਿਆ ਨਹੀਂ। ਇਹ ਸਾਰੀ ਜ਼ਿੰਦਗੀ ਕਹੀ ਜਾਏ
ਸਭ ਮਹਿ ਜੋਤਿ ਜੋਤਿ ਹੈ ਸੋਇ।।
ਉਸ ਨੂੰ ਕੀ ਮਤਲਬ ਉਸ ਨੇ ਜੋਤ ਤਾਂ ਦੇਖੀ ਹੀ ਨਹੀਂ। ਖੋਜ ਵਾਲੇ ਪਾਸੇ ਤੂੰ ਸਹੀ ਚਲ ਰਿਹਾ।ਖੋਜੇ ਤਾਂ ਹੀ ਆਪਣੇ ਆਪ ਤੋਂ ਉੱਪਰ ਉੱਠ ਕੇ ਹਿਰਦੇ ਵਿਚ ਦੀਦਾਰ ਨਾ ਲਵੇਂਗਾ।
ਹਰ ਵੇਲੇ ਸੁਖਮਨੀ ਸਾਹਿਬ ਅਸੀਂ ਪੜ੍ਹਦੇ ਹਾਂ। ਸੁਖਮਨੀ ਸਾਹਿਬ ਦਾ ਕੇਂਦਰੀ ਭਾਵ ਇਹ ਹੀ ਦਸਦਾ ਹੈ।
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ।
ਭਗਤ ਜਨਾ ਕੈ ਮਨਿ ਬਿਸ੍ਰਾਮ।।
ਸੋ ਰੱਬ ਸਾਡੇ ਅੰਦਰ ਹੈ। ਸਭ
ਜਿਸ ਨੇ ਖੋਜ਼ ਲਿਆ ਉਹ ਬੇੜੇ ਤੇ ਚੜ੍ਹ ਗਿਆ। ਇਧਰ ਉਧਰ ਨਹੀਂ ਭਟਕਣਾ ਚਾਹੀਦਾ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18