ਰੱਬ ਦੀ ਅਦਾਲਤ ਵਿੱਚ ਝੂਠੀ ਗਵਾਹੀ ਨਹੀਂ ਚਲਦੀ,
ਵਿਰੋਧੀ ਹਮੇਸ਼ਾ ਨਿਖੇਧੀ ਕਰਦੇ ਹਨ ਵਿਰੋਧੀ ਦਲ ਦੀ,
ਕਈ ਵਾਰ ਨੁਕਸਾਨ ਕਰ ਜਾਂਦੀ ਹੈ ਕੀਤੀ ਹੋਈ ਜਲਦੀ,
ਨਹੀਂ ਜਾਣ ਸਕਦਾ ਕੋਈ ਸਾਰ ਆਉਣ ਵਾਲੇ ਕੱਲ੍ਹ ਦੀ,
ਲੱਜ਼ਤ ਮਿਲ਼ਦੀ ਹੈ ਹਮੇਸ਼ਾ ਖਾਧੇ ਮੌਸਮੀਂ ਫ਼ਲ਼ ਦੀ,
ਦੂਜਿਆਂ ਨੂੰ ਚਾਨਣ ਕਰਦੀ ਮੋਮਬੱਤੀ ਖੁਦ ਰਹਿੰਦੀ ਹੈ ਢਲ਼ਦੀ,
ਸੂਝਵਾਨ, ਵਿਦਵਾਨ ਉਦਾਹਰਨ ਦਿੰਦੇ ਹਨ ਏਕਤਾ ਵਿੱਚ ਬਲ ਦੀ,
ਵੈਦਾਂ ਦੇ ਕਹੇ ਅਨੁਸਾਰ ਬੜੀ ਲਾਭਦਾਇਕ ਹੁੰਦੀ ਹੈ ਹਲਦੀ,
ਖੇਤ ਦੀ ਵਹਾਈ ਕਰਨ ਲਈ ਲੋੜ ਪੈਂਦੀ ਹੈ ਸਦਾ ਹਲ਼ ਦੀ,
ਅਖ਼ਬਾਰ ਦੇ ਮਾਧਿਅਮ ਰਾਹੀਂ ਸਾਨੂੰ ਖ਼ਬਰ ਮਿਲਦੀ ਹੈ ਪਲ-ਪਲ ਦੀ,
‘ਦਿਲਸ਼ਾਨ’ ਨਿਸ਼ਚਿਤ ਸਮੇਂ ਤੇ ਮੌਤ ਆ ਜਾਂਦੀ ਹੈ, ਨਹੀਂ ਟਲ਼ਦੀ।
ਦਿਲਸ਼ਾਨ, ਮੋਬਾਈਲ-99143 04172

