ਹਾਦਸਾਗ੍ਰਸਤ ਹੈ ਇਕ ਜਹਾਜ ਹੋਇਆ,
ਕੰਬ ਗਈ ਸਭ ਦੀ ਰੂਹ, ‘ਪੱਤੋ’।
ਅਜੇ ਉੱਡੇ ਨੂੰ ਕੁਝ ਸੀ ਮਿੰਟ ਹੋਏ,
ਲੰਘਿਆ ਨਹੀਂ ਸੀ ਅਜੇ ਜੂਹ, ‘ਪਤੋ’।
ਕੀ ਖਰਾਬੀ ਸੀ ਸਮਝੋਂ ਬਾਹਰ ਹੋਈ,
ਮੱਚ ਗਿਆ ਕਰ ਧੂਹ ਧੂਹ, ‘ਪਤੋ’।
ਕਿੰਨੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ,
ਲੋਕੀਂ ਕਰ ਉੱਠੇ ਬੂਹ ਬੂਹ, ‘ਪੱਤੋ’।
ਮੌਤੋਂ ਅਣਜਾਣ ਸੀ ਵਿੱਚ ਸਵਾਰ ਜਿਹੜੇ,
ਉੱਡੇ ਆਕਾਸ਼, ਡਿੱਗੇ ਵਿੱਚ ਖੂਹ, ‘ਪੱਤੋ’।
ਸਾਰੀ ਲੁਕਾਈ ਨੂੰ ਬੜਾ ਅਫਸੋਸ ਹੋਇਆ,
ਦਿੱਤੇ ਕਾਲਜੇ ਸਭ ਦੇ ਲੂਹ, ‘ਪਤੋ’।
ਰੱਬ ਕਰੇ ਅਣਹੋਣੀ ਨਾ ਵਾਪਰੇ ਮੁੜ,
ਅਣਿਆਈ ਮੌਤ ਦੇ ਪਵੇ ਨਾ ਮੂੰਹ, ‘ਪੱਤੋ’।
ਹਰਪ੍ਰੀਤ ਪੱਤੋ
ਸੰਪਰਕ = 94658-21417