ਕੋਟਕਪੂਰਾ, 14 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਲਾਇਨਜ ਕਲੱਬ ਕੋਟਕਪੂਰਾ ਰਾਇਲ’ ਵਲੋਂ ਸਥਾਨਕ ਮੋਗਾ ਸੜਕ ’ਤੇ ਮੂਨ ਸਟਾਰ ਹੋਟਲ ਵਾਲੀ ਗਲੀ ਵਿੱਚ ਲਾਇਨ ਭਵਨ ਬਣਾਉਣ ਲਈ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ। ਪੀ.ਆਰ.ਓ. ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਮੁਤਾਬਿਕ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਅਤੇ ਚਾਰਟਰ ਪ੍ਰਧਾਨ ਡਾ. ਸੁਨੀਲ ਛਾਬੜਾ ਦੀ ਅਗਵਾਈ ਹੇਠ ਨੀਂਹਾਂ ਭਰਨ ਦਾ ਉਦਘਾਟਨ ਕੀਤਾ ਗਿਆ। ਸੁਰਜੀਤ ਸਿੰਘ ਘੁਲਿਆਣੀ ਨੇ ਦੱਸਿਆ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਅਰਦਾਸ ਬੇਨਤੀ ਕਰਨ ਮੌਕੇ ਕਲੱਬ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਾਜਰ ਸਨ। ਮਨਜੀਤ ਸਿੰਘ ਲਵਲੀ ਅਤੇ ਨਛੱਤਰ ਸਿੰਘ ਪੁਰਬਾ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਕਲੱਬ ਵਲੋਂ 422 ਗਜ ਜਗਾ ਖਰੀਦੀ ਗਈ ਸੀ, ਜਿਸ ਉਪਰ ਨੀਂਹਾਂ ਭਰਨ ਦੇ ਨਾਲ ਨਾਲ ਭਰਤੀ ਪਾਉਣ ਦਾ ਕੰਮ ਵੀ ਆਰੰਭ ਦਿੱਤਾ ਗਿਆ। ਇੰਜੀ. ਭੁਪਿੰਦਰ ਸਿੰਘ ਅਤੇ ਬੀਰਇੰਦਰਪਾਲ ਸ਼ਰਮਾ ਨੇ ਦੱਸਿਆ ਕਿ ਲਾਇਨਜ ਭਵਨ ਦੀ ਉਸਾਰੀ ਲਈ ਬਕਾਇਦਾ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤੇ ਉਕਤ ਕੰਮ ਨਿਸ਼ਚਿਤ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਲਾਇਨਜ ਕਲੱਬ ਕੋਟਕਪੂਰਾ ਐਸੋਸੀਏਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਚੋਟਮੁਰਾਦਾ ਅਤੇ ਚੇਅਰਮੈਨ ਦੀਦਾਰ ਸਿੰਘ ਨੇ ਮੰਨਿਆ ਕਿ ਕਲੱਬ ਨੂੰ ਲਾਇਨਜ ਭਵਨ ਦੀ ਬਹੁਤ ਜਰੂਰਤ ਸੀ।

