ਕੋਟਕਪੂਰਾ, 14 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਈ.ਸੀ.ਸੀ. ਟੀ-20 ਵਿਸ਼ਵ ਕ੍ਰਿਕਟ ਕੱਪ ਭਾਰਤ ਦੀ ਟੀਮ ਨੇ ਅਹਿਮਦਾਬਾਦ ਦੇ ਸਟੇਡੀਅਮ ਵਿੱਚ ਨਿਊਜ਼ੀਲੈਂਡ ਦੀ ਟੀਮ ਨੂੰ 96 ਦੌੜਾਂ ਨਾਲ ਹਰਾ ਕੇ ਜਿੱਤਣ ਨਾਲ ਭਾਰਤ ਦੇ ਵੱਖ-ਵੱਖ ਖਿੱਤਿਆਂ ਵਿੱਚ ਜ਼ੋਰਦਾਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਭਾਰਤ ਦੇ ਮਹਾਨ ਖਿਡਾਰੀ ਸੰਜੂ ਸੈਮਸਨ ਦੀ ਵੱਖ-ਵੱਖ ਕ੍ਰਿਕਟ ਮੈਚਾਂ ਵਿੱਚ ਸ਼ਾਨਦਾਰ ਬੱਲੇਬਾਜ਼ੀ ਅਤੇ ਜਸਪ੍ਰੀਤ ਬੁਮਰਾ ਦੀ ਵੱਖ-ਵੱਖ ਕ੍ਰਿਕਟ ਮੈਚਾਂ ਵਿਸ਼ੇਸ਼ ਤੌਰ ’ਤੇ ਫਾਈਨਲ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਅਤੇ ਬਹੁਤ ਵਧੀਆ ਖੇਡ ਖੇਡਣ ’ਤੇ ਮਾਣ ਮਹਿਸੂਸ ਕਰਦਿਆਂ ਸਮੁੱਚੀ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਸਥਾਨਕ ਬਠਿੰਡਾ ਰੋਡ ’ਤੇ ਸਥਿਤ ਅਰਵਿੰਦ ਨਗਰ ਦੇ ਵਸਨੀਕਾਂ ਵੱਲੋਂ ਕਲੋਨੀ ਵਿੱਚ ਵੱਡੀ ਸਕਰੀਨ ਲਾਕੇ ਇਹ ਮੈਚ ਵੇਖਣ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਅਰਵਿੰਦ ਨਗਰ ਵਿਕਾਸ ਕਮੇਟੀ ਕੋਟਕਪੂਰਾ ਦੇ ਪ੍ਰਧਾਨ ਸੰਤੋਖ ਸਿੰਘ ਚਾਨਾ, ਚੇਅਰਮੈਨ ਓਮ ਪ੍ਰਕਾਸ਼ ਗੋਇਲ, ਵਿੱਤ ਸਕੱਤਰ ਮਨਦੀਪ ਸਿੰਘ ਸਰਾਂ, ਅਜਮੇਰ ਸਿੰਘ ਬਰਾੜ, ਅਸ਼ੋਕ ਦਾਬੜਾ, ਰਾਜਿੰਦਰ ਸਿੰਘ ਬਰਾੜ, ਨਵਦੀਪ ਸਿੰਘ ਚਾਨਾ, ਮਾ. ਲਖਵਿੰਦਰ ਸਿੰਘ ਸਿੱਧੂ, ਸੁਰਿੰਦਰ ਪਾਲ ਸਿੰਘ ਬੰਟੀ, ਹਰਜਿੰਦਰ ਸਿੰਘ ਰਾਜੂ ਗਿੱਲ, ਅਮਨਦੀਪ ਗਰੋਵਰ, ਐਡਵੋਕੇਟ ਰਕੇਸ਼ ਸੇਠੀ ਨੇ ਜੇਤੂ ਭਾਰਤੀ ਕ੍ਰਿਕਟ ਟੀਮ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਭਾਰਤ ਦੇਸ਼ ਨਾਂਅ ਸੰਸਾਰ ਭਰ ਵਿੱਚ ਉੱਚ ਕਰਨ ’ਤੇ ਮਾਣ ਮਹਿਸੂਸ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਬੱਲੀ, ਮਨਿੰਦਰ ਸਿੰਘ ਮਨੂ ਚਾਨਾ, ਸੰਦੀਪ ਸਿੰਘ ਸੰਨੀ ਚਾਨਾ, ਅਕਾਸ਼ ਚਾਵਲਾ, ਨਰੇਸ਼ ਕੁਮਾਰ ਐਲ.ਆਈ.ਸੀ., ਰਮਨ ਬਾਂਸਲ, ਗਗਨ ਨਈਅਰ ਆਦਿ ਵੀ ਹਾਜ਼ਰ ਸਨ।

