ਕੇਰਾਂ,ਨਾਨੀ ਮੇਰੀ,ਮੇਰੇ ਲਈ
ਨਿੱਕਰ ਇੱਕ ਲਿਆਈ !
ਲਾਲ ਰੰਗ ਦੀ ਨਿੱਕਰ ਦੇ ਵਿੱਚ
ਵਧੀਆ ਲਾਸਟਕ ਪਾਈl
ਗੋਡਿਆਂ ਤਾਂਈ ਨਿੱਕਰ ਪਾ ਕੇ
ਵਾਂਗ ਜੋਕਰਾਂ ਲੱਗਦਾl
ਸਿਰ ਤੇ ਟੋਪੀ,ਹੱਥ ‘ਚ ਸੋਟੀ
ਮੈ ਬੜਾ ਸੀ ਫੱਬਦਾ।
ਹਾਣ ਮੇਰੇ ਦੇ ਹਾਣੀ ਮੈਨੂੰ ਵੇਖ
ਵੇਖ ਕੇ ਹੱਸਦੇl
ਕਿੱਥੋਂ ਲਿਆਂਦੀ ਨਿੱਕਰ,ਮੇਰੀ ਨੂੰ
ਚੋਰੀ ਦੀ ਸੀ ਦੱਸਦੇ।
ਲੂਜ਼ ਮੋਸਨ ਲੱਗੇ ਮੈਨੂੰ ਇੱਕ ਦਿਨ
ਮੰਮੀ ਡਾਕਟਰ ਦੇ ਲੈ ਗਈl
ਵੇ ਵੀਰਾਂ ਮੁੰਡੇ ਸਾਡੇ ਨੂੰ ਨਜ਼ਰ ਕਿਸੇ
ਦੀ ਪੈ ਗਈ।
ਅੱਗੋਂ, ਭਾਈ ਸੀ ਬੜਾ ਮਖੋਲੀਆਂ
ਤੂੰ ਬੀਬੀ ਕਿਉਂ ਲੜ੍ਹਦੀ।
ਲਾਲ ਕੱਪੜਾ ਵੇਖ ਕੇ ਦੂਰੋਂ
ਆਉਂਦੀ ਗੱਡੀ ਖੜ੍ਹਦੀ।
ਲਾਲ ਨਿੱਕਰ ਪਾਈ ਇਸ ਨੇ
ਲੂਜ਼ ਮੋਸਨ ਰੁਕ ਜਾਣੇ।
‘ਪੱਤੋ’ ਚਾਅ ‘ਚ ਭੱਜਿਆ ਸੀ ਫਿਰਦਾ,
ਬਹਿ ਗਿਆ ਲੱਗ ਟਿਕਾਣੇ।
ਅੱਜ ਵੀ ਮੇਰੇ ਚੇਤੇ ਵਿੱਚ ਹੈ,
ਜੋ ਬਚਪਨ ਵਿੱਚ ਹੋਇਆ1
ਜਿਉਂ ‘ਹਰਪ੍ਰੀਤ’ ਵੱਡਾ ਹੋ ਗਿਆ,
ਤਿਉਂ ਵਿੱਚ ਫਿਕਰਾਂ ਦੇ ਖੋਇਆ।
ਹਰਪ੍ਰੀਤ ‘ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417