ਪਿੱਠ ਪਿੱਛੇ ਤਾਂ ਨਿੰਦਿਆ ਕਰਦੇ
ਮੂੰਹ ਤੇ ਰਹਿਣ ਸਲਾਹੁੰਦੇ ਲੋਕ
ਮੂੰਹ ਦੇ ਮਿੱਠੇ ਦਿਲ ਦੇ ਖੋਟੇ
ਦਿਲ ਤੇ ਛੁਰੀ ਚਲਾਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ
ਕੁੱਖ ਵਿੱਚ ਧੀ ਦਾ ਕਤਲ਼ ਕਰਾਕੇ
ਫੇਰ ਦੂਜਿਆਂ ਨੂੰ ਸਮਝਾਉਂਦੇ ਲੋਕ
ਬਿਰਧ੍ਹ ਆਸ਼ਰਮ ਵਿੱਚ ਛੱਡ ਬਾਪੂ ਨੂੰ
ਚੰਗਿਆਈ ਦਾ ਢੋਲ ਵਜਾਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ
ਸਾਂਝ੍ਹੇ ਕੰਮ ਵਿੱਚ ਲੱਤ ਫਸਾਕੇ
ਵਿਘ੍ਹਣ ਵਿੱਚ ਕੰਮ ਦੇ ਪਾਉਂਦੇ ਲੋਕ
ਧੀ ਭੈਣ ਜਾਂਦੀ ਦੇਖ ਕਿਸੇ ਦੀ
ਮੁੱਛਾਂ ਨੂੰ ਵੱਟ ਚ੍ਹੜਾਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ
ਸਿੱਧੂ, ਜਿਉਂਦੇ ਜੀ ਕਦਰ ਨੀ ਕਰਨੀ
ਮਰਿਆਂ ਦੇ ਮੂੰਹ ਨੂੰ ਮੱਖਨ ਲਾਉਂਦੇ ਲੋਕ
ਮੀਤੇ ਟੁੱਟੀ ਮੰਜੀ ਹੋਵੇ ਵਾਂਨ ਪੁਰਾਣਾਂ
ਦੇਖ ਆਪਣੀਂ ਠੁੱਕ ਜਮਾਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ
ਬਿਨਾਂ ਬਾਲਨੋਂ ਲਾਂਬੂ ਲਾਕੇ
ਭਾਂਬੜ ਖੂਬ ਮਚਾਉਂਦੇ ਲੋਕ
ਆਪਸ ਦੇ ਵਿੱਚ ਸਿੰਗ ਫਸਾਕੇ
ਆਪੇ ਸੁਲਾਹ ਕਰਾਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ
ਆਪਣਾਂ ਕੰਮ ਕਢ੍ਹਵਾ ਲੈਂਦੇ ਨੇ
ਆਪ ਨਾ ਕੰਮ ਕਿਸੇ ਦੇ ਆਉਂਦੇ ਲੋਕ
ਮੱਦਦ ਮੰਗ ਲਈਏ ਜੇ ਇਹਨਾਂ ਕੋਲੋਂ
ਫੇਰ ਭਾਲੇ਼ ਨਹੀਂ ਥਿਆਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ
ਕੀਲ਼ ਪਟਾਰੀ ਪਾ ਲੈਂਦੇ ਨੇ
ਐਸੀ ਬੀਨ ਵਜਾਉਂਦੇ ਲੋਕ
ਗੌਂ ਜਦੋਂ ਕਿਸੇ ਤੋਂ ਕੱਢਣਾ ਹੋਵੇ
ਤਲੀਏਂ ਚੋਗ ਚੁਗਾਉਂਦੇ ਲੋਕ
ਦਾਤਾ ਤੇਰੀ ਦੁਨੀਆਂ ਅੰਦਰ
ਕੀ ਕੀ ਰੰਗ ਵਟਾਂਉਂਦੇ ਲੋਕ

ਅਮਰਜੀਤ ਸਿੰਘ ਸਿੱਧੂ ਬਠਿੰਡਾ
9464073505