ਸਟੇਜੀ ਪੰਜਾਬੀ ਗੀਤ ਸੰਗੀਤ ਦੇ ਨਾਲ ਕਾਮੇਡੀ ਦਾ ਸਿੱਧਾ ਸਬੰਧ ਹੈ ਪੰਜਾਬੀ ਗਾਇਕ ਕਲਾਕਾਰਾਂ ਦੀਆਂ ਸਟੇਜਾਂ ਦੇ ਉੱਪਰ ਅਕਸਰ ਹੀ ਕਾਮੇਡੀ ਪੇਸ਼ ਕੀਤੀ ਜਾਂਦੀ। ਠੇਠ ਪੰਜਾਬੀ ਪੰਜਾਬ ਨਾਲ ਜੁੜੀ ਹੋਈ ਕਾਮੇਡੀ ਲੋਕਾਂ ਨੇ ਪਸੰਦ ਕੀਤੀ ਅਜਿਹੀ ਹੀ ਕਾਮੇਡੀ ਦੇ ਮਾਲਕ ਸਨ ਅੱਜ ਦੁਨੀਆਂ ਤੋਂ ਤੁਰ ਕੇ ਦੂਰ ਜਾਣ ਵਾਲੇ ਜਸਵਿੰਦਰ ਭੱਲਾ ਜੀ।
ਭੱਲਾ ਜੀ ਦਾ ਜਨਮ ਪਿੰਡ ਕੱਦੋਂ ਨਜ਼ਦੀਕ ਦੋਰਾਹਾ ਵਿਖੇ ਹੋਇਆ ਤੇ ਫਿਰ ਉਹ ਦੋਰਾਹਾ ਆ ਕੇ ਵਸ ਗਏ ਇਥੋਂ ਉਹਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਜਾ ਕੇ ਪੜਾਈ ਤੇ ਨੌਕਰੀ ਸਮੇਂ ਕਾਮੇਡੀ ਮੰਚ ਤੇ ਉੱਪਰ ਸ਼ਿਰਕਤ ਕੀਤੀ। ਭੱਲਾ ਜੀ ਦੀ ਕਾਮੇਡੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਕਾਮੇਡੀ ਵਿੱਚ ਪੰਜਾਬੀ ਪਰਿਵਾਰਕ ਨੋਕ ਝੋਕ ਲੜਾਈ ਵਿਆਹਾਂ ਤੇ ਹੋਰ ਦੇ ਰੰਗਾਂ ਨੂੰ ਬਾਖੂਬੀ ਪੇਸ਼ ਕਰਦੇ ਰਹੇ। ਭੱਲਾ ਜੀ ਅਕਸਰ ਹੀ ਸਮੇਂ ਸਮੇਂ ਦੀਆਂ ਸਰਕਾਰਾਂ ਉੱਪਰ ਵੀ ਕਾਫ਼ੀ ਵਿਅੰਗ ਚੋਟ ਕਰਦੇ ਸਨ ਤੇ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਉਹਨਾਂ ਦਾ ਮਨ ਮੁਟਾਵ ਵੀ ਹੋਇਆ ਸੀ ਖੈਰ ਹੁਣ ਭੱਲਾ ਜੀ ਦੀਆਂ ਇੱਕ ਨਹੀਂ ਅਨੇਕਾਂ ਯਾਦਾਂ ਸਾਡੇ ਕੋਲ ਹਨ ਉਹਨਾਂ ਨੇ ਸਟੇਜੀ ਕਾਮੇਡੀ ਤੋਂ ਬਾਅਦ ਕੈਸਟ ਕਾਮੇਡੀ ਦੇ ਵਿੱਚ ਪੰਜਾਬੀ ਸਰੋਤਿਆਂ ਦੈ ਰੱਜ ਕੇ ਮਨੋਰੰਜਨ ਕੀਤਾ। ਵੀਡੀਓ ਤੇ ਫਿਲਮਾਂ ਦੇ ਵਿੱਚ ਵੀ ਭੱਲਾ ਜੀ ਦੀ ਜਬਰਦਸਤ ਐਂਟਰੀ ਰਹੀ। ਸਭ ਤੋਂ ਵੱਡੀ ਗੱਲ ਕਿ ਭੱਲਾ ਜੀ ਜਲੰਧਰ ਦੂਰਦਰਸ਼ਨ ਤੋਂ ਪੇਸ਼ ਕੀਤੇ ਜਾਣ ਵਾਲੇ ਕਈ ਤੇ ਵਿਸ਼ੇਸ਼ ਪ੍ਰੋਗਰਾਮ ਲਿਸ਼ਕਾਰਾ ਦੇ ਵਿੱਚ ਬਹੁਤ ਸ਼ਾਨਦਾਰ ਤਰੀਕੇ ਪੇਸ਼ਕਸ਼ ਕਰਦੇ ਰਹੇ ਤੇ ਉਹਨਾਂ ਨੇ ਲੋਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਅਨੇਕਾਂ ਤਰੀਕਿਆਂ ਨਾਲ ਲੋਕਾਂ ਨੂੰ ਹਸਾਉਣ ਵਾਲੇ ਭੱਲਾ ਜੀ ਅੰਤਿਮ ਸਮੇਂ ਰਵਾ ਕੇ ਤੁਰ ਗਏ।
ਬਲਬੀਰ ਸਿੰਘ ਬੱਬੀ