ਸੁੱਖਾਂ ਭਰੀ ਹੋਈ ਆਈ ਲੋਹੜੀ,ਘਰ ਘਰ ਖੁਸ਼ੀ ਮਨਾਈਏ,
ਪੁੱਤਰਾਂ ਨਾਲੋਂ ਵੱਧਕੇ ਪਹਿਲਾਂ ਧੀਆਂ ਦੀ ਲੋਹੜੀ ਪਾਈ ਏ,
ਧੂਣੀ ਬਾਲ਼ ਕੇ ਬੈਠ ਦੁਆਲੇ, ਰਲ਼ ਮਿਲ਼ ਰੌਣਕ ਲਾਈਏ,
ਤਿਲ਼ ਰਿਉੜੀ ਤੇ ਮੂੰਗਫਲੀ ਨਾਲ ਸਭ ਦਿਲ ਪਰਚਾਈਏ,
ਪੋਹ ਵਿੱਚ ਰਿੱਧੀ ਖਿਚੜੀ ਆਪਾਂ,ਮਾਘ ਮਹੀਨੇ ਖਾਈਏ,
ਅੱਤ ਦੀ ਪੈਂਦੀ ਸਰਦੀ ਨੂੰ ,ਨੱਚ ਟੱਪ ਕੇ ਦੂਰ ਭਜਾਈਏ,
ਈਸ਼ਰ ਆਏ ਦਲਿੱਦਰ ਜਾਏ,ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਈਏ
ਦੂਈ ਦਵੈਤ ਦੀ ਮੈਲ਼ ਦਿਲਾਂ ਚੋਂ, ਸਦਾ ਲਈ ਮਾਰ ਮੁਕਾਈਏ,
ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਗਾਈਏ,
ਪ੍ਰਿੰਸ ਧੀਆਂ ਪੁੱਤਰਾਂ ਵਾਲ਼ੇ ਸਾਰੇ ਰਲ਼ ਕੇ ਫ਼ਰਕ ਮਿਟਾਈਏ,
ਰਣਬੀਰ ਸਿੰਘ ਪ੍ਰਿੰਸ
# 37/1 ਬਲਾਕ ਡੀ-1 ਆਫ਼ਿਸਰ ਕਾਲੋਨੀ
ਸੰਗਰੂਰ 148001
9872299613