ਇਕ ਪਾਸੇ ਜਿੱਥੇ ਲੜਕੀਆਂ ਨੂੰ ਲੜਕਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ, ਉਥੇ ਰੰਜ਼ਨਾ ਰਾਣੀ ਨੇ ਆਪਣੀਆਂ ਉਪਲੱਬਧੀਆਂ ਹਾਸਲ ਕਰ ਕੇ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ’ਚ ਘੱਟ ਨਹੀਂ, ਦੀ ਗੱਲ ਸੱਚ ਸਾਬਤ ਕਰ ਦਿੱਤੀ ਹੈ।ਕਹਿੰਦੇ ਹਨ ਕਿ ਜੇਕਰ ਹੋਸਲਿਆਂ ਵਿੱਚ ਉਡਾਣ ਹੋਵੇ ਤਾਂ ਕੋਈ ਵੀ ਆਸਮਾਨ ਦੂਰ ਨਹੀਂ, ਇਹੀ ਗੱਲ ਸਿੱਧ ਕਰ ਦਿਖਾਈ ਹੈ ਰੰਜ਼ਨਾ ਰਾਣੀ ਨੇ। ਰੰਜ਼ਨਾ ਰਾਣੀ ਦਾ ਜਨਮ ਪਿਤਾ ਸ਼ਾਮ ਲਾਲ ਅਤੇ ਮਾਤਾ ਸ਼ੀਲਾ ਰਾਣੀ ਦੇ ਘਰ ਜਲੰਧਰ ਵਿਖੇ 06-07-1975 ਨੂੰ ਹੋਇਆ। ਰੰਜ਼ਨਾ ਰਾਣੀ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਨਾਲ ਜੁੜ ਕੇ ਸਮਾਜਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਵੱਡਾ ਯੋਗਦਾਨ ਪਾ ਰਹੀ ਹੈ।ਹਰ ਸਮੇਂ ਗ਼ਰੀਬ ਬੱਚਿਆਂ ਦੀ ਮੱਦਦ ਕਰਨਾ ਰੰਜ਼ਨਾ ਦਾ ਪਹਿਲਾਂ ਸ਼ੋਕ ਹੀ ਬਣ ਚੁੱਕਿਆ ਹੈ।ਵੱਖ ਵੱਖ ਸੰਸਥਾਵਾਂ ਵੱਲੋਂ ਬਹੁਤ ਵਾਰ ਰੰਜ਼ਨਾ ਰਾਣੀ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਰੰਜ਼ਨਾ ਰਾਣੀ ਸਰਕਾਰੀ ਪ੍ਰਾਇਮਰੀ ਸਕੂਲ ਪਾਰਸਰਾਮਪੁਰ ਜਲੰਧਰ ਵਿਖੇ ਬਤੌਰ ਈ.ਟੀ.ਟੀ ਅਧਿਆਪਕਾ ਵਜੋ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ।ਰੰਜ਼ਨਾ ਰਾਣੀ ਸਕੂਲ ਵਿੱਚ ਬੱਚਿਆਂ ਦੀ ਸੇਵਾ ਲਈ ਡੂੰਘੀ ਵਚਨਬੱਧਤਾ ਨਾਲ ਪੂਰੀ ਤਰਾਂ ਸਮਰਪਿਤ ਹੈ। ਸਕੂਲ ਵਿੱਚ ਜੇਕਰ ਕਿਸੇ ਵੀ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਰੰਜ਼ਨਾ ਰਾਣੀ ਵੱਲੋਂ ਮੁਫ਼ਤ ਵਿੱਚ ਆਪਣੇ ਕੋਲੋਂ ਉਹ ਚੀਜ਼ ਬੱਚਿਆਂ ਨੂੰ ਮੁੱਹਈਆ ਕਰਵਾਈ ਜਾਂਦੀ ਹੈ।ਰੰਜ਼ਨਾ ਰਾਣੀ ਦੁਆਰਾ ਬੱਚਿਆਂ ਵਿੱਚ ਕਲਾਂ ਅਤੇ ਹੁਨਰ ਨੂੰ ਪਹਿਚਾਨਣ ਲਈ ਬੱਚਿਆਂ ਦੀ ਰੁਚੀ ਮੁਤਾਬਿਕ ਪੜ੍ਹਾਈ ਤੋਂ ਇਲਾਵਾ ਵੀ ਗਤੀਵਿਧੀਆਂ ਕਰਨ ਲਈ ਦਿੱਤੀਆਂ ਜਾਂਦੀਆਂ ਹਨ।ਰੰਜ਼ਨਾ ਰਾਣੀ ਜੀ ਬੱਚਿਆਂ ਨੂੰ ਹਰ ਸਮੇਂ ਪੜ੍ਹਾਈ ਤੋਂ ਇਲਾਵਾ ਨੈਤਿਕ ਕਦਰਾਂ ਕੀਮਤਾਂ, ਸਮਾਜ਼ ਸੇਵਾ, ਰੁੱਖਾਂ ਦੀ ਸਾਂਭ ਸੰਭਾਲ, ਮਾਪਿਆਂ ਦਾ ਸਤਿਕਾਰ ਅਤੇ ਸਮਾਜ਼ ਵਿੱਚ ਵਿਚਰਨ ਨੂੰ ਨਵੇਂ ਨਵੇਂ ਤਰੀਕੇ ਨਾਲ ਸਿਖਾ ਰਹੀ ਹੈ। ਰੰਜ਼ਨਾ ਰਾਣੀ ਸਕੂਲ ਵਿੱਚ ਸਾਰਾ ਕੰਮ ਆਪਣੇ ਹੱਥੀ ਕਰਨ ਨੂੰ ਪਹਿਲ ਦਿੰਦੀ ਹੈ।ਰੰਜ਼ਨਾ ਰਾਣੀ ਹਰ ਵੀਕਐਂਡ ਤੇ ਗ਼ਰੀਬ ਬੱਚਿਆਂ ਨੂੰ ਸਿੱਖਿਆ ਦੇਣ, ਗਿਆਨ ਨਾਲ ਉਨ੍ਹਾਂ ਦੇ ਦਿਮਾਗ਼ ਦਾ ਪਾਲਣ ਪੋਸ਼ਣ ਕਰਨ ਅਤੇ ਉੱਜਵਲ ਭਵਿੱਖ ਦੀ ਉਮੀਦ ਕਰਨ ਲਈ ਸਮਰਪਿਤ ਹੈ।ਇਸ ਤੋਂ ਇਲਾਵਾ ਔਰਤਾਂ ਨੂੰ ਮਾਹਵਾਰੀ ਦੀ ਸਫਾਈ ਬਾਰੇ ਸਿੱਖਿਅਤ ਕਰਨ ਲਈ ਸਰਗਰਮ ਕਦਮ ਵੀ ਚੁੱਕ ਰਹੀ ਹੈ ਅਤੇ ਉਹਨਾਂ ਨੂੰ ਮਹੱਤਵਪੂਰਨ ਗਿਆਨ ਨਾਲ ਸਸ਼ਕਤ ਬਣਾਉਣ ਲਈ ਸੈਮੀਨਾਰ ਲਗਾ ਕੇ ਜਾਗਰੂਕ ਕਰ ਰਹੀ ਹੈ । ਵਾਤਾਵਰਣ ਦੀ ਸੰਭਾਲ, ਪੋਸ਼ਣ ਸੰਬੰਧੀ ਸਿੱਖਿਆ, ਅਤੇ ਮਾਹਵਾਰੀ ਦੀ ਸਿਹਤ ਨੂੰ ਫੈਲਾਉਣ ਵਾਲੀਆਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਵਿੱਚ ਰੰਜ਼ਨਾ ਰਾਣੀ ਦੀ ਸ਼ਮੂਲੀਅਤ ਕਮਿਊਨਿਟੀ ਵਿਕਾਸ ਪ੍ਰਤੀ ਸੰਪੂਰਨ ਪਹੁੰਚ ਨੂੰ ਦਰਸਾਉਂਦੀ ਹੈ। ਕਮਿਊਨਿਟੀ ਸੇਵਾ ਦੇ ਤਜ਼ਰਬਿਆਂ ਨੇ ਰੰਜ਼ਨਾ ਨੂੰ ਦ੍ਰਿਸ਼ਟੀਕੋਣ ਤੋਰ ਤੇ ਅਮੀਰ ਬਣਾਇਆ ਹੈ ਅਤੇ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਪੈਦਾ ਕੀਤੀ ਹੈ।ਹਰੇਕ ਤਜ਼ਰਬੇ ਦੇ ਨਾਲ ਰੰਜ਼ਨਾ ਰਾਣੀ ਆਪਣੀ ਕੀਮਤੀ ਸੂਝ ਨਾਲ ਬਹੁਤ ਹੁਨਰ ਹਾਸਿਲ ਕੀਤਾ ਹੈ ਅਤੇ ਹਮੇਸ਼ਾ ਸਮਾਜ਼ ਭਲਾਈ ਦੇ ਕੰਮ ਰਹੀਂ ਹੈ।ਸਾਲ 2015 ਵਿੱਚ ਰੰਜ਼ਨਾ ਰਾਣੀ ਨੂੰ ਐਸ.ਡੀ.ਐਮ ਰਾਜਪੁਰਾ ਵੱਲੋਂ ਬੈਸਟ ਟੀਚਰ ਅਵਾਰਡ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ।2016 ਵਿੱਚ ਰੋਟਰੀ ਕਲੱਬ ਰਾਜਪੁਰਾ ਵੱਲੋਂ ਸਮਾਜ ਸੇਵਾ ਨੂੰ ਸਮਰਪਿਤ ਹੋਣ ਕਰਕੇ ਵਿਸ਼ੇਸ਼ ਤੋਰ ਤੇ ਰੰਜ਼ਨਾ ਰਾਣੀ ਨੂੰ ਸਨਮਾਨਿਤ ਕੀਤਾ ਗਿਆ।
ਸੰਦੀਪ ਕੰਬੋਜ
ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਗੁਰੂਹਰਸਹਾਏ
ਸੰਪਰਕ ਨੰਬਰ – 9859400002