ਧੂਰੀ ਸੰਗਰੂਰ ਹੈ ‘ਨੀ ਸੁਨਿਆਰੇ ਚੱਜ ਦੇ
ਮਾਨਸਾ ਸੁਨਾਮ ਵਾਲੇ ਬਹੁਤਾ ਠੱਗਦੇ
ਲੁਧਿਆਣੇ ਵਾਲੇ ਵੀ ਠੱਗਣ ਨੂੰ ਮਿੰਟ ਲਾਉਂਦੇ ਨੇ
ਸੋਨੇ ਵਿੱਚ ਮਿਲਾਵਟ ਰੱਜਕੇ ਮਿਲਾਉਂਦੇ ਨੇ
ਰੱਤੀਆਂ ਗਰਾਮਾਂ ਚ ਮਾਰਦਾ ਰਾਮਪੁਰੇ ਵਾਲਾ ਵੇ
ਘੜਾਦੇ ਮੈਨੂੰ ਲੌਂਗ ਪਟਿਆਲੇ ਤੋਂ ਸਰਦਾਰਾ ਵੇ
‘ਨੀ ਢਾਈ ਸੌ ਦਾ ਲੌਂਗ ਜਾਵੇ ਹੱਦਾਂ ਟੱਪਦੀ
ਐਵੇ ਸੁਨਿਆਰਿਆਂ ਨੂੰ ਤੂੰ ਮਾੜਾ ਦੱਸਦੀ
ਲੌਂਗ ਪਿੱਛੇ ਜਾਵੇ ਮੈਨੂੰ ਸੂਲੀ ਟੰਗੀ ‘ਨੀ
ਦੇਖਿਆ ਵੀ ਕਰ ਕਦੇ ਜੇਬ ਵਾਲੀ ਤੰਗੀ ‘ਨੀ
ਚੁੱਪ ਕਰਕੇ ਟਾਈਮ ਲੰਘਾ ਲੈ
‘ਨੀ ਭਾੜਾ ਮੁਕਜੂ ਸੋਹਣੀਏ ਦੂਰ ਆ ਸਹਿਰ ਪਟਿਆਲਾ
ਵਧੀਆ ਡਿਜੈਨ ‘ਨੀ ਬਣਾਉਂਦੇ ਮੰਡੀ ਦੇ
ਰੱਖੀ ਜਾਂਦੇ ਸੋਨਾ ਮਾਰੇ ਤੰਗੀ ਦੇ
ਰਾਏਕੋਟ ਬਰਨਾਲੇ ਵਾਲੇ ਤਾਂ ਰੜਕ ਕੱਢਦੇ
ਦੁਬਾਰਾ ਆਉਣ ਜੋਗਾ ਨਾ ਗਾਹਕ ਨੂੰ ਛੱਡ ਦੇ
ਖੋਟ ਵਿਚ ਮਾਰਦਾ ਬਠਿੰਡੇ ਵਾਲਾ ਵੇ
ਘੜਾਦੇ ਮੈਨੂੰ ਲੌਂਗ ਪਟਿਆਲੇ ਤੋਂ ਸਰਦਾਰਾ ਵੇ
ਇੱਕ ਲੌਂਗ ਕੀ ਤੈਨੂੰ ਕਰਾ ਦਿਉ ਹਾਰ ‘ਨੀ
ਅਹਿਮਦਗੜ੍ਹ ਚੱਲੀ ਤੂੰ ਬਲਵਿੰਦਰ ਦੇ ਨਾਲ ‘ਨੀ
ਇੱਕ ਕੰਮ ਦੋ ਕਾਜ ਹੋਣਗੇ ‘ਨੀ ਚੱਲੀ ਟੈਂਪੂ ਚੜਕੇ
ਤੇਰਾ ਲੌਂਗ ਆਜੂ ਨਾਲੇ ਆਵਾਂਗੇ ਬਿਲ ਬਿਜਲੀ ਦਾ ਭਰ ਕੇ
ਮੱਥੇ ਉੱਤੇ ਹੱਥ ਧਰ ਧਰ ਵੇਖੂ ਪਿੰਡ ਮੋਮਨਾਬਾਦ ਸਾਰਾ
‘ਨੀ ਭਾੜਾ ਮੁਕਜੂ ਸੋਹਣੀਏ ਦੂਰ ਆ ਸਹਿਰ ਪਟਿਆਲਾ
ਬਲਵਿੰਦਰ ਸਿੰਘ ਮੋਮਨਾਬਾਦ
ਪਿੰਡ ਮੋਮਨਾਬਾਦ (ਮਲੇਰਕੋਟਲਾ)
ਸੰਪਰਕ 87280-76174