ਲੋਕ ਗਾਇਕ ਸੁਰਜੀਤ ਗਿੱਲ ਬਹੁ-ਚਰਚਿਤ ਲੋਕ ਗੀਤਾਂ ਰਾਹੀ ਸੰਗੀਤ ਪ੍ਰੇਮੀਆਂ ਤੇ ਆਪਣੀ ਅਲਹਦਾ ਛਾਪ ਛੱਡ ਚੁਕੇ ਹਨ , ਓਹ ਕੋਈ ਜਾਣ ਪਹਿਚਾਣ ਦੇ ਮੁਥਾਜ ਨਹੀ। ਉਥੇ ਹੀ ਅਜੋਕੀ ਪੀੜੀ ਨੂੰ ਆਪਣੇ ਰੰਗ ਵਿਚ ਰੰਗਣ ਵਿਚ ਵਿਅਸਥ ਹਨ , ਚਰਚਿਤ ਲੋਕ ਗਾਇਕ ਅਰਸ਼ ਗਿੱਲ। ਆਪਣੇ ਖੂਬਸੂਰਤ ਗੀਤਾਂ ਦੀ ਜਾਦੂਗਰੀ ਰਾਹੀ ਆਪਣਾ ਦੀਵਾਨਾ ਬਣਾ ਰਹੇ। ਏਨਾਂ ਦੇ ਗੀਤ ‘ਫਿਕਰ’ ,ਕੋਕੇ ਤੇ ‘ਵੱਖਰੇ’ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ 20 ਰੁਪਏ ਦੇ ਵਪਾਰ ਕਰਨ ਲਈ ਕਿਹਾ, ਪਰ ਓਨਾਂ ਨੇ 20 ਰੁਪਏ ਵਿਚ ਭੁੱਖੇ ਸਾਧੂਆਂ ਨੂੰ ਲੰਗਰ ਸਕਾ ਦਿੱਤਾ।
ਓਸ ਇਤਿਹਾਸਕ ਘਟਨਾ ਨੂੰ ਚਰਚਿਤ ਗੀਤਕਾਰ ਦਰਸ਼ਨ ਸਿੰਘ ਚੀਮਾਂ ਜੀ ਨੇ ,ਅਪਣੇ ਸ਼ਬਦਾਂ ਦੀ ਲੜੀ ਵਿੱਚ ਪਰੋ ,”ਲੋਕ ਗਾਇਕ ਸੁਰਜੀਤ ਗਿੱਲ, ਅਰਸ਼ ਗਿੱਲ” ਨੇ ਆਪਣੇ ਕੰਠ ਦੀ ਮਿਠਾਸ ਅਤੇ ਪ੍ਰਸਿੱਧ ਸੰਗੀਤਕਾਰ ‘ਰਵਿੰਦਰ ਟੀਨਾ’ ਨੇ ਸੰਗੀਤਮਈ ਖੂਬਸੂਰਤ ਧੁੰਨਾਂ ਦੇ ,ਮਿਕਸ ਮਿਸਟਰ ‘ਸੰਗੀਤ ਘਾਰੂ’ , ਕੰਪੋਜ਼ਰ ‘ਰਮੇਸ਼ ਕੁਮਾਰ’, ਇਸ ਨੂੰ ਫਿਲਮਾਂਕਣ ਲਈ ਵੀਡੀਓ ਡਾਇਰੈਕਟਰ ‘ਸ਼ੈਰੀ ਉੱਪਲ’, ਵੀਡੀਓ ਅਡੀਟਰ ‘ਲਾਈਫ ਸੀਨ ਸੇਵ ਮੇਕਰ’ ਵੱਲੋ ਤਿਆਰ ਕਰ ਜਲਦ ‘ਅਰਸ਼ ਗਿੱਲ ਮਿਊਜ਼ਿਕ’ ਚੈਨਲ ਤੇ ਲੋਕ ਅਰਪਣ ਕੀਤਾ ਜਾਵੇਗਾ। ਸੰਗੀਤ ਪ੍ਰੇਮੀਆਂ ਵੱਲੋ ਪਹਿਲੇ ਗੀਤਾਂ ਨੂੰ ਮਣਾ ਮੂੰਹੀ ਪਿਆਰ ਮੁਹੱਬਤ ਮਿਲਿਆ। ਉਸੇ ਤਰਾਂ ਧਾਰਮਿਕ ਗੀਤ “ਲੰਗਰ ਵੀਹ ਰੁਪਏ ਦਾ” ਮੀਲ ਪੱਥਰ ਸਾਬਤ ਹੋਵੇਗਾ।ਦੁਆਵਾਂ
ਸ਼ਿਵਨਾਥ ਦਰਦੀ ਫ਼ਰੀਦਕੋਟ