ਐ ਵਕਤ ਠਹਿਰ ਜ਼ਰਾ,,,
ਐਨਾ ਵੀ ਨਿਰਮੋਹਾ ਨਾ ਬਣ
ਸੁੱਖ ਦੀਆਂ ਘੜੀਆਂ ਤਾਂ ਪਲਾਂ ਚ ਲੰਘਾ ਦਿੰਨਾ
ਕਦੇ ਔਖਾ ਵਕਤ ਵੀ ਛੇਤੀ ਲੰਘਾਇਆ ਕਰ।
ਜਿੰਨਾ ਦੇ ਜਾਨੋਂ ਪਿਆਰੇ ਦੂਰ ਗਏ
ਉਨ੍ਹਾਂ ਦਾ ਦਰਦ ਵੀ ਵੰਡਾਇਆ ਕਰ
ਐ ਵਕਤ ਠਹਿਰ ਜ਼ਰਾ,,,
ਹਾਸਿਆਂ ਨੂੰ ਕਿਉਂ ਲੱਗਦੀਆਂ ਨੇ ਨਜ਼ਰਾਂ
ਰੋਂਦਿਆਂ ਨੂੰ ਵੀ ਕਦੇ ਹਸਾਇਆ ਕਰ
ਕਿਉਂ ਦਿੰਨਾ ਏ ਪੀੜਾਂ ਦਾ ਪਰਾਗਾ
ਬਹੁਤੇ ਦਰਦ ਨਾ ਹੱਡੀ ਰਚਾਇਆ ਕਰ
ਐ ਵਕਤ ਠਹਿਰ ਜ਼ਰਾ,,
ਕਦੇ ਔਖਾ ਵਕਤ ਵੀ ਛੇਤੀ ਲੰਘਾਇਆ ਕਰ
ਸੰਧੂਆਂ ਰੋਂਦਿਆਂ ਨੂੰ ਵੀ ਹਸਾਇਆ ਕਰ
ਐ ਵਕਤ —ਐ ਵਕਤ,,,,,,
ਐਨਾ ਵੀ ਨਿਰਮੋਹਾ ਨਾ ਬਣ,,,,
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158
