ਸਿਕੰਦਰ ਦੇ ਵਰਗਾ ਵੀ,
ਵਕਤ ਨੂੰ ਹਰਾ ਨੀ ਸਕਿਆ।
ਵਕਤ ਤੋਂ ਵੱਡਾ ਏਥੇ ਕੋਈ,
ਸ਼ਹਿਨਸ਼ਾਹ ਨੀ ਬਣਿਆ।।
ਲੱਖਾਂ ਹੀ ਤੁਰ ਗਏ ਏਥੋਂ,
ਮੁੜਕੇ ਕੋਈ ਆ ਨੀ ਸਕਿਆ।
ਕੁਦਰਤ ਦਾ ਸਭ ਤੋਂ ਵੱਡਾ,
ਵੈਰੀ ਇਨਸਾਨ ਹੈ ਬਣਿਆ।।
ਮੁਹੱਬਤਾਂ ਦੇ ਫ਼ਲਸਫੇ ਨੂੰ ਏਥੇ,
ਕੋਈ ਸਮਝ ਨੀ ਸਕਿਆ।
ਨਫਰਤਾਂ ਤੇ ਜੰਗਾਂ ਦਾ ਏਥੇ,
ਬੰਦਾ ਹੁਕਮਰਾਨ ਹੈ ਬਣਿਆ।।
ਕੁਦਰਤ ਨੇ ਏਥੇ ਕਿਸੇ ਨਾਲ,
ਕੋਈ ਫ਼ਰਕ ਨੀ ਕਰਿਆ।
ਫੇਰ ਜਾਤਾਂ ਪਾਤਾਂ ਦਾ ਕੋਹੜ
ਬੰਦੇ ਨੂੰ ਕਿਉਂ ਹੈ ਲੱਗਿਆ।।
ਸੱਚੇ ਸੁੱਚੇ ਹਰਫ਼ਾਂ ਨਾਲ ਸੂਦ,
ਵਿਰਕ ਗੀਤ ਹੈ ਘੜਿਆ।
ਸੱਚੀਆਂ ਕਲਮਾਂ ਦਾ ਏਥੇ,
ਕੋਈ ਕਦਰਦਾਨ ਨੀ ਬਣਿਆ।।
ਸਿਕੰਦਰ ਦੇ ਵਰਗਾ ਵੀ,
ਵਕਤ ਨੂੰ ਹਰਾ ਨੀ ਸਕਿਆ।
ਵਕਤ ਤੋਂ ਵੱਡਾ ਏਥੇ ਕੋਈ,
ਸ਼ਹਿਨਸ਼ਾਹ ਨੀ ਬਣਿਆ।।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381