ਸੰਗਤ ਸਿੰਘ ਜੀ ਦੇ ਪਵਿੱਤਰ ਸਰੂਪ ਨੂੰ ਦੈਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨਹੀਂ। ਇਨੇ ਮਹੀਨਿਆ ਤੋਂ ਆਪਣੇ ਬੰਦੇ ਮਰਵਾਉਣ ਤੋਂ ਬਾਅਦ ਗੁਰੂ ਨਾ ਪਕੜਿਆ ਜਾਏ। ਖਿੱਝ ਕੇ ਸਰਹਿੰਦ ਆਇਆਂ ਤੇ ਮੁਰਿੰਡੇ ਤੋਂ ਜਾਨੀ ਤੇ ਮਾਨੀ ਖਾਂ ਨੇ ਖ਼ਬਰ ਦਿੱਤੀ ਸਰਕਾਰ ਇਕ ਖੁਸ਼ਖਬਰੀ ਹੈ। ਜਿਸਨੇ ਤੁਹਾਡੇ ਬੰਦੇ ਤੀਰਾਂ ਨਾਲ ਵਿੰਨਿਆ ਹੈ।ਉਸ ਦੇ ਛੋਟੇ ਬੱਚੇ ਤੇ ਮਾਤਾ ਅਸੀਂ ਮੁਰਿੰਡੇ ਤੋਂ ਲੈ ਕੇ ਆਏ ਹਾਂ। ਵਜ਼ੀਰ ਖਾਂ ਝੂਮ ਉਠਿਆ।
ਹੁਣ ਮੈਂ ਦੇਖਾਂ ਗਾਂ ਗੁਰੂ ਦੇ ਪੁੱਤਰ ਤੇ ਮਾਂ ਗੁਰੂ ਪੁੱਤਰਾਂ ਦੇ ਮੋਹ ਛੱਡਦਾ ਕਿਉਂ ਨਹੀਂ। ਉਹ ਤਾਂ ਪੁੱਤਰਾਂ ਦੀ ਲਾਸ਼ ਦੈਖਕੇ ਕਪੜਾ ਨਹੀਂ ਪਾਣੀ ਦਿੰਦਾ। ਕਹਿੰਦਾ ਮਿੱਟੀ ਹੈ ਮਿੱਟੀ ਨਾਲ ਕੀ ਮੋਹ ਨਹੀਂ।
ਅੱਜ ਤਸੀਹੇ ਸ਼ੁਰੂ ਹੋਏ। ਦੋਹਾਂ ਪੁੱਤਰਾਂ ਦੇ ਤਨ ਢੱਕਣ ਵਾਸਤੇ ਕੋਈ ਕੰਬਲ ਨਹੀਂ। ਠੰਡੇ ਬੁਰਜ ਤੇ ਠੰਡੇ ਫਰਸ਼ ਤੇ ਮਾਂ ਗੁਜਰੀ ਆਪਣੀ ਹਿਕ ਨਾਲ ਲਗਾ ਕੇ ਆਪਣੀ ਗੋਦੀ ਦੀ ਨਿਘ ਵਿਚ ਦੋਹਾਂ ਪੋਤਿਆਂ ਨੂੰ ਲੈਣ ਕੇ ਬੈਠ ਗਈ। ਸ਼ਾਮ ਦਾ ਵੇਲਾ ਠੰਡੀ ਹਵਾ ਚਲੀ ਰਹੀ ਤੇ ਮਾਤਾ ਜੀ ਨੇ ਪਾਠ ਕੀਤਾ ਆਪਣੇ ਕੋਲ ਬਿਠਾਇਆ।
ਉਧਰ ਵਜ਼ੀਰ ਖਾਂ ਕਹਿੰਦਾ ਹੈ
ਪੰਜ ਸਾਲ ਦਾ ਬੱਚਾ ਸੱਤ ਸਾਲ ਦਾ ਬੱਚਾ ਜਦੋਂ ਚਕੌੜਾ ਮਾਰ ਕੇ ਬੈਠੇ ਹੋਣਗੇ ਆਖਰ ਠੰਡੀ ਹਵਾ ਨੇ ਬੁੱਲ ਵੀ ਨੀਲੇ ਕੀਤੇ ਹੋਣ ਗੇ
ਹਵਾ ਨੇ ਹੱਥ ਵੀ ਪਾਰ ਦਿੱਤੇ ਹੋਣਗੇ ਠੰਡੀ ਹਵਾ ਨੇ ਉਸ ਬੁਢੜੀ ਤੇ ਕਹਿਰ ਢਾਇਆ ਹੋਣਾ ਹੈ। ਪਰ ਦਾਦੀ ਨੇ ਬੱਚਿਆਂ ਨੂੰ ਆਖਿਆ ਅਸੀਂ ਹੁਣ ਠੰਡੇ ਬੁਰਜ ਵਿੱਚ ਆਏ ਹਾਂ ਕੱਲ ਨੂੰ ਪਤਾ ਨਹੀਂ ਕੀ ਹੋਣਾ ਹੈ
ਤੁਹਾਡੇ ਵਿਚ ਤੱਤੀ ਤਵੀ ਤੇ ਬੈਠਣਾ ਵਾਲੇ ਦਾ ਖੂਨ ਹੈ। ਤੁਹਾਡੇ ਦਾਦਾ ਗੁਰੂ ਤੇਗ਼ਬਹਾਦਰ ਦਾ ਸਾਇਆ ਹੈ ਇਕ ਗੱਲ ਚੇਤੇ ਰੱਖਣਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੋ। ਫਤਿਹ ਸਿੰਘ ਅੱਗੋਂ ਪਿਆਰ ਨਾਲ ਮੁਸਕਰਾ ਕੇ ਕਹਿੰਦੇ ਹਨ। ਦਾਦੀ ਮਾਂ ਤੂੰ ਬੁਰਜ ਤੋਂ ਖਲੋ ਕੇ ਦੇਖੀਂ। ਚਲਦਾ
ਸੁਰਜੀਤ ਸਾਰੰਗ
੮੧੩੦੬੬੦੨੦੫
ਨਵੀਂ ਦਿੱਲੀ 18