ਇਹ ਕਥਨ ਜੀਵਨ ਦੀ ਗਹਿਰਾਈ ਬਾਰੇ ਦੱਸਦਾ ਹੈ ਅੱਜ ਵਿਗਿਆਨ ਇੰਨੀ ਅੱਗੇ ਵੱਧ ਗਿਆ ਹੈ ਕਿ ਲਗਭਗ ਹਰ ਸਰੀਰਕ ਬਿਮਾਰੀ ਦਾ ਇਲਾਜ ਮਿਲ ਸਕਦਾ ਹੈ। ਪਰ ਮਨ ਦੇ ਵਹਿਮ ਦਾ ਇਲਾਜ ਅਜੇ ਵੀ ਸਭ ਤੋਂ ਔਖਾ ਹੈ। ਜਦ ਮਨੁੱਖ ਦੇ ਵਿਚਾਰਾਂ ਵਿੱਚ ਕੋਈ ਗਲਤ ਧਾਰਨਾ ਜਾਂ ਅੰਧ ਵਿਸ਼ਵਾਸ ਘਰ ਕਰ ਜਾਂਦਾ ਹੈ ,ਤਾਂ ਉਹ ਸੱਚਾਈ ਨੂੰ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ ।ਵਹਿਮ ਮਨੁੱਖ ਦੀ ਸੋਚ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ। ਉਸਨੂੰ ਸਮਝਣ ਤੋਂ ਦੂਰ ਲੈ ਕੇ ਜਾਂਦਾ ਹੈ ।ਇਸ ਕਰਕੇ ਕਈ ਵਾਰ ਗਿਆਨਵਾਨ ਵਿਅਕਤੀ ਆਪਣੇ ਵਹਿਮਾਂ ਵਿੱਚ ਫਸ ਕੇ ਗ਼ਲਤ ਫੈਸਲੇ ਲੈ ਲੈਂਦਾ।ਜਿੱਥੇ ਗਿਆਨ ਤੇ ਸਿੱਖਿਆ ਦੀ ਕਮੀ ਹੁੰਦੀ ਹੈ ਉੱਥੇ ਵਹਿਮ ਆਸਾਨੀ ਨਾਲ ਜਨਮ ਲੈ ਸਕਦਾ। ਪਰ ਮਨ ਦੀ ਬਿਮਾਰੀ ਵਹਿਮ ਹੈ। ਇਸ ਲਈ ਸਾਨੂੰ ਆਪਣੇ ਮਨ ਦੇ ਵਹਿਮਾਂ ਤੋਂ ਮੁਕਤ ਰਹਿਣਾ ਚਾਹੀਦਾ ਹੈ ।ਕਿਉਂਕਿ ਜੇ ਮਨ ਬਿਮਾਰ ਹੋ ਜਾਵੇ ਤਾਂ ਉਸਦਾ ਕੋਈ ਡਾਕਟਰ ਨਹੀਂ ।
ਜਸ਼ਨਦੀਪ ਕੌਰ ,
ਪਿਤਾ ਸ੍ਰ.ਪਰਮਜੀਤ ਸਿੰਘ ,
ਸ਼੍ਰੇਣੀ .ਨੌਵੀਂ
ਸਕੂਲ ਆਫ ਐਮੀਨੈਂਸ ਸੰਗਰੂਰ
