ਦੁਨੀਆਂ ਵਾਲਿਓ ਜੇ ਤੁਸੀਂ ਵਾਤਾਵਰਨ ਬਚਾਉਣਾ
ਤਾਂ ਹਰ ਇੱਕ ਆਦਮ ਨੂੰ ਪੈਣਾ ਰੁੱਖ ਲਗਾਉਣਾ।
ਸਕੂਲਾਂ ਵਿੱਚ ਕੇਵਲ ਵਿਸ਼ੇ ਤੱਕ ਗੱਲ ਨਾ ਸੀਮਿਤ ਰਹੇ
ਰੁੱਖਾਂ ਦਾ ਬਹੁਤ ਮਹੱਤਵ ਹਰ ਇੱਕ ਪ੍ਰਾਣੀ ਕਹੇ।।
ਸਿੱਖਿਆ ਅਦਾਰਿਆਂ ਚ ਰੁੱਖਾਂ ਦਾ ਅਧਿਐਨ ਕਰਾਓ
ਹਰ ਘਰ ਦੇ ਬਾਹਰ ਦੋ ਰੁੱਖਾਂ ਦਾ ਕਾਨੂੰਨ ਬਣਾਓ।
ਰੁੱਖਾਂ ਦੀ ਸ਼ਲਾਘਾ ਵਿੱਚ ਨੰਨੇ ਪੰਛੀ ਕਰਨ ਅਰਜ਼ੋਈ
ਜੇ ਰੁੱਖ ਨਾ ਰਹੇ ਮਿਲਣੀ ਨਾ ਕੁਦਰਤ ਵਿੱਚ ਢੋਈ।।
ਧਰਤ ਤੇ ਜੀਵਨ ਲਈ ਰੁੱਖਾਂ ਦੀ ਹੋਂਦ ਜਰੂਰੀ
ਜਾਣਦੇ ਸਭ ਕੁਝ ਫੇਰ ਵੀ ਬਣਾਈ ਰੁੱਖਾਂ ਤੋਂ ਦੂਰੀ।
ਪਦਾਰਥਵਾਦ ਦੀ ਅੰਨ੍ਹੀ ਦੌੜ ,ਨਾ ਵਾਤਾਵਰਨ ਗਾਲ
ਨਵੇਂ ਰੁੱਖ ਬੇਸ਼ੱਕ ਲਗਾਓ ਪਰ ਪੁਰਾਣੇ ਲਓ ਸੰਭਾਲ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।
