ਕਾਲੀ ਬੋਲ੍ਹੀ ਰਾਤ , ਉੱਤੋਂ
ਪੋਹ ਦਾ ਮਹੀਨਾ ਸੀ।
ਠੰਡੀ ਠੰਡੀ ਸੀਤ ਹਵਾ,
ਠਾਰੀ ਜਾਂਦੀ ਸੀਨਾ ਸੀ।
ਵਾਹਿਗੁਰੂ
ਨਿੱਕੀਆਂ ਮਾਸੂਮ ਜ਼ਿੰਦਾਂ ,
ਨਾਲ ਦਾਦੀ ਮਾਂ ਸੀ।
ਅਣਜਾਣੇ ਰਾਹ ਸੀ, ਨਾ
ਸਰੁੱਖਿਅਤ ਕੋਈ ਥਾਂ ਸੀ।
ਵਾਹਿਗੁਰੂ
ਥੱਕ ਕੇ ਥਕੇਵੇਂ ਨਾਲ ,
ਹੋਏ ਚੂਰ ਚੂਰ ਸੀ।
ਦਾਦੀ ਮਾਂ ਨੂੰ ਪੁੱਛਦੇ ਸੀ,
“ਵਾਟ ਕਿੰਨੀ ਦੂਰ ਸੀ ?”
ਵਾਹਿਗੁਰੂ
ਪੈਰੋਂ ਨੰਗੇ, ਚੋਲੇ ਪਾਟੇ ,
ਭੁੱਖ ਵੀ ਸਤਾਉਂਦੀ ਸੀ।
ਕੋਮਲ ਸੀ ਬਾਲ,ਵਾਟ
ਮੁੱਕਣ ‘ਚ ਨਾ ਆਉਂਦੀ ਸੀ।
ਵਾਹਿਗੁਰੂ
ਸੋਚੋ ! ਉਸ ਵੇਲੇ ਲਾਲਾਂ
ਨਾਲ਼ ਕੀ ਸੀ ਬੀਤ ਦੀ।
ਮਿਸਾਲ ਕਾਇਮ ਕੀਤੀ ਉਹਨਾਂ
ਧਰਮ – ਪ੍ਰੀਤ ਦੀ।
ਵਾਹਿਗੁਰੂ
ਜ਼ੋਰਾਵਰ , ਫਤਿਹ ਸਿੰਘ ,
ਗੁਜਰੀ ਦੇ ਪੋਤੇ ਨੇ।
ਵੇਖਦਾ ਜਹਾਨ ‘ਪੱਤੋ’,
ਨੀਹਾਂ ‘ਚ ਖੜ੍ਹੋਤੇ ਨੇ।
ਬੋਲੇ ਸੋ ਨਿਹਾਲ*
*ਸਤਿ ਸ੍ਰੀ ਆਕਾਲ
ਕਵਿਤਾ,:: ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417
