ਵਿਗਿਆਨ ਵਿਸੇ ਦਾ ਅਰਥ ਵਿਧੀ ਰਾਹੀ ਗਿਆਨ ਦੀ ਪ੍ਰਾਪਤੀ ਹੈ।ਮੈ ਸੁਣਿਆਂ ਮੈ ਭੁੱਲ ਗਿਆ ਮੈ ਵੇਖਿਆ ਮੇਰੇ ਕੁਝ ਕੁ ਯਾਦ ਹੈ ਮੈ ਕਰਕੇ ਵੇਖਿਆ ਮੇਰੇ ਸਭ ਕੁਝ ਯਾਦ ਹੈ।ਭਾਵ ਪ੍ਰਯੋਗ ਕਿਰਿਆ ਕਰਨ ਨਾਲ ਸਦੀਵੀ ਜਿਆਦਾ ਦੇਰ ਤੱਕ ਯਾਦ ਰਹਿੰਦਾ ਹੈ। ਕਿਉਕਿ ਪ੍ਰਯੋਗਾਂ ਦੌਰਾਨ ਸਰੀਰ ਦੀਆ ਸਾਰੀਆ ਗਿਆਨ ਇੰਦਰੀਆ ਕੰਮ ਕਰਦੀਆ ਹਨ। ਵਿਗਿਆਨ ਤੋ ਭਾਵ ਭੋਤਿਕ ਵਿਗਿਆਨ ਰਸਾਇਣਕ ਵਿਗਿਆਨ ਜੀਵ ਵਿਗਿਆਨ ਹੁੰਦਾ ਹੈ।ਵਿਦਿਆਰਥੀ ਇਹਨਾ ਵਿਸ਼ਿਆ ਨੂੰ ਪੜ੍ਹਨ ਦੌਰਾਨ ਪ੍ਰਯੋਗੀ ਪ੍ਰੀਖਿਆ ਵੀ ਦਿੰਦਾ ਹੈ। ਲਿਖਤੀ ਪ੍ਰੀਖਿਆ ਦੇ ਨਾਲ ਇਹਨਾਂ ਵਿਸ਼ਿਆ ਦੀ ਪ੍ਰਯੋਗੀ ਪ੍ਰੀਖਿਆ ਵੀ ਹੁੰਦੀ ਹੈ। ਸਾਰਾ ਸਾਲ ਸੈਸਨ ਦੌਰਾਨ ਦਸਵੀ ਤੱਕ ਦੇ ਵਿਦਿਆਰਥੀ ਵਿਗਿਆਨ ਪ੍ਰਯੋਗਸ਼ਾਲਾ ਵਿਚ ਪ੍ਰਯੋਗ ਕਰਦੇ ਹਨ। ਸਰਕਾਰੀ ਸਕੂਲਾਂ ਵਿੱਚ ਵਿਗਿਆਨ ਪ੍ਰਯੋਗਸ਼ਾਲਾ ਬਣੀਆ ਹੋਈਆ ਹਨ। ਇਹਨਾਂ ਪ੍ਰਯੋਗਸ਼ਾਲਾ ਵਿੱਚ ਵਿਦਿਆਰਥੀ ਆਪਣੇ ਸਾਇੰਸ ਅਧਿਆਪਕਾ ਦੀ ਅਗਵਾਈ ਵਿੱਚ ਪ੍ਰਯੋਗ ਕਰਦੇ ਹਨ। ਮਿਡਲ ਸਕੂਲਾਂ ਵਿੱਚ ਸਾਇੰਸ ਕਾਰਨਰ ਵੀ ਹਨ। ਵਿਦਿਆਰਥੀ ਆਪਣੇ ਹੱਥੀ ਕੰਮ ਕਰਦੇ ਹਨ। ਗਰੁੱਪਾਂ ਵਿੱਚ ਵੀ ਕਿਰਿਆ ਕੀਤੀ ਜਾਦੀ ਹੈ। ਵਿਗਿਆਨ ਨੂੰ ਅਗਲੀਆ ਜਮਾਤਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪਕੜ੍ਹ ਪ੍ਰਯੋਗੀ ਕੰਮ ਵਿੱਚ ਹੋਣੀ ਬਹੁਤ ਜਰੂਰੀ ਹੈ।ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਗਿਆਨੀਆਂ ਦੀਆ ਤਸਵੀਰਾ ਪ੍ਰਦਰਸ਼ਿਤ ਕੀਤੀਆ ਜਾਦੀਆ ਹਨ।ਪ੍ਰਯੋਗੀ ਲਿਸਟ ਲਗਾਈ ਜਾਦੀ ਹੈ। ਬਹੁਤ ਸਾਰੇ ਕਰਵਾਏ ਗਏ ਪ੍ਰਯੋਗ,ਕਿਰਿਆਵਾ ਵੀ ਲਿਸਟਾਂ ਵੀ ਪ੍ਰਦਰਸ਼ਿਤ ਕੀਤੀਆ ਜਾਦੀਆ ਹਨ ਤਾ ਜੋ ਲੈਬ ਵਿਲੱਖਣ ਲੱਗੇ। ਸਾਇੰਸ ਦੇ ਪੀਰੀਅਡ ਹਫਤੇ ਦੌਰਾਨ ਚੁਣਵੇ ਦਿਨਾ ਦੌਰਾਨ ਲਗਾਤਾਰ ਦੋ ਹੁੰਦੇ ਹਨ ਤਾ ਜੋ ਵਿਦਿਆਰਥੀ ਆਪਣੇ ਪ੍ਰਯੋਗ ਲਗਾਤਾਰਤਾ ਅਤੇ ਆਸਾਨੀ ਨਾਲ ਕਰ ਸਕਣ। ਵਿਦਿਆਰਥੀ ਵੀ ਸਾਇੰਸ ਦੇ ਪ੍ਰਯੋਗੀ ਪੀਰੀਅਡ ਦੀ ਉਡੀਕ ਕਰਦੇ ਰਹਿੰਦੇ ਹਨ। ਬਹੁਤ ਸਾਰੇ ਪ੍ਰਸ਼ਨਾ ਦੇ ਜਵਾਬ ਵਿਦਿਆਰਥੀ ਨੂੰ ਲੈਬ ਵਿੱਚ ਮਿਲ ਜਾਦੇ ਹਨ। ਵਿਗਿਆਨ ਸਾਨੂੰ ਸੁੱਧਤਾ ਨਾਲ ਜੋੜ੍ਹਦਾ ਹੈ। ਅੱਜ ਬਹੁਤ ਠੰਡ ਹੈ ।ਵਿਗਿਆਨ ਦਾ ਉਪਕਰਨ ਦੱਸਦਾ ਹੈ ਕਿ ਕਿੰਨੀ ਠੰਡ ਹੈ ਕਹਿਣ ਤੋ ਭਾਵ ਕਿ ਤਾਪਮਾਨ ਕਿੰਨਾ ਹੈ ।ਇਸ ਲਈ ਰੂਮ ਥਰਮਾਮੀਟਰ ਦੀ ਸਹਾਇਤਾ ਨਾਲ ਅਸੀ ਤਾਪਮਾਨ ਦਾ ਸਹੀ ਮਾਪ ਪਤਾ ਕਰ ਸਕਦੇ ਹਾ।ਸਕੂਲੀ ਵਿਦਿਆਰਥੀ ਥਰਮਾਮੀਟਰ ਨਾਲ ਕਿਰਿਆ ਕਰਦੇ ਹਨ। ਪ੍ਰਯੋਗ ਦਾ ਨਾ ਹੈ ਕਿ ਧੁੱਪ ਅਤੇ ਛਾ ਦਾ ਤਾਪਮਾਨ ਪਤਾ ਕਰਨਾ ।ਵਿਦਿਆਰਥੀ ਥਰਮਾਮੀਟਰ ਦੋ ਲੈਦੇ ਹਨ ਇੱਕ ਥਰਮਾਮੀਟਰ ਧੁੱਪ ਵਿੱਚ ਰੱਖਦੇ ਹਨ ਅਤੇ ਇੱਕ ਥਰਮਾਮੀਟਰ ਨੂੰ ਛਾ ਵਿੱਚ ਰੱਖਦੇ ਹਨ।ਇਸਤੋ ਬਾਦ ਅੱਧੇ ਘੰਟੇ ਦੇ ਫਰਕ ਨਾਲ ਪੜ੍ਹਤਾ ਲੈਦੇ ਹਨ ਅਤੇ ਆਪਣੀ ਨੋਟ ਬੁੱਕ ਉੱਪਰ ਨੋਟ ਕਰਦੇ ਹਨ।ਇਸ ਪਰੀਖਣ ਉੱਪਰ ਪੜ੍ਹਤਾ ਰਾਹੀ ਪੜਚੋਲ ਕਰਦੇ ਹਨ ਕਿ ਧੁੱਪ ਦਾ ਤਾਪਮਾਨ ਜਿਆਦਾ ਹੁੰਦਾ ਹੈ ਅਤੇ ਛਾ ਦਾ ਤਾਪਮਾਨ ਘੱਟ ਹੁੰਦਾ ਹੈ।ਮੋਮਬੱਤੀ ਦੀ ਲਾਟ ਦੀ ਕਿਰਿਆ ਵਿਦਿਆਰਥੀ ਬਹੁਤ ਚਾਅ ਨਾਲ ਕਰਦੇ ਹਨ। ਲੈਬ ਵਿੱਚ ਵੀ ਕਰ ਸਕਦੇ ਹਨ। ਆਪਣੇ ਘਰਾ ਵਿੱਚ ਵੀ ਹਨੇਰੇ ਕਮਰੇ ਵਿੱਚ ਸਵਾਤ ਵਿੱਚ ਜਿੱਥੇ ਹਨੇਰਾ ਹੁੰਦਾ ਹੈ ਵਿਦਿਆਰਥੀ ਕਰ ਸਕਦੇ ਹਨ।ਮੋਮਬੱਤੀ ਜਲਾਉਣ ਬਾਦ ਇਸਦੇ ਵੱਖ ਵੱਖ ਹਿੱਸੇ ਵੇਖਣ ਨਾਲ ਵਿਦਿਆਰਥੀ ਮੋਮਬੱਤੀ ਦੇ ਭਾਗਾ ਬਾਰੇ ਚੰਗੀ ਤਰਾ ਸਿੱਖ ਲੈਦੇ ਹਨ।ਘੁਲਣਸੀਲ ਵਸਤੂਆ ਜੋ ਪਾਣੀ ਵਿੱਚ ਘੁਲ ਸਕਦੀਆ ਹਨ ਅਘੁਲਣਸੀਲ ਵਸਤੂਆ ਜੋ ਪਾਣੀ ਵਿੱਚ ਨਹੀ ਘੁਲਦੀਆ। ਇਸ ਲਈ ਵਿਦਿਆਰਥੀਆਂ ਨੂੰ ਦੋ ਕੱਚ ਦੇ ਗਲਾਸ ਵਿੱਚ ਪਾਣੀ ਪਾ ਕਿਰਿਆ ਸਮਝਾਈ ਜਾ ਸਕਦੀ ਹੈ। ਇੱਕ ਕੱਚ ਦਾ ਗਲਾਸ ਲਉ ੳੇੁਸ ਵਿੱਚ ਅੱਧਾ ਗਲਾਸ ਪਾਣੀ ਭਰ ਲਵੋ। ੳੇੁਸ ਵਿੱਚ ਨਮਕ ਪਾਉ ਘੁਲ ਜਾਵੇਗਾ ਖੰਡ ਪਾਉ ਖੰਡ ਘੁਲ ਜਾਵੇਗੀ ਇਹ ਪਾਣੀ ਵਿੱਚ ਘੁਲਣਸੀਲ ਹਨ। ਇਸ ਤਰਾ ਸਰੋ ਦਾ ਤੇਲ ਪਾਉ ਇਹ ਉੱਪਰ ਤੈਰਨ ਲੱਗ ਜਾਵੇਗਾ ਇਹ ਘੁਲੇਗਾ ਨਹੀ । ਇਸ ਤਰਾ ਵਿਦਿਆਰਥੀ ਇਹਨਾ ਕਿਰਿਆਵਾ ਨੂੰ ਵਾਰੋ ਵਾਰੀ ਆਪਣੀ ਸਕੂਲ ਲੈਬ ਜਾ ਘਰਾ ਵਿੱਚ ਕਰਨ।ਲੈਬ ਤੋ ਇਲਾਵਾ ਬਹੁਤ ਸਾਰਾ ਸਾਮਾਨ ਸਾਡੇ ਘਰਾ ਵਿੱਚ ਵੀ ਹੈ ਜਿੱਥੋ ਅਸੀ ਵਿਗਿਆਨ ਦੇ ਬਹੁਤ ਸਾਰੇ ਨਿਯਮ ਬਹੁਤ ਸਾਰੇ ਵਿਚਾਰ ਪ੍ਰੈਕਟੀਕਲ ਸਿੱਖ ਸਕਦੇ ਹਾ। ਇਸ ਲਈ ਜਦੋ ਵੀ ਸਮਾ ਮਿਲੇ ਸਕੂਲੀ ਵਿਦਿਆਰਥੀ ਪ੍ਰਯੋਗੀ ਕੰਮ ਨੂੰ ਪਹਿਲ ਦੇਣ।ਹਾਸਿਆ ਕਿਰਿਆਵਾ ਪ੍ਰਯੋਗਾਂ ਨਾਲ ਵਿਗਿਆਨ ਵਿਸੇ ਦੇ ਨੇੜ੍ਹੇ ਲੱਗਣ।ਪਾਰਦਰਸ਼ੀ ਵਸਤੂਆ ਅਲਪ ਪਾਰਦਰਸ਼ੀ ਅਤੇ ਅਪਾਰਦਰਸ਼ੀ ਵਸਤੂਆ ਹਨ। ਜਿੰਨਾ ਵਿੱਚ ਦੀ ਪ੍ਰਕਾਸ਼ ਲੰਘ ਜਾਦਾ ਹੈ ੳੇਸਨੂੰ ਪਾਰਦਰਸ਼ੀ ਕਹਿੰਦੇ ਹਨ ਜਿੰਨਾ ਵਿਚੋ ਦੀ ਨਹੀ ਲੰਘਦਾ ਅਪਾਰਦਰਸ਼ੀ ਕਹਿੰਦੇ ਹਨ। ਜਿੰਨਾ ਵਿੱਚੋ ਦੀ ਕੁਝ ਲੰਘ ਜਾਦਾ ਹੈ ਕੁਝ ਨਹੀ ਲੰਘਦਾ ਅਲਪ ਪਾਰਦਰਸ਼ੀ ਕਹਿੰਦੇ ਹਨ ।ਇਸ ਕਿਰਿਆ ਨੂੰ ਵੀ ਡਾਰਕ ਰੂਮ ਵਿੱਚ ਕੀਤਾ ਜਾ ਸਕਦਾ ਹੈ।ਇਕ ਬੈਟਰੀ ਲਵੋ ਸੀਸਾ ਲਵੋ ਗੱਤਾ ਲਵੋ ਮੋਮੀਕਾਗਜ ਲਵੋ ਪ੍ਰਕਾਸ ਦੇ ਲੰਘਣ ਨਾਲ ਤੁਸੀ ਵੱਖ ਵੱਖ ਵਰਗਾ ਬਾਰੇ ਚੰਗੀ ਤਰਾ ਪ੍ਰੈਕਟੀਕਲ ਸਿੱਖ ਸਕਦੇ ਹੋ।ਡਾਰਕ ਰੂਮ ਜਾ ਹਨੇਰੇ ਕਮਰੇ ਵਿੱਚ ਇਹ ਕਿਰਿਆ ਕਰਨ ਨਾਲ ਇਸਦੇ ਨਤੀਜੇ ਹੋਰ ਬਿਹਤਰ,ਦਿਲਕਸ਼ ਅਤੇ ਅਜੀਬ ਸਿੱਖੇ ਜਾ ਸਕਦੇ ਹਨ।ਇਸ ਤਰਾ ਚਾਲਕ ਅਤੇ ਰੋਧਕ ਬਾਰੇ ਜਾਣਨ ਲਈ ਵੀ ਛੋਟਾ ਬੱਲਬ ਤਾਰਾ ਸੈਲ ਸਰਕਟ ਬਣਾਉ ਵਿਚਕਾਰ ਚਾਲਕ ਲਗਾਉ ਪੇਚਕਸ ਬਲੇਡ ਆਦਿ ਬੱਲਬ ਜੱਗ ਜਾਵੇਗਾ। ਇਸ ਸਰਕਟ ਵਿੱਚ ਰਬੜ,ਪਲਾਸਟਿਕ ਲਗਾਉ ਬੱਲਬ ਨਹੀ ਜਗੇਗਾ।ਇਸ ਤਰਾ ਵਿਦਿਆਰਥੀ ਇੱਕ ਛੋਟੇ ਜਿਹੇ ਸਰਕਟ ਨਾਲ ਚਾਲਕ ਰੋਧਕ ਬਾਰੇ ਜਾਣ ਸਕਦੇ ਹਨ।ਸੋ ਪਿਆਰੇ ਵਿਦਿਆਰਥੀਉ ਤੁਸੀ ਲੈਬ ਦੇ ਉਪਕਰਨਾ ਰਾਹੀ ਸੀਮਤ ਪ੍ਰਯੋਗ ਸਿੱਖ ਸਕਦੇ ਹੋ। ਸੋ ਕੁਦਰਤ ਇੱਕ ਬਹੁਤ ਵੱਡੀ ਪ੍ਰਯੋਗਸਾਲਾ ਹੈ ਜਿਸ ਉੱਪਰ ਤੁਸੀ ਅਨੇਕਾਂ ਪ੍ਰਯੋਗ ਕਰ ਸਕਦੇ ਹੋ। ਤੁਸੀ ਟੋਭੇ,ਨਹਿਰ ਦੇ ਕਿਨਾਰੇ ਖੜ੍ਹ ੳੇੇੁੇਸ ਅੰਦਰ ਦਰੱਖਤ ਵੇਖ ਸਕਦੇ ਹੋ।ਤੁਸੀ ਧੁੱਪ ਵਿੱਚ ਖੜ੍ਹ ਆਪਣਾ ਪ੍ਰਛਾਵਾ ਵੇਖ ਸਕਦੇ ਹੋ।ਤੁਸੀ ਖੰਭਾ ਨਾਲ ਪੰਛੀਆ ਨੂੰ ਹਵਾ ਵਿੱਚ ਉੱਡਦੇ ਵੇਖ ਸਕਦੇ ਹੋ। ਇਸਤੋ ਇਲਾਵਾ ਤੁਸੀ ਇਸ ਨੇਚਰ ਵਿੱਚ ਅਨੇਕਾ ਪ੍ਰਕਿਰਤੀ ਦੇ ਨਿਯਮ ਵੇਖਦੇ ਹੋ।ਸੋ ਤੁਸੀ ਹਰ ਵਰਤਾਰੇ ਨੂੰ ਕੀ ਕਿਉ ਕਿਵੇ ਦੀ ਕਸਵੱਟੀ ਉੱਪਰ ਸੋਚੋਗੇ।ਵਿਗਿਆਨਕ ਸੋਚ ਵਿਗਿਆਨਿਕ ਵਤੀਰਾ ਅਤੇ ਤਰਕ ਵਾਲੇ ਵਿਲੱਖਣ ਵਿਦਿਆਰਥੀ ਬਣੋਗੇ।ਵਿਗਿਆਨਿਕ ਨਜਰੀਏ ਨਾਲ ਆਪਣੇ ਪੰਜਾਬ ਰਾਜ ਅਤੇ ਭਾਰਤ ਦੇਸ ਦੇ ਲੋਕਾਂ ਦੀ ਸੇਵਾ ਲਈ ਹਮੇਸਾ ਤਤਪਰ ਰਹੋਗੇ।
-ਬਰਜਿੰਦਰ ਪਾਲ ਸਿੰਘ ਧਨੌਲਾ
ਪੀ.ਈ.ਐਸ-1
ਸਰਕਾਰੀ ਰਾਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕ
ਉੱਪ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ
ਦਫਤਰ ਡੀ.ਈ.ੳ.(ਸਸ) ਤੀਸਰੀ ਮੰਜਿਲ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ
ਮੋਬਾਈਲ ਨੰਬਰ 9815516435
ਈ. ਮੇਲ ਦਰਬੳਰਜਨਿਦੲਰ57ੑਗਮੳਲਿ.ਚੋਮ