ਵਿਜੇਤਾ ਭਾਰਦਵਾਜ ਇੱਕ ਵਿਲੱਖਣ ਸਖਸ਼ੀਅਤ ਦੀ ਮਾਲਕ ਕਾਵਿ ਜਗਤ ਵਿੱਚ ਨਵੀਆਂ ਪੁਲਾਘਾਂ ਪੁੱਟਣ ਵਾਲੀ ਕਵਿਤਰੀ ਹੈ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਜਨਰਲ ਸਕੱਤਰ , ਮਹਿਕ ਪੰਜਾਬ ਦੀ ਸਹਿ ਸੰਚਾਲਕ ਅਤੇ ਪੰਜਾਬੀ ਸਾਹਿਤ ਸਭਾ, ਪਟਿਆਲਾ ਦੀ ਜਨਰਲ ਸਕੱਤਰ ਵੱਜੋਂ ਵੀ ਸੇਵਾ ਨਿਭਾ ਰਹੀ ਹੈ। ਇਸ ਕਵਿਤਰੀ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਵੇਖਦੇ ਹੋਏ ਅਤੇ ਬਹੁਪੱਖੀ ਪ੍ਰਤਿਭਾ ਨੂੰ ਵੇਖਦੇ ਹੋਏ ਲਿਖਾਰੀ ਸਭਾ, ਬਰਨਾਲਾ ਵੱਲੋਂ ਪੀ੍ਤਮ ਸਿੰਘ ਰਾਹੀ ਸਮਾਗਮ ਵਿੱਚ ਇਸ ਕਵਿਤਰੀ ਨੂੰ ਨਵ ਪ੍ਰਤਿਭਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਹੁਣ ਤੱਕ ਇਸ ਦੇ ਤਿੰਨ ਕਾਵਿ ਸੰਗ੍ਰਹਿ ਸਾਹਿਤ ਦੀ ਝੋਲੀ ਪੈ ਚੁੱਕੇ ਹਨ। ਕਾਸ਼! ਮੇਰੇ ਵੀ ਖੰਭ ਹੁੰਦੇ, ਨਵੇਂ ਅੰਬਰ ਤੋਂ ਅਤੇ ਸਮੇਂ ਦੇ ਨੈਣਾਂ ‘ਚੋਂ , ਇਸ ਤੋਂ ਇਲਾਵਾ ਦੋ ਹਿੰਦੀ ਦੇ ਸਾਂਝੇ ਕਾਵਿ ਸੰਗ੍ਰਹਿ ਵਿੱਚ ਵੀ ਇਨ੍ਹਾਂ ਦੀਆਂ ਕਵਿਤਾਵਾਂ ਛੱਪ ਚੁੱਕੀਆਂ ਹਨ। ਇੱਕ ਸਾਂਝੇ ਲੇਖ ਸੰਗ੍ਰਹਿ ਵਿੱਚ ਵੀ ਇਨ੍ਹਾਂ ਦੇ ਲੇਖ ਛੱਪ ਚੁੱਕੇ ਹਨ। ਸਮੇਂ ਸਮੇਂ ਤੋਂ ਵੱਖ ਵੱਖ ਸਭਾਵਾਂ ਵੱਲੋਂ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਸੰਵੇਦਨਸ਼ੀਲ ਕਵਿਤਰੀ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਮਹਿਕ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਦਿਲ ਤੋਂ ਸਤਿਕਾਰ ਅਤੇ ਮੁਬਾਰਕਾਂ ਤੇ ਦੁਆਵਾਂ ।

ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾ ।