ਹੋਵੇ ਜਿਸ ਕੋਲ ਵਿਦਿਆ ਦਾ ਧਨ,
ਉਸ ਦਾ ਯਾਰੋ, ਕਦੇ ਨਾ ਭਟਕੇ ਮਨ।
ਵੰਡਦਾ ਜਾਵੇ ਉਹ ਇਸ ਨੂੰ ਜਿਵੇਂ, ਜਿਵੇਂ,
ਇਹ ਵਧਦਾ ਜਾਵੇ ਯਾਰੋ, ਤਿਵੇਂ, ਤਿਵੇਂ।
ਇਸ ਧਨ ਵਾਲਾ ਕਦੇ ਨਾ ਧੋਖਾ ਖਾਵੇ,
ਉਸ ਨੂੰ ਵੇਖ ਹਰ ਕੋਈ ਸੀਸ ਝੁਕਾਵੇ।
ਇਸ ਧਨ ਵਾਲਾ ਹਰ ਦੁੱਖ ਹੱਸ ਕੇ ਸਹੇ,
ਨਿਰਾਸ਼ਾ ਦੀ ਨਦੀ ‘ਚ ਉਹ ਕਦੇ ਨਾ ਵਹੇ।
ਇਸ ਧਨ ਵਾਲਾ ਕਦੇ ਨਾ ਭੁੱਖਾ ਮਰੇ,
ਉਹ ਸੁੱਕੇ ਬਾਗਾਂ ਨੂੰ ਵੀ ਹਰੇ ਕਰੇ।
ਇਸ ਧਨ ਵਾਲਾ ਸੱਚੇ ਦਾ ਮਿੱਤਰ,
ਉਹ ਝੂਠੇ ਨੂੰ ਝੱਟ ਛੱਡ ਹੋਵੇ ਤਿੱਤਰ।
ਇਸ ਧਨ ਵਾਲਾ ਕਦੇ ਨਾ ਹਿੰਮਤ ਹਾਰੇ,
ਉਹ ਆਪ ਤਰੇ, ਹੋਰਾਂ ਨੂੰ ਵੀ ਤਾਰੇ।
ਪਰ ਇਹ ਧਨ ‘ਮਾਨਾ’ ਮਿਲਦਾ ਉਸ ਨੂੰ,
ਇਸ ਨੂੰ ਪਾਣ ਦੀ ਲੱਗ ਜਾਵੇ ਚੇਟਕ ਜਿਸ ਨੂੰ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ 9915803554
