ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰ ਉਪਦੇਸ਼ ਵਸ ਜਾਂਦਾ ਹੈ। ਉਸ ਨੂੰ ਜਲ ਨਹੀਂ ਡੋਬਦਾ, ਚੋਰ ਉਹ ਪਾਸੋਂ ਸ਼ੁਭ ਗੁਣਾਂ ਦਾ ਧਨ ਨਹੀਂ ਚੁਰਾ ਸਕਦਾ ਅੱਗ ਸਾੜ ਨਹੀਂ ਸਕਦੀ।
ਗੁਰਸਿੱਖਾਂ ਦੀ ਸੁਰਤ ਜਦੋਂ ਗੁਰੂ ਸ਼ਬਦ ਅੰਦਰ ਲੀਨ ਹੁੰਦੀ ਹੈ। ਉਨ੍ਹਾਂ ਉਪਰ ਅੱਗ,ਪਾਣੀ ਤੇ ਹੋਰ ਐਸਾ ਕੁਝ ਅਸਰ ਹੀ ਨਹੀਂ ਕਰਦਾ। ਉਨ੍ਹਾਂ ਦੇ ਗੁਰ ਸ਼ਬਦ ਦੀ ਕਮਾਈ ਦੁਆਰਾ ਅੰਦਰੋਂ ਅਵਗੁਣ ਮਿੱਟੀ ਜਾਂਦੇ ਹਨ।
ਕੁਦਰਤ ਭਗਤ ਨਾਲ ਇਕਸੁਰ ਹੋ ਜਾਂਦੀ ਹੈ। ਪਰਮਾਰਥ ਦੀਆਂ ਪੌੜੀਆਂ ਚੜ੍ਹਦਿਆਂ ਇਕ ਐਸਾ ਪੜਾਅ ਆਉਂਦਾ ਹੈ। ਜਿਥੇ ਸਾਰੀ ਕੁਦਰਤ ਮਿੱਤਰ ਬਣ ਜਾਂਦੀ ਹੈ।ਅੱਗ ਸਾੜਦੀ ਨਹੀਂ ਸਗੋਂ ਪਾਲਦੀ ਹੋ। ਪਾਣੀ ਡੋਬਦਾ ਨਹੀਂ ਸਗੋਂ ਸਹਾਇਕ ਬਣ ਜਾਂਦਾ ਹੈ। ਗੁਰੂ ਘਰ ਅੰਦਰ ਪ੍ਰਮਾਣਿਕ ਸਾਖੀਆਂ ਬਹੁਤ ਹਨ।
ਮੈਂਬਰ
ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18