ਵੇਹੜੇ ਵਿੱਚ ਕ੍ਹੰਧ ਕ੍ਹਡਾਤੀ
ਪੈਲ਼ੀ ਵਿੱਚ ਵੰਡ ਪਵਾਤੀ
ਸ਼ਰੀਕਾਂ ਨੇ ਤੀਲੀ ਲਾਤੀ
ਵਸਦੇ ਅਸੀਂ ਉਜੜ ਗਏ
ਘਰ ਵਾਲੀ ਅੱਗੇ ਬੋਲਣ ਲਾਤੀ
ਰੋਜੀ ਰੋਟੀ ਵੱਖੋ ਵੱਖ ਕਰਵਾਤੀ
ਸ਼ਰੀਕਾਂ ਨੇ ਤੀਲੀ ਲਾਤੀ
ਵਸਦੇ ਅਸੀਂ ਉਜੜ ਗਏ
ਘਰ ਦੇ ਵਿੱਚ। ਪੰਚਾਇਤ ਬ੍ਹਿਠਾਤੀ
ਪੁੱਠੀ ਲੱਗਦਾ ਹੈ ਕੋਈ ਭਿੱਤ ਪ੍ਹੜਾਤੀ
ਸ਼ਰੀਕਾਂ ਨੇ ਤੀਲੀ ਲਾਤੀ
ਵਸਦੇ ਅਸੀਂ ਉਜੜ ਗਏ
ਸਿੱਧੂ ਮਿੱਟੀ ਵਿੱਚ ਸ਼ਾਨ ਮਿਲਾਤੀ
ਪਿੰਡ ਵਿੱਚ ਨੀਵੀਂ ਧੌਂਨ ਕਰਾਤੀ
ਸ਼ਰੀਕਾਂ ਨੇ ਤੀਲੀ ਲਾਤੀ
ਵਸਦੇ ਅਸੀਂ ਉਜੜ ਗਏ
ਅਮਰਜੀਤ ਸਿੰਘ, ਸਿੱਧੂ,ਬਠਿੰਡਾ
9464073505