ਪੰਜਾਬ ਅੰਦਰ ਰੋਜ਼ਾਨਾ ਅਨੇਕਾਂ ਸੜਕ ਦੁਰਘਟਨਾਵਾਂ ਹੋਣ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ । ਇਸ ਲਈ ਕਈ ਕਾਰਨ ਹਨ ਜਿਨ੍ਹਾਂ ਵਿਚ ਸੜਕਾਂ ਦੀ ਖ਼ਸਤਾ ਹਾਲਤ ਵੀ ਸ਼ਾਮਿਲ ਹੈ। ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਸ਼ਹੀਦੀ ਦਿਹਾੜੇ ਤੇ ਸਿਜਦਾ ਕਰਨ ਲੱਖਾਂ ਦੀ ਗਿਣਤੀ ਵਿਚ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਆਉਦੀਆਂ ਹਨ। ਇਸ ਪਵਿੱਤਰ ਧਰਤੀ ਨੂੰ ਆਲੇ ਦੁਆਲੇ ਦੀਆਂ ਜੋੜਦੀਆਂ ਸੜਕਾਂ ਦੀ ਹਾਲਤ ਤਰਸਯੋਗ ਹੈ। ਰਾਜਧਾਨੀ ਨੂੰ ਜਾਂਦੀ ਮੇਨ ਸੜਕ ਚੂੰਨੀ, ਲਾਂਡਰਾਂ ਵਾਲੀ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਸ਼ਹੀਦੀ ਦਿਹਾੜੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੰਗਤਾਂ ਦੀ ਆਮਦ ਹੋਰ ਵਧੇਰੇ ਹੋ ਜਾਂਦੀ ਹੈ ਪਰ ਇਸ ਸੜਕ ਦੀ ਹਾਲਤ ਬਹੁਤ ਮੰਦੀ ਹੈ, ਥਾਂ ਥਾਂ ਸੜਕ ਟੁੱਟੀ ਹੋਈ ਹੈ, ਡੂੰਘੇ ਖੱਡੇ ਹਾਦਸਿਆਂ ਨੂੰ ਸੱਦਾ ਦੇਣ ਲਈ ਕੋਈ ਕਸਰ ਨਹੀਂ ।
ਛੱਡਦੇ। ਸ਼ਹੀਦੀ ਦਿਹਾੜੇ ‘ਚ ਥੋੜਾ ਸਮਾਂ ਰਹਿ ਗਿਆ ਹੈ ਸੋ ਸੰਗਤਾਂ ਦੀ ਸਹੂਲਤ ਲਈ ਤੁਰੰਤ ਸੜਕ ਦੀ ਮੁਰੰਮਤ ਕਰਨ ਲਈ ਸਰਕਾਰ ਕਾਰਵਾਈ ਕਰੇ ।
ਮੇਜਰ ਸਿੰਘ ਨਾਭਾ
