ਹਰ ਸਾਲ ਸਾਲਾਨਾ ਸਕੂਲੀ ਬੋਰਡ ਪ੍ਰੀਖਿਆਵਾ ਪੰਜਵੀ ਅੱਠਵੀ ਦਸਵੀ ਅਤੇ ਬਾਰਵੀ ਦੀਆ ਤਰੀਕਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋ ਅਨਾਊਸ ਪ੍ਰਕਾਸ਼ਿਤ ਕੀਤੀਆ ਜਾਦੀਆ ਹਨ। ਉਹਨਾ ਦਿਨਾ ਦੌਰਾਨ ਹਰ ਵਿਦਿਆਰਥੀ ਆਪਣਾ ਧਿਆਨ ਪੜ੍ਹਾਈ ਵੱਲ ਵਧੇਰੇ ਕੇਦਰਿਤ ਕਰਦਾ ਹੈ।ਬਹੁਤ ਸਾਰੇ ਵਿਦਿਆਰਥੀ ਆਪਣੇ ਘਰ ਦੇ ਕੰਮਾ ਵਿੱਚ ਸਕੂਲ ਸਮੇ ਤੋ ਬਾਦ ਹੱਥ ਵਟਾਉਦੇ ਹਨ। ਵਿਸੇਸ ਤੌਰ ਤੇ ਲੜ੍ਹਕੇ ਜਿਵੇ ਖੇਤੀਬਾੜ੍ਹੀ ਦੇ ਕੰਮਾ ਵਿੱਚ ਪਾਣੀ ਲਗਾਉਣਾ ਬੇਲੋੜ੍ਹੇ ਘਾਹ ਨੂੰ ਫਸਲ ਵਿੱਚੋ ਕੱਢਨਾ ਪੱਠੇ ਖੇਤ ਵਿੱਚੋ ਲਿਆਉਣਾ ਟੋਕਾ ਕਰਨਾ ,ਖੇਤ ਰੋਟੀ ਲਿਜਾਣਾ ਆਦਿ ਹੱਥ ਵਟਾਉਦੇ ਹਨ। ਲੜ੍ਹਕੀਆ ਘਰਾ ਦੇ ਕੰਮਾ ਸਫਾਈ ਖਾਣਾ ਬਣਾਉਣਾ ਧਾਰਾ ਕੱਢਨਾ ਪਾਥੀਆਂ ਪੱਥਨਾ ਆਦਿ ਘਰਦਿਆ ਦੀ ਮੱਦਦ ਕਰਦੇ ਹਨ।ਪਰ ਪੇਪਰਜ ਦੇ ਦਿਨਾ ਦੌਰਾਨ ਮਾਤਾ ਪਿਤਾ ਵੀ ਵਿਦਿਆਰਥੀਆਂ ਨੂੰ ਜਿਆਦਾ ਸਮਾ ਪੜ੍ਹਨ ਲਈ ਹੀ ਪ੍ਰੇਰਿਤ ਅਤੇ ਉਤਸਾਹਿਤ ਕਰਦੇ ਹਨ।ਇਹਨਾ ਦਿਨਾ ਦੌਰਾਨ ਵਿਦਿਆਰਥੀ ਪੂਰਾ ਮਨ ਵਧੇਰੇ ਸਮਾ ਲਗਾ ਪੜ੍ਹਦੇ ਹਨ ।ਮਾਪਿਆਂ ਨੂੰ ਵੀ ਧਿਆਨ ਦੇਣ ਦੀ ਲੋੜ੍ਹ ਹੈ।ਰਾਤ ਨੂੰ ਜਿੰਨਾ ਸਮਾ ਬੱਚੇ ਪੜ੍ਹਦੇ ਹਨ ਉਹਨਾ ਸਮਾ ਮਾਪੇ ਜਰੂਰ ਜਾਗਦੇ ਰਹਿਣ।ਮਾਤਾਵਾ ਸਬਜੀ ਦਾ ਕੱਟਣਾ, ਸਾਗ ਦਾ ਚੀਰਨਾ ਬੁਨਣਾ ਆਦਿ ਕੰਮ ਕਰ ਸਕਦੇ ਹਨ।ਪਿਤਾ ਆਪਣਾ ਕੰਮ ਅਖਬਾਰ ਪੜ੍ਹਨਾ ਕਿਤਾਬ ਪੜ੍ਹਨਾ,ਆਪਣੇ ਕੰਮਾਂ ਵਿੱਚ ਬਿਜੀ ਹੋਣ ਬਾਦ ਸਮਾ ਕੱਢ ਸਕਦੇ ਹਨ।ਇਸ ਨਾਲ ਸਕੂਲੀ ਵਿਦਿਆਰਥੀਆਂ ਦਾ ਹੋਰ ਹੋਸਲਾ ਵਧੇਗਾ।ਮਾਪਿਆ ਵੱਲੋ ਸਵੇਰ ਸਮੇ ਚਾਹ ਪਾਣੀ ਦਿੱਤਾ ਜਾਵੇ ਤਾ ਉਹੀ ਸਮਾ ਵਿਦਿਆਰਥੀ ਆਪਣੀ ਪੜ੍ਹਾਈ ਵਾਲ ਲਗਾ ਦੇਵੇਗਾ। ਸਵੇਰ ਸਮੇ ਦਿਮਾਗ ਦੀ ਤਾਜਗੀ ਹੁੰਦੀ ਹੇ। ਸਵੇਰ ਦੇ ਸਮੇ ਪੇਪਰਜ ਦਾ ਕੀਤਾ ਹੋਇਆ ਅਭਿਆਸ ਚੰਗੇ ਨੰਬਰ ਪ੍ਰਾਪਤ ਕਰਨ ਦਾ ਚੰਗਾ ਸੁਭਾਗ ਪ੍ਰਾਪਤ ਕਰਦਾ ਹੈ।ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਇਹਨਾ ਦਿਨਾ ਦੋਰਾਨ ਵਿਦਿਆਰਥੀਆਂ ਦੀ ਹਰ ਪੱਖੋ ਮੱਦਦ ਕਰਨੀ ਚਾਹੀਦੀ ਹੈ। ਜੇਕਰ ਕੋਈ ਪ੍ਰੋਗਰਾਮ ਜਿਵੇ ਵਿਆਹ,ਜਾਗੋ ,ਪਾਠ,ਜਨਮ ਦਿਨ ਜਾ ਕੋਈ ਖੁਸ਼ੀ ਦਾ ਪ੍ਰੋਗਰਾਮ ਆਦਿ ਹੈ ਤਾ ਧੁਨੀ ਦੀ ਆਵਾਜ ਆਪਣੇ ਘਰ ਤੱਕ ਹੀ ਸੀਮਤ ਹੋਣੀ ਚਾਹੀਦੀ ਹੈ ਤਾ ਜੋ ਪੜ੍ਹਨ ਵੱਲੇ ਵਿਦਿਆਰਥੀ ਨੂੰ ਕੋਈ ਔਕੜ ਪੇਸ਼ ਨਾ ਆਵੇ।ਵਿਦਿਆਰਥੀਆਂ ਦੀ ਪੇਪਰਾ ਵਿੱਚ ਸਫਲਤਾ,ਚੰਗੇ ਨੰਬਰਾ ਦੀ ਪ੍ਰਾਪਤੀ ਜਿੱਥੇ ਵਿਦਿਆਰਥੀਆਂ ਦੀ ਮਿਹਨਤ ਦਾ ਫਲ ਹੈ ਉੱਥੇ ਮਾਪਿਆਂ ਦਾ ਵੀ ਯੋਗਦਾਨ ਹੁੰਦਾ ਹੈ।ਇਹਨਾ ਦਿਨਾ ਦੌਰਾਨ ਵਿਦਿਆਰਥੀਆਾਂ ਨੂੰ ਆਪਣੀ ਸਿਹਤ ਦਾ ਵਿਸੇਸ ਧਿਆਨ ਦੇਣਾ ਚਾਹੀਦਾ ਹੈ ਇਹਨਾ ਦਿਨਾ ਦੌਰਾਨ ਮਾਪੇ ਵੀ ਵਿਦਿਆਰਥੀਆਂ ਦੀ ਡਾਈਟ ਦਾ ਵਿਸੇਸ ਧਿਆਨ ਦੇਣ।ਜੇਕਰ ਸਰੀਰ ਤੰਦਰੁਸਤ ਹੈ ਤਾ ਪੜ੍ਹਨ ਨੂੰ ਵਧੇਰੇ ਦਿਲ ਕਰਦਾ ਹੈ।ਸਭ ਤੋ ਵਿਸੇਸ ਹੈ ਘਰ ਵਿੱਚ ਖੁਸ਼ੀਆ ਵਾਲਾ ਵਾਤਾਵਰਣ ਹੋਣਾ ਚਾਹੀਦਾ ਹੈ।ਸਖਤ ਮਿਹਨਤ ਕਰ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਲ ਦਰਜ ਕਰਵਾ ਸਕਦੇ ਹੋ। ਤੁਹਾਨੂੰ ਨਤੀਜਾ ਇੱਕ ਦਿਨ ਪਹਿਲਾ ਪਤਾ ਲੱਗ ਜਾਵੇਗਾ। ਤੁਹਾਡੀ ਅਖਬਾਰ ਵਿੱਚ ਫੋਟੋ ਲੱਗ ਜਾਵੇਗੀ । ਤੁਹਾਡੇ ਸਕੂਲ ਮੁਖੀ ਜਮਾਤ ਇੰਚਾਰਜ ਵਿਸਾ ਅਧਿਆਪਕ ਤੁਹਾਡੀ ਇਸ ਪ੍ਰਾਪਤੀ ਕਾਰਨ ਤੁਹਾਡੇ ਘਰ ਆ ਤੁਹਾਨੂੰ ਮੁਬਾਰਕਵਾਦ ਦੇਣਗੇ ਅਤੇ ਤੁਹਾਡਾ ਮੂੰਹ ਮਿੱਠਾ ਕਰਵਾਉਣਗੇ। ਤੁਹਾਡੇ ਸਾਰੀ ਉਮਰ ਮੈਰਿਟ ਵਾਲੀ ਕਲਗੀ ਸਜੀ ਰਹੇਗੀ।ਪ੍ਰੀਖਿਆਵਾ ਦੀ ਤਿਆਰੀ ਹਮੇਸਾ ਤਣਾਅ ਮੁਕਤ ਹੋ ਕਰੋ।ਤੁਸੀ ਸਾਰੀ ਉਮਰ ਪ੍ਰੀਖਿਆਵਾ ਦੇਣੀਆ ਹਨ।ਜਿੰਦਗੀ ਦੀ ਹਰ ਘੜ੍ਹੀ ਪ੍ਰੀਖਿਆ ਹੀ ਹੈ।ਲੋੜੀਦੀ ਨੀਦ ਵੀ ਪੇਪਰਜ ਦੇ ਦਿਨਾ ਦੌਰਾਨ ਜਰੂਰੀ ਹੈ।ਹਮੇਸਾ ਇਹੀ ਸੋਚੋ ਕਿ ਮੈ ਸਭ ਤੋ ਵਧੀਆ ਵਿਦਿਆਰਥੀ ਹੈ। ਮੈਨੰ੍ਹ ਲਿਖਦੇ ਲਿਖਦੇ ਯਾਦ ਆ ਰਿਹਾ ਕਿ ਜਿਸ ਦਿਨ ਮੇਰੇ ਸਲਾਨਾ ਪੇਪਰਜ ਦੀ ਸੁਰੁਆਤ ਹੁੰਦੀ ਸੀ ਤਾ ਉਸ ਦਿਨ ਮੇਰੇ ਪਿਤਾ ਸ. ਹਰਦੇਵ ਸਿੰਘ ਗਿਆਨੀ ਟੀਚਰ ਅਤੇ ਮਾਤਾ ਸ੍ਰੀਮਤੀ ਨਰੰਜਨ ਕੌਰ ਮੈਨੂੰ ਮਿੱਠੇ ਚੋਲ ਬਣਾ ਖਵਾਉਦੇ ਸਨ ਜਿੰਨਾ ਦੀ ਅਸੀਰਵਾਦ ਸੁਭ ਕਾਮਨਾਵਾ ਸਦਕਾ ਮੈ ਅੱਜ ਜਿਲ੍ਹਾ ਬਰਨਾਲਾ ਵਿੱਚ ਉੱਪ ਜਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਵਿਖੇ ਡਿਊਟੀ ਨਿਭਾ ਰਿਹਾ ਹੈ।ਬੋਰਡ ਦੀਆ ਪ੍ਰੀਖਿਆਵਾ ਦਾ ਸੈਟਰ ਸੈਲਫ ਨਹੀ ਹਨ। ਵਿਦਿਆਰਥੀ ਲਾਗਲੇ ਸਕੂਲਾ ਵਿੱਚ ਪੇਪਰ ਦੇਣ ਜਾਦੇ ਹਨ।ਜਾਣ ਸਮੇ ਟਰੈਫਿਕ ਨਿਯਮਾ ਦੀ ਪਾਲਨਾ ਅਤੇ ਸੁਰੱਖਿਆ ਦਾ ਧਿਆਨ ਬੇਹੱਦ ਜਰੂਰੀ ਹੈ। ਸੋ ਹੇਠ ਲਿਖੇ ਅਨੁਸਾਰ ਧਿਆਨ ਦੇਣ ਨਾਲ ਕਾਰਗੁਜਾਰੀ ਹੋਰ ਬੇਹਤਰ ਬਣਾਈ ਜਾ ਸਕਦੀ ਹੇ;
1-ਪੇਪਰਜ ਦੇ ਦਿਨਾ ਛੁੱਟੀਆ ਦੌਰਾਨ ਵਧੇਰੇ ਅਭਿਆਸ ਕੀਤਾ ਜਾਵੇ।
2-ਅਲੱਗ ਕਮਰੇ ਵਿੱਚ ਪੜ੍ਹਿਆ ਜਾਵੇ। ਰੀਡਿੰਗ ਸੈਲ ਵਿੱਚ ਹੀ ਤਿਆਰੀ ਕੀਤੀ ਜਾਵੇ।
3-ਰੀਡਿੰਗ ਸੈਲ ਵਿੱਚ ਡੇਟ ਸੀਟ ਪ੍ਰਦਰਸ਼ਿਤ ਕਰ ਲਈ ਜਾਵੇ।
4-ਮਾਪਿਆ ਦੀਆ ਸੁਭ ਕਾਮਨਾਵਾ,ਅਸੀਸਾ ਬਹੁਤ ਜਰੁਰੀ ਹਨ
5-ਅਧਿਆਪਕ ਦੀ ਸਾਬਾਸ ਹੋਰ ਕਾਰਜਕੁਸਲਤਾ ਵਧਾਉਦੀ ਹੈ।
6-ਰੋਲ ਨੰਬਰ ਸਲਿੱਪ,ਪਛਾਣ ਪੱਤਰ ਪ੍ਰੀਖਿਆ ਕੇਦਰ ਵਿੱਚ ਲਿਜਾਣਾ ਅਤਿ ਜਰੂਰੀ ਹੈ।
7-ਪੇਪਰਜ ਦੌਰਾਨ ਆਪਣੀ ਹਾਜਰੀ ਦਸਖਤ ਆਪਣੇ ਕਾਲਮ ਵਿੱਚ ਹੀ ਬਹੁਤ ਧਿਆਨ ਨਾਲ ਭਰੋ।
8-ਸੁਪਰਵਾਈਜਰ ਦੀ ਹਰ ਗੱਲ ਧਿਆਨ ਨਾਲ ਸੁਣੋ
9-ਪ੍ਰਸ਼ਨ ਪੱਤਰ ਉੱਪਰ ਸਭ ਤੋ ਪਹਿਲਾ ਆਪਣਾ ਬੋਰਡ ਰੋਲ ਨੰਬਰ ਲਿਖਿਆ ਜਾਵੇ।
10-ਪ੍ਰੀਖਿਆਂ ਦੌਰਾਨ ਪ੍ਰਸ਼ਨ ਪੱਤਰ ਨੂੰ ਚੰਗੀ ਤਰਾ ਅਤੇ ਵਾਰ ਵਾਰ ਪੜ੍ਹੋ।
11-ਪ੍ਰਸ਼ਨ ਪੱਤਰ ਉੱਪਰ ਕੋਈ ਵੀ ਸਵਾਲ ਹੱਲ ਨਾ ਕਰੋ।ਪ੍ਰਸਨ ਪੱਤਰ ਨੂੰ ਸਾਫ ਰੱਖੋ।
12-ਉੱਤਰ ਪੱਤਰੀ ਉੱਪਰ ਸਾਰੇ ਕਾਲਮ ਸਾਫ ਭਰੋ। ਜੇਕਰ ਕੋਈ ਪਤਾ ਨਾ ਲੱਗੇ ਤਾ ਡਿਊਟੀ ਵਾਲੇ ਅਧਿਆਪਕ ਪਾਸੋ ਅਗਵਾਈ ਲੈ ਲਈ ਜਾਵੇ।
13-ਕੇਦਰ ਵਿੱਚ ਆਪਣੀ ਸੀਟ ਜਿੱਥੇ ਅਲਾਟ ਕੀਤੀ ਗਈ ਹੈ ਉਸ ਸਥਾਨ ਉੱਪਰ ਹੀ ਬੈਠੋ।
14-ਪੇਪਰ ਦੌਰਾਨ ਆਪਣਾ ਹਾਰਡ ਬੋਰਡ ਫੱਟਾ ਜਰੂਰ ਨਾਲ ਲਿਜਾਉ।
15-ਵਧੀਆ ਪੈਨ ਜੋ ਪਹਿਲਾ ਤੁਸੀ ਘਰੇ ਚਲਾਏ ਹੋਣ ਉਹਨਾ ਨੂੰ ਇੱਕ ਤੋ ਵੱਧ ਗਿਣਤੀ ਵਿੱਚ ਪ੍ਰੀਖਿਆ ਕੇਦਰ ਵਿੱਚ ਲਿਜਾਉ।
16-ਵਿਸੇਸ ਪੇਪਰ ਦੌਰਾਨ ਸਾਇੰਸ ਹਿਸਾਬ ਆਦਿ ਜੁਮੈਟਰੀ ਬਾਕਸ ਕਿੱਟ ਪੂਰੀ ਲਿਜਾਉ।
17-ਸ਼ਕਲਾ ਬਣਾਉਣ ਲਈ ਸਾਫ ਘੜੀ ਪੈਨਸਿਲ,ਆਦਿ ਦੀ ਵਰਤੋ ਕਰੋ।
18- ਉਤਰ ਕਾਪੀ ਉੱਪਰ ਪ੍ਰਸ਼ਨਾ ਦੇ ਅੰਕ ਉੱਤਰ ਨੰਬਰ ਜਰੂਰ ਪਾਉ ਤਾ ਜੋ ਪੇਪਰ ਦੇ ਮੁਲਾਕਣ ਦੌਰਾਨ ਪੇਪਰ ਮਾਰਕ ਕਰਨ ਵਾਲੇ ਅਧਿਆਪਕ ਨੂੰ ਨੰਬਰ ਦੇਣ ਵਿੱਚ ਕੋਈ ਦਿੱਕਤ ਨਾ ਆਵੇ।
19-ਪੇਪਰਜ ਦੌਰਾਨ ਪੂਰਾ ਸਮਾ ਪ੍ਰੀਖਿਆ ਕੇਦਰ ਵਿੱਚ ਰਹਿਣ।
20-ਉੱਤਰ ਕਾਪੀ ਉੱਪਰ ਸਾਫ ਸਾਫ ਪੇਪਰ ਹੱਲ ਕਰੋ।ਕਟਿੰਗ ਬਿਲਕੁਲ ਨਾ ਕਰੋ।ਕਈ ਪੇਪਰਜ ਵਿੱਚ ਸੁੰਦਰ ਲਿਖਾਈ ਦੇ ਵੀ ਨੰਬਰ ਹਨ।
21-ਪੇਪਰ ਸੁਰੂ ਹੋਣ ਤੋ ਪਹਿਲਾ ਘੱਟੋ ਘੱਟ ਅੱਧਾ ਘੰਟਾ ਪਹਿਲਾ ਜਰੂਰ ਪਹੁੰਚੋ।
22-ਡਿਊਟੀ ਵਾਲੇ ਅਧਿਆਪਕਾਂ ਡਿਊਟੀ ਸਟਾਫ ਦਾ ਸਤਿਕਾਰ ਕਰੋ।
23-ਆਪਣੇ ਸਹਿਪਾਠੀਆ ਵਿਦਿਆਰਥੀਆਂ ਨਾਲ ਪਿਆਰ ਬਣਾ ਰੱਖੋ।
ਸੋ ਉਕਤ ਗੱਲਾ ਵਿਚਾਰਾ ਦਾ ਵਿਸੇਸ ਧਿਆਨ ਰੱਖ ਪੇਪਰਜ ਵਿੱਚ ਵਧੀਆ ਨਤੀਜਾ ਅਤੇ ਚੰਗੇਰੇ ਨੰਬਰ ਪ੍ਰਾਪਤ ਕਰ ਸਕਦੇ ਹੋ।ਸੋ ਇਸ ਤਰਾ ਸਕੂਲੀ ਵਿਦਿਆਰਥੀ ਸਾਲਾਨਾ ਪ੍ਰੀਖਿਆਵਾ ਦੌਰਾਨ ਸਾਰੇ ਸੈਸਨ ਦੌਰਾਨ ਸਖਤ ਮਿਹਨਤ ਲਗਨ ਨਾਲ ਕਰ ਆਪਣਾ,ਆਪਣੇ ਮਾਪਿਆ ਆਪਣੇ ਪਰਿਵਾਰ ਆਪਣੇ ਸਕੂਲ ਦਾ ਨਾ ਜਿਲੇ੍ਹ ਦਾ ਨਾ ਰੌਸਨ ਕਰ ਸਕਦੇ ਹਨ। ਕਿਉਕਿ ਸਫਲਤਾ ਨੂੰ ਖਰੀਦਿਆ ਨਹੀ ਜਾ ਸਕਦਾ ਸਗੋ ਸਖਤ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

-ਬਰਜਿੰਦਰ ਪਾਲ ਸਿੰਘ ਬਰਨ ਧਨੌਲਾ
ਸਰਕਾਰੀ ਰਾਜ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਧਿਆਪਕ
ਪੀ.ਈ.ਐਸ-1
ਉੱਪ ਜਿਲਾ੍ਹ ਸਿੱਖਿਆ ਅਫਸਰ (ਸਸ) ਬਰਨਾਲਾ
ਦਫਤਰ ਡੀ.ਈ.ੳ.(ਸਸ) ਪ੍ਰਬੰਧਕੀ ਕੰਪਲੈਕਸ
ਬਰਨਾਲਾ
ਮੋਬਾਈਲ ਨੰਬਰ 9815516435