ਗੱਲ ਛਿੜੀ ਇਹ ਸਦਰ ਬਾਜ਼ਾਰ
ਕਹਿੰਦੇ ਲੁੱਟ ਗਿਆ ਪਹਿਰੇਦਾਰ
ਵੈਰੀ ਓਹ ਕਮਾਨ ਏ ਬੇਸਾਖਤਾ
ਤੀਰ ਬਣ ਬੈਠਾ ਮੇਰਾ ਦਿਲਦਾਰ
ਇੱਕ ਅੱਖ ਲੁੱਟਿਆ ਹੁਸਨ ਮੈਨੂੰ
ਕੂੜੇ ਨੂੰ ਸਮਝਦਾ ਰਿਹਾ ਪਿਆਰ
ਰੂਹਾਂ ਦੀ ਗੱਲ ਕਿਆਮਤ ਪਰਚੇ
ਜਿਸਮ ਡੂੰਘਾ ਸਬਕੀ ਕਾਰੋਬਾਰ
ਖੀਸੇ ਦੀ ਬਣਤਰ ਸਾਕ ਪੁਗਾਵੇ
ਖੀਸੇ ਨਾਲ ਨਿੱਭਦੇ ਨੇ ਸਰੋਕਾਰ
ਚਾਰ ਮੋਢਿਆਂ ਤੇ ਬਹਿ ਕੇ ਜਾਵੇ
ਚੰਦਨਾਂ ਜੋ ਵੀ ਬਣਦਾ ਸਰਦਾਰ

ਚੰਦਨ ਫਕੀਰਾ
pchauhan5572@gmail.com

