ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁਕਤਸਰ ਰੋਡ ਕੋਟਕਪੂਰਾ ਵਿਖੇ ਡਾ. ਗਗਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਦੇ ਆਸਥਾ ਵਿਲਸਨ ਆਯੁਰਵੈਦਿਕ ਅਤੇ ਇਲੈਕਟਰੋਹੋਮਿਓਪੈਥਿਕ ਸੈਂਟਰ ਦਾ ਉਦਘਾਟਨ ਗਿਆ ਕੀਤਾ ਗਿਆ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੰਗਰੇਜ਼ੀ ਦਵਾਈਆਂ ਨਾਲੋਂ ਆਯੁਰਵੈਦਿਕ, ਇਲੈਕਟਰੋਹੋਮਿਓਪੈਥਿਕ ਦਵਾਈਆਂ ਸਿਹਤ ਲਈ ਲਾਹੇਵੰਦ ਹੈ, ਪੁਰਾਣੇ ਸਮਿਆਂ ਵਿੱਚ ਆਯੁਰਵੈਦਿਕ ਨਾਲ ਇਲਾਜ ਕੀਤਾ ਜਾਂਦਾ ਸੀ, ਇਹ ਜੜੀ ਬੂਟੀਆਂ ਤੋਂ ਤਿਆਰ ਕਰਕੇ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਸੈਂਟਰ ਨੂੰ ਡਾ. ਗਗਨ ਅਰੋੜਾ ਅਤੇ ਡਾ. ਪ੍ਰਿੰਸੀ ਅਰੋੜਾ ਚਲਾਉਣਗੇ। ਇਸ ਮੌਕੇ ਡਾ. ਮਨਜੀਤ ਸਿੰਘ ਢਿੱਲੋਂ, ਅਜੈਪਾਲ ਸਿੰਘ ਸੰਧੂ, ਜੈਪਾਲ ਗਰਗ, ਕ੍ਰਿਸ਼ਨ ਸਿੰਗਲਾ, ਨਮਨ ਅਰੋੜਾ, ਤਰਸੇਮ ਚੋਪੜਾ, ਕੇ.ਸੀ. ਸੰਜੇ, ਸੁਭਾਸ਼ ਮਹਿਤਾ, ਦੀਪਕ ਮਹਿਤਾ, ਡਾ. ਲਲਿਤ ਸ਼ਰਮਾ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਡਾਕਟਰਾਂ ਨੇ ਹਾਜ਼ਰੀ ਲਵਾਈ। ਇਸ ਸਮੇਂ ਇਲੈਕਟਰੋਹੋਮਿਓਪੈਥਿਕ ਦੇ ਐਮ.ਡੀ. ਡਾਕਟਰ ਗਗਨ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਅੰਤ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
