ਕਦੇ ਵੀ, ਕਿਤੇ ਵੀ
ਖਤਮ ਨਹੀਂ ਹੁੰਦੀ
ਕਵਿਤਾ।
ਮੁੱਕ ਜਾਂਦੇ ਨੇ ਸ਼ਬਦ
ਸੀਮਤ ਹੈ
ਕਵੀ ਦੀ ਜ਼ਿੰਦਗੀ।
ਸਦੀਆਂ ਤੋਂ
ਇਹ ਵੰਗਾਰਦੀ
ਤੇ ਦੁਲਾਰਦੀ ਰਹੀ ਹੈ
ਤੇ ਏਵੇਂ ਹੀ ਗਤੀਸ਼ੀਲ ਰਹੇਗੀ
ਅਨੰਤ ਕਾਲ ਤੱਕ।
ਬੰਨਿਆਂ ਤੇ ਵੀ
ਪੰਨਿਆਂ ਤੇ ਵੀ।
ਅਰਦਾਸ, ਸੁਆਸ
ਜੂਹਾਂ, ਖੂਹਾਂ
ਨੀਲੱਤਣ, ਪੀਲੱਤਣ
ਸਰਸਰਾਹਟ, ਥਰਥਰਾਹਟ
ਲਰਜ਼ਦੀ, ਰੁਮਕਦੀ।
ਸਮਾਂ –
ਜੀਹਨੂੰ ਬਲੀ ਹੋਣ ਦਾ ਵਰਦਾਨ ਹੈ
ਸਿਰਫ਼
ਜ਼ਖ਼ਮਾਂ ਨੂੰ ਹੀ ਨਹੀਂ ਭਰਦਾ
ਕਵਿਤਾ ਨੂੰ ਵੀ ਭਰ ਦਿੰਦਾ ਹੈ।
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002. 9417692015.