ਸਮਾਜਕ ਤਾਣੇ-ਬਾਣੇ ਦੀ ਯਥਾਰਥਕ ਪੇਸ਼ਕਾਰੀ : ਪਹਿਰੇਦਾਰੀ

  • ਪੈਰੀਂ ਅੱਗ ਮੱਚੀ। ਹਨੇਰਾ ਚੀਰਿਆ। ਚਾਨਣ ਦੀ ਚਿਣਗ ਤਲੀ ਤੇ ਧਰੀ। ਸੋਗ ਦੀ ਚਾਦਰ ਨੂੰ ਮਿੱਧਿਆ। ਦਲੇਰੀ ਦਾ ਲਿਬਾਸ ਪਹਿਨ ਚੜ੍ਹਦੀ ਸਵੇਰ ਸੂਰਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਲਈਆਂ। … ਲੱਕ ਬੰਨ੍ਹਿਆ। ਮੜਾਸਾ ਮਾਰਿਆ। ਕਹੀ ਮੋਢੇ ਤੇ ਰੱਖ, ਖੇਤਾਂ ‘ਚ ਵਰੋਲੇ ਵਾਂਗ ਘੁੰਮ ਗਈ। (17)
  • ਖਿੜਵਾਂ ਪਹਿਰਾਵਾ। ਵਾਲਾਂ ਦਾ ਅਨੋਖਾ ਸਟਾਈਲ। ਸੁਰਖ ਲਿਪਸਟਿਕ। ਕੰਨਾਂ ਵਿੱਚ ਝੂੰਮਦੇ ਕਾਂਟੇ। ਮਾਂਗ ‘ਚ ਸੰਧੂਰ। ਬਾਹਾਂ ‘ਚ ਸੁਹਾਗ ਚੂੜਾ। ਦੁਆਲਿਓਂ ਉਠਦੀ ਵਿਦੇਸ਼ੀ ਪਰਫ਼ਿਊਮ ਦੀ ਖੁਸ਼ਬੋ। (24)
  • ਠੰਡੇ ਠਾਰ ਨਸੀਬਾਂ ਆਲੇ ਗਰੀਬ ਕਿਸੇ ਨਾਲ ਵੀ ਤੱਤੇ ਨਹੀਂ ਹੋ ਸਕਦੇ। ਟੱਬਰ ਦੀ ਤੋਏ ਤੋਏ ਹੁੰਦੀ ਮੈਂ ਸਹਿਨ ਨਹੀਂ ਕਰ ਸਕਦਾ। ਮੈਂ ਨਹੀਂ ਚਾਹੁੰਦਾ ਲੋਕ ਮੇਰੀ ਧੀ ਵੱਲ ਉਂਗਲਾਂ ਕਰਕੇ ਗੱਲਾਂ ਕਰਨ। (74)
  • ਮਿਹਨਤ ਵਿੱਚ ਯਕੀਨ ਰੱਖਣ ਵਾਲੇ ਕਦੀ ਨਹੀਂ ਹਾਰਦੇ, ਥੱਕ ਜ਼ਰੂਰ ਜਾਂਦੇ ਆ। (117)
  • ਅੱਜਕੱਲ੍ਹ ਗੁਰੂਆਂ ਨੂੰ ਤਾਂ ਸਭ ਮੰਨਦੇ ਆ ਪਰ ਗੁਰੂਆਂ ਦੀ ਸਿੱਖਿਆ ਨੂੰ ਭੁੱਲੀ ਬੈਠੇ ਆ। (122)
    ਰਘਬੀਰ ਸਿੰਘ ਮਾਨ ਦਾ ਕਹਾਣੀ ਸੰਗ੍ਰਹਿ ‘ਪਹਿਰੇਦਾਰੀ’ ਅਸਲ ਵਿੱਚ ਪਰਿਸਥਿਤੀਆਂ ਨਾਲ ਜੂਝਦੇ ਲੋਕਾਂ ਦੀ ਦਾਸਤਾਨ ਹੈ। ਪੰਜਾਬੀ ਸਾਹਿਤ ਵਿੱਚ ਇਸ ਕਥਾ ਸੰਗ੍ਰਹਿ ਦਾ ਸਵਾਗਤ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *