ਸਰਪੰਚੀ ਦੀਆਂ ਚੋਣਾਂ ਆਈਆਂ,
ਹੁਣ ਦੌਰ ਗਲਾਸੀ ਚੱਲਣਗੇ,
ਕੌਲੀ ਚੱਟ ਤੇ ਚਮਚੇ ਦੋਵੇਂ,
ਦਰ ਦੋਵਾਂ ਦੇ ਮੱਲਣਗੇ,
ਏਧਰੋਂ ਖਾ ਕੇ ਉਧਰੋਂ ਪੀ ਕੇ,
ਪੈਰ ਜ਼ਮੀਨੋਂ ਹੱਲਣਗੇ,
ਊਤਾਂ ਦੇ ਘਰ ਊਤ ਸਿਆਣੇ,
ਕਹਿੰਦੇ ਮੁੜ ਮੁੜ ਜੰਮਣਗੇ,
ਗੱਲਾਂ ਦਾ ਕੜਾਹ ਬਣਾ ਕੇ,
ਸਭ ਦਾ ਮੱਥਾ ਡੰਮਣਗੇ,
ਚੁਗਲਖੋ਼ਰ ਕਈ ਚੁਗ਼ਲੀ ਕਰਕੇ,
ਸੱਪ ਨਵਾਂ ਕੋਈ ਛੱਡਣਗੇ,
ਕਈਆਂ ਦਾ ਕਿੱਲਾ ਵਿਕ ਜਾਣਾ,
ਕਈਆਂ ਦਾ ਧੌਣ ਚੋਂ ਕੱਢਣਗੇ
ਪ੍ਰਿੰਸ ਨਿਮਾਣਿਆ ਬਚ ਕੇ ਰਹਿਣਾ
ਨਹੀਂ ਜੜਾਂ ਤੇਰੀਆਂ ਵੱਢਣਗੇ,

ਰਣਬੀਰ ਸਿੰਘ ਪ੍ਰਿੰਸ
ਆਫ਼ਿਸਰ ਕਾਲੋਨੀ
ਸੰਗਰੂਰ 148001
9872299613